ਨਿਊਯਾਰਕ/ਬਿਊਰੋ ਨਿਊਜ਼ : ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੇ ਪੁੱਤਰ ਵਿਕਰਮ ਛਤਵਾਲ ‘ਤੇ ਦੋ ਕੁੱਤਿਆਂ ਨੂੰ ਅੱਗ ਲਾਉਣ ਦੇ ਦੋਸ਼ ਲੱਗੇ ਹਨ। ਛਤਵਾਲ (44) ਖੁਦ ਪੁਲਿਸ ਕੋਲ ਪੇਸ਼ ਹੋਇਆ। ਉਸ ‘ਤੇ ਜਾਨਵਰ ਨੂੰ ਤਸੀਹੇ ਦੇਣ ਅਤੇ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ। ਸਥਾਨਕ ਵੈੱਬਸਾਈਟ ਪੈਚ ਡਾਟ ਕਾਮ ਦੀ ਖ਼ਬਰ ਮੁਤਾਬਕ 7 ਅਕਤੂਬਰ ਨੂੰ ਉਸ ਦੀ ਆਪਣੇ ਘਰ ਬਾਹਰ ਇਕ ਮਹਿਲਾ ਨਾਲ ਬਹਿਸ ਹੋ ਗਈ ਜਿਸ ਕੋਲ ਦੋ ਕੁੱਤੇ ਸਨ। ਛਤਵਾਲ ਨੇ ਕੁੱਤਿਆਂ ‘ਤੇ ਐਰੋਸੋਲ ਸੁੱਟਿਆ ਅਤੇ ਲਾਈਟਰ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਕੁੱਤੇ ਮਾਮੂਲੀ ਰੂਪ ਵਿਚ ਜ਼ਖ਼ਮੀ ਹੋਏ ਹਨ। ਛਤਵਾਲ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …