ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਵਿਚ ਲਗਾਤਾਰ ਵਧ ਰਹੀਆਂ ਗੈਂਗਰੇਪ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਰਨ ਬੇਦੀ ਨੇ ਆਖਿਆ ਕਿ ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਹੈ। ਰੋਹਤਕ ਵਿਚ ਨਿਰਭੈ ਗੈਂਗਰੇਪ ਵਰਗੀ ਵਾਰਦਾਤ ਤੋਂ ਬਾਅਦ ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਦੇਸ਼ ਭਰ ਦੇ ਮਾਪਿਆਂ ਨੂੰ ਵੀ ਫਟਕਾਰ ਲਗਾਈ ਹੈ। ਉਹਨਾਂ ਕਿਹਾ ਕਿ ਮਾਪੇ ਆਪਣੇ ਪੁੱਤਾਂ ‘ਤੇ ਵੀ ਨਜ਼ਰ ਰੱਖਣ। ਮੁੰਡਿਆਂ ਦੀ ਚਾਹਤ ਰੱਖਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਸਮਾਜ ਨੂੰ ਕੀ ਦੇ ਰਹੇ ਹਨ। ਦੇਸ਼ ਵਿਚ ਮਹਿਲਾਵਾਂ ਅਤੇ ਲੜਕੀਆਂ ਨਾਲ ਵਧ ਰਹੀਆਂ ਕ੍ਰਾਈਮ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਰਨ ਬੇਦੀ ਨੇ ਆਖਿਆ ਕਿ ਮੇਰਾ ਮੰਨਣਾ ਹੈ ਕਿ ਨਵੇਂ ਭਾਰਤ ਦਾ ਸਲੋਗਨ ਹੁਣ ‘ਬੇਟੀ ਬਚਾਓ, ਬੇਟੀ ਪੜ੍ਹਾਓ ਨਹੀਂ’ ਬਲਕਿ ਉਸਦੀ ਜਗ੍ਹਾ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਹੈ।
Check Also
ਕੋਵਿਡ ਵੈਕਸੀਨ ਦਾ ਅਚਾਨਕ ਹੋ ਰਹੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ
18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ ਨਵੀਂ ਦਿੱਲੀ/ਬਿਊਰੋ …