ਮਿਸੀਸਾਗਾ/ਬਿਊਰੋ ਨਿਊਜ਼
ਪੀਲਰੀਜਨਲ ਪੁਲਿਸ ਦੇ ਕਮਰਸ਼ੀਅਲਮੋਟਰਵਹੀਕਲ ਇੰਸਪੈਕਟਰਾਂ ਵੱਲੋਂ ਕੀਤੀ ਇਕ ਸਾਂਝੀ ਜਾਂਚ ਦੌਰਾਨ ਅੱਧੇ ਦੇ ਕਰੀਬਵਾਹਨਾਂ ਨਿਰਧਾਰਤਸਟੈਂਡਰਡ ਵਿੱਚ ਫੇਲਸਾਬਤ ਹੋਏ।
ਪੀਲ ਪੁਲਿਸ ਵੱਲੋਂ ਭੇਜੀਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਨੂੰ ਮੁੱਖ ਰੱਖਦਿਆਂ 26 ਜੁਲਾਈ ਨੂੰ ਜੀਟੀਏ ਇਲਾਕੇ ਦੀਆਂ ਵੱਖ-ਵੱਖ ਪੁਲਿਸ ਫੋਰਸ, ਜਿਨ੍ਹਾਂ ਵਿੱਚ ਓਪੀਪੀ, ਟੋਰਾਂਟੋ ਪੁਲਿਸ, ਯਾਰਰੀਜਨ ਪੁਲਿਸ ਅਤੇ ਹਾਲਟਨਰੀਜਨ ਪੁਲਿਸ ਸ਼ਾਮਲ ਸੀ, ਅਤੇ ਵਾਤਵਾਰਨ ਮੰਤਰਾਲੇ ਅਤੇ ਟਰਾਂਸਪੋਰਟ ਮੰਤਰਾਲੇ ਦੇ ਇੰਸਪੈਕਟਰਾਂ ਵੱਲੋਂ ਮਿਲ ਕੇ ਇਕ ਦਿਨ ਵਿੱਚ 70 ਕਮਰਸ਼ੀਅਲਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 32 (46%) ਨਿਰਧਾਰਤਸਟੈਂਡਰਡ ‘ਚੋਂ ਫੇਲ੍ਹ ਸਾਬਤ ਹੋਏ। ਇਨ੍ਹਾਂ ਵਿੱਚੋਂ ਕੁਝ ਨੂੰ ਉਸੇ ਸਮੇਂ ਟੋਅਕੀਤਾ ਗਿਆ ਜਦਕਿ ਕੁਝ ਨੂੰ ਮੌਕੇ ਤੇ ਹੀ ਅਡਜਸਟਕਰਕੇ ਜਾਣ ਦਿੱਤਾ ਗਿਆ। ਇਸ ਦੌਰਾਨ ਹਾਈਵੇ ਟਰੈਫਿਕਐਕਟ ਦੇ 102 ਚਾਰਜਲਗਾਏ ਗਏ। ਇਕ ਡਰਾਈਵਰਦਾ ਤਿੰਨ ਦਿਨਾਂ ਲਈਲਾਈਸੈਂਸਵੀਸਸਪੈਂਡਕੀਤਾ ਗਿਆ।
ਪੀਲ ਪੁਲਿਸ ਦਾ ਸੁਨੇਹਾ ਹੈ ਕਿ ਉਹਸੜਕੀ ਸੁਰੱਖਿਆ ਨੂੰ ਮੁੱਖ ਰਖਦਿਆਂ ਅਜਿਹੀ ਜਾਂਚ ਅਤੇ ਡਰਾਈਵਰਾਂ ਨੂੰ ਸਿਖਲਾਈ ਵਿੱਚ ਮਦਦਜਾਰੀ ਰੱਖਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …