ਦੇਸ਼ ਨੂੰ ਅਜਿਹੇ ਆਗੂ ਦੀ ਲੋੜ ਜੋ ਪ੍ਰਧਾਨ ਮੰਤਰੀ ਨਾਲ ਬੇਝਿਜਕ ਬਹਿਸ ਕਰ ਸਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਪ੍ਰਧਾਨ ਮੰਤਰੀ ਨਾਲ ਬੇਝਿਜਕ ਹੋ ਕੇ ਕਿਸੇ ਵੀ ਮੁੱਦੇ ‘ਤੇ ਗੱਲ ਕਰ ਸਕੇ। ਸਾਬਕਾ ਕਾਂਗਰਸੀ ਮੰਤਰੀ ਐਸ ਜੈਪਾਲ ਰੈਡੀ ਦੇ ਸ਼ਰਧਾਂਜਲੀ ਸਮਾਗਮ ਵਿਚ ਬੋਲਦੇ ਹੋਏ ਜੋਸ਼ੀ ਨੇ ਕਿਹਾ ਕਿ ਰੈਡੀ ਅਜਿਹੇ ਆਗੂ ਰਹੇ ਹਨ, ਜਿਨ੍ਹਾਂ ਨੇ ਹਮੇਸ਼ਾ ਤੱਤਕਾਲੀ ਮੁੱਦਿਆਂ ‘ਤੇ ਗੱਲ ਕੀਤੀ ਅਤੇ ਕਦੀ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਜੋਸ਼ੀ ਨੇ 1990 ਦੇ ਦਹਾਕੇ ਵਿਚ ਰੈਡੀ ਨਾਲ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਰੈਡੀ ਹਮੇਸ਼ਾ ਰਾਜਨੀਤਕ ਭਾਵਨਾਵਾਂ ਤੋਂ ਉਪਰ ਉਠ ਕੇ ਆਪਣੀ ਗੱਲ ਕਰਦੇ ਸਨ। ਜੋਸ਼ੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਅੱਜ ਕੱਲ੍ਹ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਇਸ ਗੱਲ ਦੀ ਚਿੰਤਾ ਕੀਤੇ ਬਿਨਾ ਕਿ ਪ੍ਰਧਾਨ ਮੰਤਰੀ ਨਰਾਜ਼ ਜਾਂ ਖੁਸ਼ ਹੋਣਗੇ, ਆਪਣੀ ਗੱਲ ਸਾਫ ਸਾਫ ਕਹਿ ਸਕਣ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …