Breaking News
Home / ਦੁਨੀਆ / ‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ

‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ

ਨੇਚਰ ਸੋਰਸ ਦੇ ਸੰਜੀਵ ਜਗੋਤਾ ਅਤੇ ਉਨ੍ਹਾਂ ਦੀ ਪਤਨੀ ਮੋਨਾ ਜਗੋਤਾ ਵੱਲੋਂ 25 ਮਾਰਚ ਨੂੰ ਸ਼ਾਮ 7 ਵਜੇ ਚਾਂਦਨੀ ਗੇਟਵੇ ਬੈਂਕੁਅਟ ਹਾਲ ਵਿਖੇ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕੋਲਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰੀਟਾ ਨੇ ਇਸ ਬਿਮਾਰੀ ਨਾਲ ਲੜਦਿਆਂ ਆਖਰ ਅਪ੍ਰੈਲ, 2016 ਨੂੰ ਦਮ ਤੋੜ ਦਿੱਤਾ ਸੀ। ਪੇਸ਼ੇ ਵੱਜੋਂ ਇਕ ਅਕਾਊਂਟੈਂਟ ਰੀਟਾ ਦਾ ਕੁਦਰਤੀ ਦਵਾਈਆਂ ਅਤੇ ਜੜੀਆਂ ਬੂਟੀਆਂ ਨਾਲ ਬਹੁਤ ਲਗਾਵ ਸੀ। ਉਹ ਹਰ ਇਕ ਨਾਲ ਪਿਆਰ ਨਾਲ ਮਿਲਦੀ ਅਤੇ ਹਰ ਇਕ ਦੀ ਮਦਦ ਲਈ ਤਿਆਰ ਰਹਿੰਦੀ ਸੀ। ਸੰਜੀਵ ਅਤੇ ਮੋਨਾ ਵੱਲੋਂ ਰੀਟਾ ਦੀ ਮਿੱਠੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਰੱਖਿਆ ਗਿਆ ਹੈ। ਇਸ ਨਾਲ ਉਹ ਰੀਟਾ ਦੇ ਪਤੀ ਜੌਹਨ ਅਤੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ। ਆਪ ਸਭ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕਿਸੇ ਵੀ ਹੋਰ ਜਾਣਕਾਰੀ ਲਈ ਸੰਜੀਵ ਜਾਂ ਮੋਨਾ ਨਾਲ 416-230-8463 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ

ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …