14.1 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਫੈਡਰਲ ਮੰਤਰੀ ਕਮਲ ਖੈਰਾ ਦਾ ਹੋਇਆ ਵਿਆਹ

ਫੈਡਰਲ ਮੰਤਰੀ ਕਮਲ ਖੈਰਾ ਦਾ ਹੋਇਆ ਵਿਆਹ

ਬਰੈਂਪਟਨ/ਬਲਜਿੰਦਰ ਸੇਖਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੇ ਵਿਆਹ ਪਿੱਛੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਜ਼ਾਰਤ ਵਿੱਚ ਪੰਜਾਬੀ ਮੰਤਰੀ ਕਮਲ ਖੈਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੈਕਸੀਕੋ ਦੇ ਸ਼ਹਿਰ ਕੈਨਕੂਨ ਵਿੱਚ ਸਿੱਖ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਹੋਈਆਂ। ਸੀਨੀਅਰਜ਼ ਦੇ ਮੰਤਰੀ ਕਮਲ ਖੈਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ। ਕੈਨੇਡੀਅਨ ਐਮ ਪੀ ਸੁੱਖ ਧਾਲੀਵਾਲ, ਡਾਕਟਰ ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।

 

RELATED ARTICLES
POPULAR POSTS