ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ ਸੁਨੀਤਾ ਵਿਲੀਅਮ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਨੂੰ ਸਪੇਸ ਸਟੇਸ਼ਨ ’ਤੇ ਲੈ ਕੇ ਜਾਣ ਵਾਲਾ ਸਪੇਸ ਕਰਾਫਟ ਤਿੰਨ ਮਹੀਨੇ ਬਾਅਦ ਧਰਤੀ ’ਤੇ ਸੁਰੱਖਿਅਤ ਲੈਂਡ ਹੋ ਗਿਆ ਹੈ। ਤਿੰਨ ਵੱਡੇ ਪੈਰਾਸ਼ੂਟ ਅਤੇ ਏਅਰਬੈਗ ਦੀ ਮਦਦ ਨਾਲ ਇਸ ਦੀ ਸੁਰੱਖਿਅਤ ਲੈਂਡਿੰਗ ਹੋਈ। ਸਪੇਸ ਕਰਾਫਟ ਭਾਰਤੀ ਸਮੇਂ ਅਨੁਸਾਰ ਸਵੇਰੇ 3:30 ਵਜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਲੱਗ ਹੋਇਆ ਸੀ ਅਤੇ ਇਸ ਨੂੰ ਧਰਤੀ ’ਤੇ ਆਉਣ ਲਈ ਲਗਭਗ 6 ਘੰਟੇ ਦਾ ਸਮਾਂ ਲੱਗਿਆ। ਸਟਾਰਲਾਈਨਰ ਨੇ 9:15 ’ਤੇ ਧਰਤੀ ਦੇ ਵਾਯੂਮੰਡਲ ’ਚ ਪ੍ਰਵੇਸ਼ ਕਰ ਲਿਆ ਸੀ ਅਤੇ ਉਦੋਂ ਇਸ ਦੀ ਗਤੀ ਲਗਭਗ 2735 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਸਵੇਰੇ 9:32 ’ਤੇ ਅਮਰੀਕਾ ’ਚ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ ’ਚ ਲੈਂਡ ਹੋਇਆ। ਬੋਇੰਗ ਕੰਪਨੀ ਨੇ ਨਾਸਾ ਨਾਲ ਮਿਲ ਕੇ ਇਹ ਸਪੇਸ ਕਰਾਫਟ ਬਣਾਇਆ ਸੀ ਅਤੇ 5 ਜੂਨ ਨੂੰ ਇਸ ਰਾਹੀਂ ਸੁਨੀਤ ਵਿਲੀਅਮ ਅਤੇ ਬੁਸ਼ ਵਿਲਮੋਰ ਨੂੰ ਆਈਐਸਐਸ ’ਤੇ ਭੇਜਿਆ ਸੀ। ਇਹ ਸਿਰਫ 8 ਦਿਨ ਦਾ ਮਿਸ਼ਨ ਸੀ ਪ੍ਰੰਤੂ ਤਕਨੀਕੀ ਖਰਾਬੀ ਕਾਰਨ ਇਸ ਦੀ ਵਾਪਸੀ ਟਾਲਣੀ ਪਈ ਸੀ ਅਤੇ ਹੁਣ ਇਹ ਸਪੇਸ ਕਰਾਫਟ ਸੁਨੀਤਾ ਵਿਲੀਅਮ ਅਤੇ ਵਿਲਮੋਰ ਤੋਂ ਬਿਨਾ ਹੀ ਧਰਤੀ ’ਤੇ ਵਾਪਸ ਪਰਤ ਆਇਆ ਹੈ।
Check Also
ਡਾ.ਅਟਵਾਲ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰ
ਚੰਡੀਗੜ੍ਹ :ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ …