Breaking News
Home / ਖੇਡਾਂ / ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ

ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ

ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ
ਅਮਰੀਕਾ ਨੂੰ ਪਹਿਲੀ ਵਾਰ ਮਿਲੀ ਮੇਜ਼ਬਾਨੀ, ਵੈਸਟਇੰਡੀਜ਼ ਸਮੇਤ 10 ਸ਼ਹਿਰਾਂ ’ਚ ਖੇਡੇ ਜਾਣਗੇ 55 ਮੈਚ

ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦਾ ਟੀ-20 ਕ੍ਰਿਕਟ ਵਿਸ਼ਵ ਕੱਪ 4 ਜੂਨ ਤੋਂ 30 ਜੂਨ ਤੱਕ ਖੇਡਿਆ ਜਾਵੇਗਾ। ਅਮਰੀਕਾ ਅਤੇ ਵੈਸਟ ਇੰਡੀਜ਼ ਦੇ 10 ਸ਼ਹਿਰਾਂ ’ਚ 27 ਦਿਨ ਤੱਕ ਚੱਲਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ’ਚ 20 ਟੀਮਾਂ ਦਰਮਿਆਨ 55 ਮੈਚ ਖੇਡੇ ਜਾਣਗੇ। 147 ਸਾਲਾਂ ਦੇ ਕ੍ਰਿਕਟ ਇਤਿਹਾਸ ’ਚ ਅਮਰੀਕਾ ਪਹਿਲੀ ਵਾਰ ਆਈਸੀਸੀ ਦੇ ਕਿਸੇ ਗਲੋਬਲ ਇਵੈਂਟ ਦੀ ਮੇਜ਼ਬਾਨੀ ਕਰੇਗਾ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਅਮਰੀਕਾ ਦੇ ਸ਼ੌਰਟਲਿਸ਼ਟ ਕੀਤੇ ਗਏ 4 ਸ਼ਹਿਰਾਂ ਨੂੰ ਇੰਸਪੈਕਟ ਕਰ ਲਿਆ ਹੈ, ਜਿਨ੍ਹਾਂ ਵਿਚੋਂ 3 ਨੂੰ ਇੰਟਰਨੈਸ਼ਨਲ ਸਟੇਟਸ ਨਹੀਂ ਮਿਲ ਰਿਹਾ। ਅਗਲੇ ਕੁੱਝ ਮਹੀਨਿਆਂ ’ਚ ਸਾਰੇ ਵੈਨਿਊ ਫਾਈਨਲ ਕਰ ਦਿੱਤੇ ਜਾਣਗੇ। ਅਮਰੀਕਾ ਦੇ 4 ਸ਼ਹਿਰਾਂ ਫਲੋਰੀਡਾ, ਮੋਰਿਸਵਿਲੇ, ਡਾਲਾਸ ਅਤੇ ਨਿਊਯਾਰਕ ਨੂੰ ਫਿਲਹਾਲ ਸ਼ੌਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ’ਚ ਕੇਵਲ ਫਲੋਰਿਡਾ ਸਥਿਤ ਲਾਡਰਹਿਲ ਸਟੇਡੀਅਮ ਨੂੰ ਹੀ ਇੰਟਰਨੈਸ਼ਨਲ ਸਟੇਟਸ ਮਿਲਿਆ ਹੈ। ਇਥੇ ਅਗਸਤ ਮਹੀਨੇ ’ਚ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ 2 ਟੀ-20 ਮੈਚ ਖੇਡੇ ਜਾਣਗੇ। ਬਾਕੀ 3 ਸ਼ਹਿਰਾਂ ਨੂੰ ਇੰਟਰਨੈਸ਼ਨਲ ਸਟੇਟਸ ਮਿਲਣਾ ਹਾਲੇ ਬਾਕੀ ਹੈ। ਆਈਸੀਸੀ ਦੀ ਗਾਈਡਲਾਈਨਜ਼ ਅਨੁਸਾਰ ਵਰਲਡ ਕੱਪ ਹੋਸਟਿੰਗ ਦੇ ਲਈ ਇੰਟਰਨੈਸ਼ਨਲ ਸਟੇਟਸ ਮਿਲਣਾ ਜ਼ਰੂਰੀ ਹੈ। 2024 ਦੇ ਟੀ-20 ਕਿ੍ਰਕਟ ਵਿਸ਼ਵ ਕੱਪ ’ਚ 20 ਟੀਮਾਂ ਹਿੱਸਾ ਲੈਣਗੀਆਂ।

Check Also

ਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀ ਦਾਖ਼ਲ

ਨਵੀਂ ਦਿੱਲੀ : ਆਸਟਰੇਲੀਆ ਦੇ ਨਵੇਂ ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ …