ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੁਰੀ ਮਿਲ ਗਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਲਜੀ ਵੀ ਕੇ ਸਕਸੇਨਾ ਕੇਜਰੀਵਾਲ ਖਿਲਾਫ ਕੇਸ ਚਲਾਉਣ ਲਈ ਈਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 5 ਦਸੰਬਰ ਨੂੰ ਈਡੀ ਨੇ ਐਲਜੀ ਕੋਲੋਂ ਕੇਸ ਚਲਾਉਣ ਦੀ ਆਗਿਆ ਮੰਗੀ ਸੀ ਅਤੇ ਕਿਹਾ ਸੀ ਕਿ ਸ਼ਰਾਬ ਘੋਟਾਲੇ ਦੀ ਜਾਂਚ ਦੌਰਾਨ ਪਤਾ ਚਲਿਆ ਹੈ ਕਿ ਸ਼ਰਾਬ ਨੀਤੀ ਨੂੰ ਲਾਗੂ ਕਰਨ ਦੌਰਾਨ ਭਿ੍ਰਸ਼ਟਾਚਾਰ ਹੋਇਆ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਬਲਿਕ ਸਰਵੈਂਟ ’ਤੇ ਸਰਕਾਰ ਦੀ ਆਗਿਆ ਤੋਂ ਬਿਨਾ ਮਨੀ ਲਾਂਡਰਿੰਗ ਦੀ ਧਾਰਾਵਾਂ ਦੇ ਤਹਿਤ ਕੇਸ ਨਹੀਂ ਚਲਾਇਆ ਜਾ ਸਕਦਾ। ਉਧਰ ਕੇਜਰੀਵਾਲ ਖਿਲਾਫ਼ ਕੇਸ ਚਲਾਉਣ ਦੀ ਆਗਿਆ ਦੇਣ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਮਨਜ਼ੂਰੀ ਦੀ ਕਾਪੀ ਨਹੀਂ ਦਿਖਾ ਰਹੀ। ਉਨ੍ਹਾਂ ਕਿਹਾ ਕਿ ਇਹ ਸਭ ਅੰਬੇਦਕਰ ਦੇ ਅਪਮਾਨ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ।
Check Also
ਕਿਸਾਨਾਂ ਵਲੋਂ ਪੰਜਾਬ ਬੰਦ ਰਿਹਾ ਸਫਲ
ਬਜ਼ਾਰ ਰਹੇ ਸੁੰਨੇ, ਬੱਸਾਂ ਤੇ ਰੇਲਾਂ ਰਹੀਆਂ ਬੰਦ, ਸੜਕਾਂ ’ਤੇ ਹੋਈ ਤਕਰਾਰ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ …