HomeਕੈਨੇਡਾFrontਦਿੱਲੀ-ਐਨ.ਸੀ.ਆਰ. ’ਚ ਭੂਚਾਲ ਦੇ ਝਟਕੇ,, 72 ਘੰਟਿਆਂ ’ਚ ਦੂਜੀ ਵਾਰ ਕੰਬੀ ਧਰਤੀ
ਦਿੱਲੀ-ਐਨ.ਸੀ.ਆਰ. ’ਚ ਭੂਚਾਲ ਦੇ ਝਟਕੇ,, 72 ਘੰਟਿਆਂ ’ਚ ਦੂਜੀ ਵਾਰ ਕੰਬੀ ਧਰਤੀ
ਦਿੱਲੀ-ਐਨ.ਸੀ.ਆਰ. ’ਚ ਭੂਚਾਲ ਦੇ ਝਟਕੇ
72 ਘੰਟਿਆਂ ’ਚ ਦੂਜੀ ਵਾਰ ਕੰਬੀ ਧਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ-ਐਨ.ਸੀ.ਆਰ., ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦੀ ਗਤੀ 5.6 ਦਰਜ ਕੀਤੀ ਗਈ ਹੈ। ਅੱਜ ਸੋਮਵਾਰ ਸ਼ਾਮੀਂ 4 ਵੱਜ ਕੇ 16 ਮਿੰਟ ’ਤੇ ਇਹ ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਇਕ ਵਾਰ ਫਿਰ ਨੇਪਾਲ ਸੀ। ਇਸ ਤੋਂ ਪਹਿਲਾਂ ਲੰਘੀ 4 ਨਵੰਬਰ ਦੀ ਰਾਤ ਨੂੰ ਨੇਪਾਲ ਵਿਚ 6.4 ਦੀ ਗਤੀ ਵਾਲਾ ਭੂਚਾਲ ਆਇਆ ਸੀ ਅਤੇ ਇਸ ਨਾਲ ਨੇਪਾਲ ਵਿਚ 150 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਵੀ ਚਲੇ ਗਈ ਸੀ। ਚਾਰ ਨਵੰਬਰ ਨੂੰ ਨੇਪਾਲ ’ਚ ਆਏ ਭੂਚਾਲ ਦਾ ਅਸਰ ਭਾਰਤ ਦੇ ਕਈ ਸੂਬਿਆਂ ਵਿਚ ਦੇਖਿਆ ਗਿਆ ਸੀ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਸੀ।