10.3 C
Toronto
Saturday, November 8, 2025
spot_img
Homeਦੁਨੀਆਜਸਟ ਇੰਸਟਰੂਮੈਂਟਸ ਨੇ ਬਰੈਂਪਟਨ ਵਿਚ ਆਪਣਾ ਨਵਾਂ ਦਫਤਰ ਖੋਲ੍ਹਿਆ

ਜਸਟ ਇੰਸਟਰੂਮੈਂਟਸ ਨੇ ਬਰੈਂਪਟਨ ਵਿਚ ਆਪਣਾ ਨਵਾਂ ਦਫਤਰ ਖੋਲ੍ਹਿਆ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਜਸਟ ਇੰਸਟਰੂਮੈਂਟਸ ਇੰਕ. ਨੇ ਆਪਣਾ ਨਵਾਂ ਦਫਤਰ ਬਰੈਂਪਟਨ ਵਿਖੇ 173, 49 ਐਡਵਾਂਸ ਬੁਲੇਵਰਡ ਵਿਚ ਖੋਲ੍ਹਿਆ। ਇਸ ਮੌਕੇ ‘ਤੇ ਜਾਣੇ ਪਛਾਣੇ ਉਦਯੋਗਪਤੀ, ਕਾਰੋਬਾਰੀ, ਪ੍ਰੋਫੈਸ਼ਨਲਜ਼, ਰਾਜਨੀਤਕ ਹਸਤੀਆਂ ਅਤੇ ਉਘੇ ਵਿਅਕਤੀ ਮੌਜੂਦ ਸਨ।
ਜਸਟ ਇੰਸਟਰੂਮੈਂਟਸ ਦੇ ਪ੍ਰਧਾਨ ਕਵਰ ਧੰਜਲ ਨੇ ਆਖਿਆ ਕਿ ਇਹ ਇਕ ਕੈਨੇਡੀਅਨ ਕੰਪਨੀ ਹੈ, ਜੋ ਕਿ 2010 ਤੋਂ ਪ੍ਰੋਸੈਸ ਕੰਟਰੋਲ ਅਤੇ ਲੈਬ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੰਪਨੀ ਇੰਸਟਰੂਮੈਂਟਸ ਕੈਲੀਬਰੇਸ਼ਨ ਸਰਵਿਸ, ਸੇਲਜ਼, ਰਿਪੇਅਰ, ਇੰਸਟਾਲੇਸ਼ਨ ਵਿਚ ਵੀ ਆਪਣੀਆਂ ਸੇਵਾਵਾਂ ਉਪਲਬਧ ਕਰਵਾ ਰਹੀ ਹੈ। ਸਿਰਫ ਛੇ ਵਰ੍ਹਿਆਂ ਵਿਚ ਹੀ ਕੰਪਨੀ ਨੇ ਗਾਹਕਾਂ  ਵਧੀਆ ਸਰਵਿਸ ਪ੍ਰਦਾਨ ਕਰਦੇ ਹੋਏ ਆਪਣੀ ਇਕ ਖਾਸ ਥਾਂ ਬਣਾ ਲਈ ਹੈ। ਕੰਪਨੀ ਆਪਣੇ ਗਾਹਕਾਂ ਨੂੰ ਲਗਾਤਾਰ ਇਨੋਵੇਟਿਵ ਸਮੱਸਿਆਵਾਂ ਦਾ ਹੱਲ ਦੇ ਕੇ ਉਹਨਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਨਵੇਂ ਦਫਤਰ ਦੇ ਉਦਘਾਟਨ ਮੌਕੇ ਰੂਬੀ ਸਹੋਤਾ, ਹਰਿੰਦਰ ਮੱਲ੍ਹੀ, ਕਾਰਜਕਾਰੀ ਮੇਅਰ ਪੈਟ ਫੋਟਿਰਨੀ, ਕੌਂਸਲਰ ਜੈਫ ਗੋਮੈਨ, ਰੀਜ਼ਨਲ ਕੌਂਸਲਰ ਮੌਡੇਰਸ, ਟੌਡ ਲੇਟਸ, ਬਦਰ ਸ਼ਮੀਮ, ਅਰੁਣ ਸ੍ਰੀਵਾਸਤਵ ਅਤੇ ਹੋਰ ਉਘੀਆਂ ਹਸਤੀਆਂ ਮੌਜੂਦ ਸਨ।

RELATED ARTICLES
POPULAR POSTS