21.1 C
Toronto
Thursday, September 10, 2026
spot_img
Homeਜੀ.ਟੀ.ਏ. ਨਿਊਜ਼ਸਿਆਸੀ ਚਾਲਾਂ ਚੱਲ ਰਹੀਆਂ ਹਨ ਵਿਰੋਧੀ ਧਿਰਾਂ : ਡਗ ਫੋਰਡ

ਸਿਆਸੀ ਚਾਲਾਂ ਚੱਲ ਰਹੀਆਂ ਹਨ ਵਿਰੋਧੀ ਧਿਰਾਂ : ਡਗ ਫੋਰਡ

ਸਿਆਸੀ ਚਾਲਾਂ ਚੱਲ ਰਹੀਆਂ ਹਨ ਵਿਰੋਧੀ ਧਿਰਾਂ : ਡਗ ਫੋਰਡਓਨਟਾਰੀਓ/ਬਿਊਰੋ ਨਿਊਜ਼ : ਆਪਣੇ ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਨਵੀਂ ਐਡਵਰਟਾਈਜ਼ਿੰਗ ਕੈਂਪੇਨ ਸ਼ੁਰੂ ਕੀਤੀ ਗਈ ਹੈ।
ਇਟੋਬੀਕੋ ਵਿੱਚ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਜਿਹੜੇ ਸਿਆਸਤਦਾਨ ਇਨ੍ਹਾਂ ਇਸ਼ਤਿਹਾਰਾਂ ਦਾ ਵਿਰੋਧ ਕਰ ਰਹੇ ਹਨ ਉਹ ਹੋਰ ਕੁੱਝ ਨਹੀਂ ਸਗੋਂ ਸਿਆਸੀ ਚਾਲਾਂ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਉਹ ਗਲਤ ਹੋਣ ਪਰ ਮਾਪਿਆਂ ਨਾਲ ਗੱਲਬਾਤ ਕਰਨਾ ਬੇਹੱਦ ਜ਼ਰੂਰੀ ਹੈ। ਜਿਹੜੀ ਗੰਦੀ ਰਾਜਨੀਤੀ ਦਾ ਸਹਾਰਾ ਹੋਰ ਲੋਕ ਲੈ ਰਹੇ ਹਨ ਅਸੀਂ ਉਸ ਵਿੱਚ ਨਹੀਂ ਪੈਣਾ ਚਾਹੁੰਦੇ।
ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਤੇ ਉਨ੍ਹਾਂ ਦੇ ਪਾਰਟੀ ਮੈਂਬਰਾਂ ਤੋਂ ਇਲਾਵਾ ਲਿਬਰਲ ਪਾਰਟੀ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਪੈਸਿਆਂ ਨਾਲ ਇਹ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਉਹ ਹੋਰਨਾਂ ਜ਼ਰੂਰੀ ਥਾਂਵਾਂ ਉੱਤੇ ਲਾਏ ਜਾਣੇ ਚਾਹੀਦੇ ਹਨ।

RELATED ARTICLES
POPULAR POSTS