Breaking News
Home / ਕੈਨੇਡਾ / Front / ਭਾਰਤੀ ਸੰਸਦ ’ਚ ਗੂੰਜਿਆਂ ਵਿਦੇਸ਼ਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ

ਭਾਰਤੀ ਸੰਸਦ ’ਚ ਗੂੰਜਿਆਂ ਵਿਦੇਸ਼ਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ


5 ਸਾਲਾਂ ਦੌਰਾਨ ਕੈਨੇਡਾ ’ਚ ਸਭ ਤੋਂ ਵੱਧ 173 ਭਾਰਤੀਆਂ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ ਭਾਰਤੀ ਸੰਸਦ ’ਚ ਵੀ ਗੂੰਜਿਆ। ਵਿਦੇਸ਼ਾਂ ’ਚ ਹੋਈਆਂ ਮੌਤਾਂ ਸਬੰਧੀ ਵਿਦੇਸ਼ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲੰਘੇ 5 ਸਾਲਾਂ ਦੌਰਾਨ ਵਿਦੇਸ਼ਾਂ ’ਚ ਆਪਣਾ ਭਵਿੱਖ ਬਣਾਉਣ ਗਏ 633 ਨੌਜਵਾਨਾਂ ਨੇ ਆਪਣੀ ਜ਼ਿੰਦਗੀ ਹੀ ਗੁਆ ਲਈ, ਜਿਨ੍ਹਾਂ ਵਿਚੋਂ 19 ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। ਵਿਦੇਸ਼ਾਂ ’ਚ ਹੋਣ ਵਾਲੀਆਂ ਮੌਤਾਂ ਦਾ ਮੁੱਦਾ ਸੰਸਦ ’ਚ ਕੋਡਿਕੁਨਿ੍ਰਲ ਸੁਰੇਸ਼ ਨੇ ਚੁੱਕਿਆ ਸੀ ਜਿਸ ਦੇ ਜਵਾਬ ’ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਲੰਘੇ 5 ਸਾਲਾਂ ਦੌਰਾਨ ਵਿਦੇਸ਼ਾਂ ’ਚ 633 ਨੌਜਵਾਨ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 173 ਮੌਤਾਂ ਕੈਨੇਡਾ ਵਿਚ ਹੋਈਆਂ। ਜਦਕਿ ਅਮਰੀਕਾ ਵਿਚ 108 ਭਾਰਤੀ ਨੌਜਵਾਨਾਂ ਦੀ ਮੌਤ ਹੋਈ। ਇਸੇ ਤਰ੍ਹਾਂ ਆਸਟਰੇਲੀਆ ’ਚ 57, ਜਰਮਨੀ ’ਚ 24, ਇਟਲੀ ’ਚ 18, ਕਿਰਗਿਸਤਾਨ ’ਚ 12, ਰੂਸ ’ਚ 37, ਯੂਕਰੇਨ ’ਚ 18, ਯੂ ਕੇ 58, ਜਾਰਜੀਆ ਅਤੇ ਸਾਈਪ੍ਰਸ ’ਚ 12-12 ਮੌਤ ਅਤੇ ਸਾਉਦੀ ਅਰਬ ’ਚ 18 ਵਿਦਿਆਰਥੀ ਮੌਤ ਹੋਈ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …