Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ਪੁਲਿਸ ਮੁਖੀ ਦੀਚੋਣ ਵਿੱਚ ਮੇਰਾ ਕੋਈ ਰੋਲਨਹੀਂ : ਡਗ ਫੋਰਡ

ਉਨਟਾਰੀਓ ਪੁਲਿਸ ਮੁਖੀ ਦੀਚੋਣ ਵਿੱਚ ਮੇਰਾ ਕੋਈ ਰੋਲਨਹੀਂ : ਡਗ ਫੋਰਡ

ਉਨਟਾਰੀਓ :ਪ੍ਰੀਮੀਅਰ ਡਗ ਫੋਰਡ ਨੇ ਇਸ ਗੱਲ ਤੋਂ ਸਪਸ਼ਟਇਨਕਾਰਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮਿੱਤਰ ਰੋਨਾਲਡਟੈਵਰਨਰ ਨੂੰ ਉਨਟਾਰੀਓ ਪੁਲਿਸ ਦੇ ਮੁਖੀ ਵਜੋਂ ਨਿਯੁਕਤਕੀਤੇ ਜਾਣ ਪਿੱਛੇ ਉਨ੍ਹਾਂ ਦਾ ਕੋਈ ਵੀ ਹੱਥ ਹੈ।
ਜ਼ਿਕਰਯੋਗ ਹੈ ਕਿ ਵਿਰੋਧੀਧਿਰਐਨਡੀਪੀ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀਜਾਵੇ ਅਤੇ ਇਸ ਦੀਰਿਪੋਰਟ ਜਗ ਜਾਹਿਰਕੀਤੀਜਾਵੇ।
ਓਧਰਪ੍ਰੀਮੀਅਰਫੋਰਡ ਨੇ ਪੱਤਰਕਾਰਾਂ ਦੇ ਸਵਾਲਾਂ ਦਾਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਿਯੁਕਤੀਕਰਨਵਾਲੇ ਪੈਨਲ ਨੂੰ ਸਪਸ਼ਟ ਤੌਰ ‘ਤੇ ਕਹਿ ਦਿੱਤਾ ਸੀ ਕਿ ਜੋ ਵੀਉਨ੍ਹਾਂ ਦਾਫੈਸਲਾਹੋਵੇਗਾ, ਉਨ੍ਹਾਂ ਨੂੰ ਮਨਜ਼ੂਰਹੋਵੇਗਾ। ਇਸ ਲਈਫੈਸਲੇ ਵਿੱਚ ਉਨ੍ਹਾਂ ਦਾ ਕੋਈ ਵੀਪ੍ਰਭਾਵਨਹੀਂ ਹੈ।
ਮੀਡੀਆ ਵਿੱਚ ਇਹ ਖ਼ਬਰਾਂ ਛਪੀਆਂ ਸਨ ਕਿ ਜਦੋਂ ਇਸ ਅਹੁਦੇ ਲਈ ਘੱਟੋ-ਘੱਟ ਯੋਗਤਾਡਿਪਟੀ ਪੁਲਿਸ ਮੁਖੀ ਜਾਂ ਸਹਾਇਕ ਪੁਲਿਸ ਮੁਖੀ ਵੱਜੋਂ ਤਜ਼ਰਬਾ ਸੀ ਤਾਂ ਬਤੌਰ ਸੁਪਡੈਂਟ ਪੁਲਿਸ ਕੰਮ ਕਰ ਚੁੱਕੇ ਟੈਵਰਨਰ ਨੂੰ ਕਿਉਂ ਨਿਯੁਕਤਕੀਤਾ ਗਿਆ?
ਵਿਰੋਧੀਧਿਰਦੀ ਆਗੂ ਐਂਡਰੀਆਹਾਰਵਥਦਾਦੋਸ਼ ਹੈ ਕਿ ਪ੍ਰੀਮੀਅਰ ਨੇ ਆਪਣੇ ਦੋਸਤ ਨੂੰ ਪੁਲਿਸ ਦਾ ਮੁਖੀ ਨਿਯੁਕਤਕੀਤਾ ਹੈ, ਜੋ ਸਰਾਸਰ ਗਲਤ ਹੈ, ਜਿਸ ਦੀ ਉਹ ਤੁਰੰਤ ਜਾਂਚ ਦੀ ਮੰਗ ਕਰਦੇ ਹਨ।ਗਰੀਨਪਾਰਟੀ ਦੇ ਲੀਡਰਮਾਈਕਸ਼ਨਾਈਨਰ ਨੇ ਸਵਾਲਕੀਤਾ ਕਿ ਕੱਲ ਨੂੰ ਜੇਕਰ ਪੁਲਿਸ ਨੂੰ ਪ੍ਰੀਮੀਅਰ ਜਾਂ ਉਸਦੇ ਦਫਤਰਦੀ ਜਾਂਚ ਕਰਨ ਨੂੰ ਕਿਹਾ ਜਾਵੇਗਾ ਤਾਂ ਕੀ ਪੁਲਿਸ ਨਿਰਪੱਖ ਜਾਂਚ ਕਰਪਾਏਗੀ?

Check Also

ਵਿਦੇਸ਼ ਮੰਤਰੀ ਸੈਲਫ ਆਈਸੋਲੇਸ਼ਨ ‘ਚ ਕਰਵਾਈ ਕੋਵਿਡ-19 ਸਬੰਧੀ ਜਾਂਚ

ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਹ ਐਲਾਨ ਕੀਤਾ ਹੈ ਕਿ …