ਓਨਟਾਰੀਓ : ਇੱਕ ਸਰਵੇਖਣ ਵਿੱਚ ਇਹ ਪਾਏ ਜਾਣ ਕਿ ਕੈਨੇਡਾ ਤੇ ਅਮਰੀਕਾ ਵਿੱਚ ਹਰ ਤਿੰਨ ਟੀਨੇਜਰਜ਼ ਵਿੱਚੋਂ ਇੱਕ ਦਾ ਇਹ ਮੰਨਣਾ ਹੈ ਕਿ ਹੋਲੋਕਾਸਟ ਮਨਘੜਤ ਸੀ, ਉਸ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਜਾਂ ਫਿਰ ਅਜਿਹਾ ਕੁੱਝ ਵਾਪਰਿਆ ਹੀ ਨਹੀਂ ਹੋ ਸਕਦਾ, ਤੋਂ ਬਾਅਦ ਓਨਟਾਰੀਓ ਨੇ ਹਾਈ ਸਕੂਲ ਵਿਦਿਆਰਥੀਆਂ ਲਈ ਹੋਲੋਕਾਸਟ ਦੇ ਵਿਸੇ ਨੂੰ ਪਾਠਕ੍ਰਮ ਵਿੱਚ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਇਹ ਤਬਦੀਲੀਆਂ ਗ੍ਰੇਡ 10 ਦੇ ਇਤਿਹਾਸ ਦੇ ਕੋਰਸ ਵਿੱਚ ਕੀਤੀਆਂ ਜਾਣਗੀਆਂ। ਇਸ ਪਾਠਕ੍ਰਮ ਵਿੱਚ ਫਾਸੀਵਾਦ, 1930ਵਿਆਂ ਤੇ 1940ਵਿਆਂ ਵਿੱਚ ਯਹੂਦੀਆਂ ਦੇ ਖਿਲਾਫ ਚੱਲੀ ਲਹਿਰ ਤੇ ਕੈਨੇਡਾ ਵਿੱਚ ਇਸ ਦੇ ਸਮਕਾਲੀ ਪ੍ਰਭਾਵਾਂ ਨੂੰ ਵੀ ਸਾਮਲ ਕੀਤਾ ਜਾਵੇਗਾ। ਇਹ ਤਬਦੀਲੀਆਂ ਸਤੰਬਰ 2025 ਵਿੱਚ ਪਾਠਕ੍ਰਮ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਅਧਿਆਪਕਾਂ ਨੂੰ ਵੀ ਇਸ ਬਾਰੇ ਪੜ੍ਹਨ ਸਿੱਖਣ ਲਈ ਸਮਾਂ ਚਾਹੀਦਾ ਹੈ। ਇਹ ਕੋਈ ਸੁਖਾਲਾ ਵਿਸਾ ਨਹੀਂ ਹੈ। ਪਿਛਲੇ ਸਾਲ ਸਰਕਾਰ ਨੇ ਗ੍ਰੇਡ 6 ਵਿੱਚ ਹੋਲੋਕਾਸਟ ਬਾਰੇ ਜਾਣਕਾਰੀ ਨੂੰ ਲਾਜਮੀ ਕਰਨ ਦਾ ਐਲਾਨ ਕੀਤਾ ਸੀ। ਜਿਸ ਵਿੱਚ ਹੋਲੋਕਾਸਟ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੈਨੇਡੀਅਨ ਸਰਕਾਰ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰੋਵਿੰਸ ਵੱਲੋਂ ਕਮਿਊਨਿਟੀ ਪਾਰਟਨਰਸ਼ਿਪ ਲਈ 650,000 ਡਾਲਰ ਵੀ ਨਿਵੇਸ ਕੀਤੇ ਜਾਣਗੇ ਤਾਂ ਕਿ ਵਿਦਿਕਆਰਥੀਆਂ ਦੇ ਐਜੂਕੇਟਰਜ਼ ਨੂੰ ਟਰੇਨਿੰਗ ਵਾਸਤੇ ਸਰੋਤ ਮੁਹੱਈਆ ਕਰਵਾਏ ਜਾ ਸਕਣ। ਇਸ ਵਿੱਚ ਗ੍ਰੇਡ 5 ਤੇ 8 ਲਈ ਐਂਟੀ ਸੈਮੀਟਿਜ਼ਮ ਕਲਾਸਰੂਮ ਟੂਲਕਿੱਟ ਤੇ ਟਰੇਨਿੰਗ ਆਦਿ ਸਾਮਲ ਹੋਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …