Breaking News
Home / ਹਫ਼ਤਾਵਾਰੀ ਫੇਰੀ / Pierre Poilievre ਦੀ ਪਰਵਾਸੀ ਮੀਡੀਆ ਗਰੁੱਪਦੇ ਮੁਖੀ ਰਜਿੰਦਰ ਸੈਣੀ ਨਾਲਗੱਲਬਾਤ

Pierre Poilievre ਦੀ ਪਰਵਾਸੀ ਮੀਡੀਆ ਗਰੁੱਪਦੇ ਮੁਖੀ ਰਜਿੰਦਰ ਸੈਣੀ ਨਾਲਗੱਲਬਾਤ

ਕੰਸਰਵੇਟਿਵ ਆਗੂ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਇੱਛਾ ਰੱਖਦੇ ਹਨ Pierre Poilievre
ਸਵਾਲ : ਇੱਥੇ ਸਾਡੇ ਖਾਸ ਮਹਿਮਾਨ ਹਨ Pierre Poilievre, ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿਚ ਤੁਹਾਡਾ ਸਵਾਗਤ ਹੈ।
ਜਵਾਬ : ਮੈਨੂੰ ਬੁਲਾਉਣ ਲਈ ਧੰਨਵਾਦ।
ਸਵਾਲ : ਤੁਹਾਡਾ ਇੱਥੇ ਆਉਣ ਲਈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੁਹਾਡਾ ਪੀਲ ਰੀਜ਼ਨ ਵਿਚ ਸਵਾਗਤ ਹੈ। ਤੁਸੀਂ ਆਪਣੇ ਅਭਿਆਨ ਦੇ ਦੌਰਾਨ ਇੱਥੇ ਇਕ-ਦੋ ਵਾਰ ਆ ਚੁੱਕੇ ਹੋ। ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕੈਨੇਡਾ ਦੇ ਵੱਖ-ਵੱਖ ਤੱਟਾਂ ਨੂੰ ਲੈ ਕੇ ਵੱਖ-ਵੱਖ ਰਾਜਾਂ ਤੱਕ ਲੋਕਾਂ ਨੂੰ ਮਿਲਦੇ ਰਹੇ ਹੋ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਨ੍ਹਾਂ ਦੇ ਮੁੱਦੇ ਕੀ ਹਨ ਅਤੇ ਜਦੋਂ ਤੁਸੀਂ ਇਕ ਨੇਤਾ ਦੇ ਰੂਪ ਵਿਚ ਚੁਣੇ ਜਾਂਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਹੱਲ ਕਰਨ ਜਾ ਰਹੇ ਹੋ। ਉਨ੍ਹਾਂ ਨਾਲ ਕਿਸ ਤਰ੍ਹਾਂ ਨਿਪਟੋਗੇ ਅਤੇ ਇਸ ਅਭਿਆਨ ਵਿਚ ਕੰਮ ਕਰਦੇ ਹੋਏ ਤੁਹਾਡਾ ਹੁਣ ਤੱਕ ਦਾ ਅਨੁਭਵ ਕੀ ਹੈ?
ਜਵਾਬ : ਠੀਕ ਹੈ, ਸਭ ਤੋਂ ਪਹਿਲਾਂ, ਤੁਹਾਡੇ ਵਲੋਂ ਹਾਲ ਹੀ ਵਿਚ ਮਨਾਈ ਗਈ 20ਵੀਂ ਵਰ੍ਹੇਗੰਢ ਨੂੰ ਲੈ ਕੇ ਤੁਹਾਨੂੰ ਵਧਾਈ। ਅਭਿਆਨ ਦੇ ਰਸਤੇ ਦੌਰਾਨ ਮੇਰਾ ਅਨੁਭਵ ਇਹ ਹੈ ਕਿ ਕੈਨੇਡੀਆਈ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਜੀਵਨ ‘ਤੇ ਕੰਟਰੋਲ ਗੁਆ ਦਿੱਤਾ ਹੈ। ਚਾਹੇ ਉਹ 35 ਸਾਲਾ ਆਪਣੇ ਮਾਤਾ-ਪਿਤਾ ਦੇ ਨਾਲ ਇਕ ਬੇਸਮੈਂਟ ਵਿਚ ਰਹਿ ਰਹੇ ਹੋਣ, ਕਿਉਂਕਿ ਘਰ ਦੀਆਂ ਕੀਮਤਾਂ ਏਨੀਆਂ ਵਧ ਗਈਆਂ ਹਨ ਕਿ ਬਰੈਂਪਟਨ ਵਿਚ ਇਕ ਘਰ ਖਰੀਦਣ ਲਈ 10 ਲੱਖ ਡਾਲਰ ਤੋਂ ਜ਼ਿਆਦਾ ਚਾਹੀਦੇ ਹਨ। ਹੁਣ ਇਕੱਲੀ ਮਾਂ ਆਪਣੇ ਬੱਚਿਆਂ ਲਈ ਭੋਜਨ ਦਾ ਖਰਚ ਨਹੀਂ ਉਠਾ ਸਕਦੀ ਹੈ ਜਾਂ ਮਜ਼ਦੂਰ ਵਰਗ ਦੇ ਲੜਕੇ, ਜੋ ਆਪਣੇ ਟਰੱਕ ਵਿਚ ਗੈਸ ਨਹੀਂ ਭਰਾ ਸਕਦਾ ਕਿਉਂਕਿ ਇਹ ਹੁਣ ਕੁਝ ਜਗ੍ਹਾ ਤੇ 2 ਡਾਲਰ ਪ੍ਰਤੀ ਲੀਟਰ ਤੋਂ ਜ਼ਿਆਦਾ ਹੈ।
ਸਾਡੇ ਇੱਥੇ ਜੋ ਕੁਝ ਹੈ, ਉਹ ਇਕ ਵੱਡੀ ਮਹਿੰਗਾਈ ਹੈ, ਜੋ ਲੋਕਾਂ ਦੀ ਖਰੀਦਣ ਦੀ ਤਾਕਤ ਨੂੰ ਘੱਟ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਰੋਜ਼ ਦੇ ਫੈਸਲਿਆਂ ‘ਤੇ ਕੰਟਰੋਲ ਕਰਨਾ ਪੈ ਰਿਹਾ ਹੈ।
ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਖਰਚ ਕੱਢਣਾ ਮਹਿੰਗਾ ਪੈ ਰਿਹਾ ਹੈ ਅਤੇ ਸਰਕਾਰ ਦਾ ਬੋਝ ਲੋਕਾਂ ‘ਤੇ ਪੈ ਰਿਹਾ ਹੈ। ਅੱਧਾ ਟ੍ਰਿਲੀਅਨ ਡਾਲਰ ਦੇ ਸਰਕਾਰੀ ਘਾਟੇ ਨੇ ਉਸ ਸਮਾਨ ਅਤੇ ਸਰਵਿਸਿਜ਼ ਦੀ ਸਪਲਾਈ ਘੱਟ ਕਰ ਦਿੱਤੀ ਹੈ, ਜਿਸਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਡਾਲਰ ਦੀ ਮੰਗ ਵਧ ਰਹੀ ਹੈ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਮਹਿੰਗਾਈ ਨੂੰ ਵਧਾਉਣ ਵਾਲੇ ਟੈਕਸ ਕਾਰੋਬਾਰੀਆਂ ਦੀ ਲਾਗਤ ਨੂੰ ਵਧਾ ਰਹੇ ਹਨ ਅਤੇ ਉਨ੍ਹਾਂ ਵਸਤੂਆਂ ਅਤੇ ਸੇਵਾਵਾਂ ਨੂੰ ਮਹਿੰਗਾ ਕਰ ਰਹੇ ਹਨ, ਜਿਨ੍ਹਾਂ ਦੀ ਸਾਨੂੰ ਲੋੜ ਹੈ।
ਇਸ ਲਈ ਜਿੰਨਾ ਜ਼ਿਆਦਾ ਟਰੂਡੋ ਖਰਚ ਕਰਦੇ ਹਨ, ਉਨੀ ਹੀ ਜ਼ਿਆਦਾ ਮਹਿੰਗਾਈ ਵਧਦੀ ਹੈ ਅਤੇ ਇਹ ਜਸਟਿਨ ਇਨਫਲੇਸ਼ਨ ਹੈ।
ਜਸਟਿਨ ਇਨਫਲੇਸ਼ਨ ਜਸਟਿਨ ਟਰੂਡੋ ਦੇ ਕਾਰਨ ਹੋਣ ਵਾਲੀ ਮਹਿੰਗਾਈ ਹੈ ਅਤੇ ਸਾਨੂੰ ਇਸ ਨੂੰ ਟਾਲਣ ਦੀ ਲੋੜ ਹੈ। ਇਸ ਲਈ ਮੈਂ ਜੋ ਕਹਿ ਰਿਹਾ ਹਾਂ, ਉਹ ਇਹ ਹੈ ਕਿ ਸਰਕਾਰੀ ਖਰਚ ਨੂੰ ਘੱਟ ਕਰਕੇ, ਗੈਸ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਲਈ ਕਾਰਬਨ ਟੈਕਸ ਤੋਂ ਛੁਟਕਾਰਾ ਪਾਉਣ ਅਤੇ ਇਨ੍ਹਾਂ ਗੇਟਕੀਪਰਜ਼ ਨੂੰ ਹਟਾ ਕੇ ਸਰਕਾਰ ਨੂੰ ਚਲਦੀ ਕਰਨ ਦਾ ਸਮਾਂ ਆ ਗਿਆ ਹੈ। ਤਾਂ ਕਿ ਅਸੀਂ ਇਸ ਦੇਸ਼ ਵਿਚ ਜ਼ਿਆਦਾ ਘਰ ਬਣਾ ਸਕੀਏ, ਜ਼ਿਆਦਾ ਕਿਫਾਇਤੀ ਫੂਡ ਵਿਕਸਿਤ ਕਰ ਸਕੀਏ ਅਤੇ ਜ਼ਿਆਦਾ ਕੈਨੇਡੀਆਈ ਐਨਰਜੀ ਦਾ ਉਤਪਾਦਨ ਕਰ ਸਕੀਏ। ਉਹ ਚੀਜ਼ਾਂ ਜੀਵਨ ਨੂੰ ਹੋਰ ਜ਼ਿਆਦਾ ਕਿਫਾਇਤੀ ਬਣਾ ਦੇਣਗੀਆਂ ਅਤੇ ਸਾਡੇ ਡਾਲਰ ਹੋਰ ਅੱਗੇ ਵਧਣਗੇ।
ਸਵਾਲ : ਤੁਸੀਂ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਕਾਲਟਰਨ ਸੀਟ ਤੋਂ ਚੁਣੇ ਜਾ ਰਹੇ ਹੋ ਅਤੇ 2004 ਤੋਂ ਤੁਸੀਂ ਸੰਸਦ ਮੈਂਬਰ ਹੋ। ਦੋ ਵਾਰ ਮੰਤਰੀ ਵੀ ਰਹਿ ਚੁੱਕੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਤੁਹਾਨੂੰ ਪਾਰਟੀ ਦੇ ਨਵੇਂ ਨੇਤਾ ਦੇ ਰੂਪ ਵਿਚ ਚੁਣਿਆ ਜਾ ਰਿਹਾ ਹੈ ਤਾਂ ਇਹ ਤੁਹਾਡੀ ਮੱਦਦ ਕਰਨ ਵਾਲਾ ਬਦਲਾਅ ਹੋਵੇਗਾ?
ਜਵਾਬ : ਇਹ ਠੀਕ ਹੈ, ਮੈਂ ਸੱਤ ਚੋਣਾਂ ਵਿਚ ਜੇਤੂ ਹਾਂ। ਮੈਂ ਕਦੀ ਨਹੀਂ ਹਾਰਿਆ ਹਾਂ ਅਤੇ ਪਿਛਲੇ ਦਹਾਕੇ ਦੌਰਾਨ ਇਸ ਸੀਟ ‘ਤੇ ਇਕ ਮਲਟੀਕਲਚਰ ਵਾਲੇ ਵੱਡੇ ਸ਼ਹਿਰ ਦਾ ਸਮਰਥਨ ਹਾਸਲ ਕੀਤਾ ਹੈ, ਲਗਭਗ ਡੇਢ ਦਹਾਕੇ ਤੋਂ ਜ਼ਿਆਦਾ ਤੋਂ ਮੈਂ ਇੱਥੋਂ ਦਾ ਪ੍ਰਤੀਨਿਧ ਹਾਂ ਅਤੇ ਇਸਦਾ ਮਤਲਬ ਹੈ ਕਿ ਮੇਰੇ ਕੋਲ ਸਾਰੇ ਤਰ੍ਹਾਂ ਦੇ ਪਰਿਵਾਰਾਂ ਤੋਂ ਆਉਣ ਵਾਲੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਅਤੇ ਉਨ੍ਹਾਂ ਨੂੰ ਚੈਂਪੀਅਨ ਬਣਾਉਣ ਦੀ ਸਮਰੱਥਾ ਹੈ। ਤੁਸੀਂ ਜਾਣਦੇ ਹੋ ਕਿ ਕੈਨੇਡੀਆਈ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਕੰਟਰੋਲ ਗੁਆ ਦਿੱਤਾ ਹੈ, ਉਹ ਚਾਹੁੰਦੇ ਹਨ ਕਿ ਕੋਈ ਅਜਿਹਾ ਵਿਅਕਤੀ ਹੈ, ਜੋ ਉਨ੍ਹਾਂ ਦੀ ਆਜ਼ਾਦੀ ਲਈ ਲੜੇ ਅਤੇ ਉਨ੍ਹਾਂ ਦੇ ਜੀਵਨ ਦਾ ਕੰਟਰੋਲ ਵਾਪਸ ਦੇਵੇ ਅਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਇਕ ਕੰਸਰਵੇਟਿਵ ਪਾਰਟੀ ਦੇ ਆਗੂ ਦੇ ਰੂਪ ਵਿਚ ਚੁਣੇ ਜਾਣ ਦਾ ਇਰਾਦਾ ਰੱਖਦਾ ਹਾਂ।
ਸਵਾਲ : ਕੱਲ੍ਹ ਸਾਡੇ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ਇਕ ਟਰੱਕਿੰਗ ਕੰਪਨੀਆਂ ਦੇ ਦਫ਼ਤਰ ‘ਚ ਬਰੈਂਪਟਨ ਵਿਚ ਸਨ। ਮੈਂ ਉਨ੍ਹਾਂ ਤੋਂ ਇਕ ਪ੍ਰਸ਼ਨ ਪੁੱਛਿਆ ਕਿ ਵੱਖ-ਵੱਖ ਵੀਜ਼ਾ ਸੈਂਟਰਾਂ ‘ਤੇ 2 ਮਿਲੀਅਨ ਆਵੇਦਨ ਪ੍ਰੋਸੈਸ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਸਾਡੇ ਕੋਲ ਅੱਧਾ ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਕਮੀ ਹੈ। ਜਿਨ੍ਹਾਂ ਨੂੰ ਕੰਮ ਮਿਲ ਸਕਦਾ ਹੈ। ਤਾਂ ਤੁਸੀਂ ਇਸ ਨਾਲ ਕਿਸ ਤਰ੍ਹਾਂ ਨਿਪਟੋਗੇ?
ਜਵਾਬ : ਸਾਡੇ ਕੋਲ ਚੰਗੀ ਗਿਣਤੀ ਵਿਚ ਘਰ ਨਹੀਂ ਹਨ। ਜੇਕਰ ਲੋਕ ਇਥੇ ਆਉਣਗੇ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਐਡਜਸਟ ਕਰਾਂਗੇ? ਮੇਰਾ ਮਤਲਬ ਹੈ ਵਿਸ਼ੇਸ਼ ਰੂਪ ਤੋਂ ਛੋਟੇ ਪੱਧਰ ਦੇ ਕਾਰੋਬਾਰ ਕਰ ਰਹੇ ਹਨ, ਉਹ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਕੋਲ ਵਰਕਫੋਰਸ ਨਹੀਂ ਹੈ, ਉਨ੍ਹਾਂ ਕੋਲ ਕੰਮ ਕਰਨ ਦੇ ਲਈ ਵਰਕਰ ਨਹੀਂ ਹਨ। ਜੇਕਰ ਤੁਸੀਂ ਆਗੂ ਦੇ ਰੂਪ ਵਿਚ ਚੁਣੇ ਗਏ ਜਾਂ ਸਮਾਂ ਆਉਣ ‘ਤੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਤੁਸੀਂ ਇਨ੍ਹਾਂ ਮਾਮਲਿਆਂ ਨਾਲ ਕਿਸ ਤਰ੍ਹਾਂ ਨਿਪਟੋਗੇ?
ਜਵਾਬ : ਠੀਕ ਹੈ, ਤੁਸੀਂ ਦੋ ਮੁੱਦੇ ਚੁੱਕੇ ਹਨ, ਇਕ ਘਰ ਦਾ ਅਤੇ ਦੂਜਾ ਇਮੀਗ੍ਰੇਸ਼ਨ ਬੈਕਲਾਗ ਦਾ। ਤਾਂ ਆਓ ਘਰ ਤੋਂ ਸ਼ੁਰੂ ਕਰਦੇ ਹਾਂ, ਸਾਡੇ ਕੋਲ ਜੀ 7 ‘ਚ ਪ੍ਰਤੀ ਵਿਅਕਤੀ ਸਭ ਤੋਂ ਘੱਟ ਘਰ ਹਨ। ਚਾਹੇ ਸਾਡੇ ਕੋਲ ਨਿਰਮਾਣ ਦੇ ਲਈ ਸਭ ਤੋਂ ਵੱਧ ਭੂਮੀ ਹੈ ਕਿਉਂਕਿ ਸਰਕਾਰੀ ਗੇਟਕੀਪਰਜ਼ ਨਿਰਮਾਣ ਨੂੰ ਰੋਕਦੇ ਹਨ।
ਬਿਲਡਿੰਗ ਪਰਮਿਟ ਪਾਸ ਕਰਨ ‘ਚ ਲੱਗਣ ਵਾਲੇ ਸਮੇਂ ਦੇ ਲਈ ਅਸੀਂ 36 ਓਈਸੀਡੀ ਦੇਸ਼ਾਂ ਵਿਚੋਂ 35 ਰੈਂਕ ਕਰਦੇ ਹਾਂ। ਤੁਹਾਨੂੰ ਬਿਲਡਿੰਗ ਪਰਮਿਟ ਨਹੀਂ ਮਿਲ ਸਕਦਾ ਅਤੇ ਤੁਸੀਂ ਘਰ ਨਹੀਂ ਬਣਾ ਸਕਦੇ। ਇਸ ਲਈ ਮੈਨੂੰ ਵੱਡੇ ਸ਼ਹਿਰਾਂ ਦੀ ਜ਼ਰੂਰਤ ਹੋਵੇਗੀ ਜਿਨ੍ਹਾਂ ਦੇ ਕੋਲ ਰਿਅਲ ਅਸਟੇਟ ‘ਚ ਆਉਣ ਵਾਲੀਆਂ ਸਾਰੀਆਂ ਅੜਚਣਾਂ ਨੂੰ ਹਟਾਉਣਾ ਹੋਵੇਗਾ ਅਤੇ ਬਿਲਡਰਾਂ ਨੂੰ ਜ਼ਿਆਦਾ ਘਰ ਬਣਾਉਣ ਦਿਓ-ਜ਼ਿਆਦਾ ਘਰ ਪ੍ਰਾਪਤ ਕਰਨ ਦੇ ਲਈ ਤੇਜੀ ਨਾਲ ਸਸਤੇ ਬਿਲਡਿੰਗ ਪਰਮਿਟ ਦੇਣੇ ਹੋਣਗੇ। ਮੈਂ ਇਹ ਯਕੀਨੀ ਬਣਾਉਣ ਜਾ ਰਿਹਾ ਹਾਂ ਕਿ ਇਕ ਵੱਡੇ ਸ਼ਹਿਰ ਨੂੰ ਮਿਲਣ ਵਾਲੇ ਬੁਨਿਆਦੀ ਢਾਂਚੇ ‘ਤੇਖਰਚ ਹੋਣ ਵਾਲੇ ਡਾਲਰ ਦੀ ਗਿਣਤੀ ਉਨ੍ਹਾਂ ਘਰਾਂ ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੂੰ ਉਹ ਬਣਾਉਣ ਦੀ ਆਗਿਆ ਦਿੰਦੇ ਹਨ ਅਤੇ ਇਸ ਨਾਲ ਜ਼ਿਆਦਾ ਘਰੇਲੂ ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਮੈਂ ਫੈਡਰਲ ਭਵਨਾਂ ਦੇ 15 ਫੀਸਦੀ ਨੂੰ ਅਵਾਸ ‘ਚ ਬਦਲਣ ਦੇ ਲਈ ਵੇਚਣ ਦੀ ਯੋਜਨਾ ਬਣਾ ਸਕਦਾ ਹਾਂ ਅਤੇ ਦੇਸ਼ ‘ਚ 37,000 ਫੈਡਰਲ ਬਿਲਡਿੰਗ ਭਵਨ ਹਨ। ਇਸ ਤਰ੍ਹਾਂ ਨਾਲ ਅਸੀਂ ਉਨ੍ਹਾਂ ਹਜ਼ਾਰਾਂ ਇਮਾਰਤਾਂ ਨੂੰ ਘਰਾਂ ‘ਚ ਬਦਲਣ ਦੇ ਲਈ ਵੇਚ ਸਕਾਂਗੇ। ਅੰਤ ‘ਚ, ਮੈਨੂੰ ਇਹ ਜ਼ਰੂਰਤ ਹੋਵੇਗੀ ਕਿ ਫੈਡਰਲ ਪੱਧਰ ‘ਤੇ ਫੰਡਿੰਗ ਤੋਂ ਹਰੇਕ ਟ੍ਰਾਂਜਿਟ ਸਟੇਸ਼ਨ ਨੂੰ ਹਰੇਕ ਸਟੇਸ਼ਨ ਦੇ ਚਾਰੋਂ ਪਾਸੋਂ ਮਨਜ਼ੂਰਸ਼ੁਦਾ ਸੰਘਣੀ ਸਜਾਵਟ ਵਾਲੇ ਹਾਊਸਿੰਗ ਪ੍ਰੋਜੈਕਟਾਂ ਦੇ ਅਧੀਨ ਆਉਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਕੋਲ ਉਚੀ ਇਮਾਰਤਾਂ ਹੋਣ ਤਾਂ ਕਿ ਨੌਜਵਾਨ ਆਪਣੇ ਅਪਾਰਟਮੈਂਟ ਤੋਂ ਲਿਫਟ ‘ਤੇ ਚੜ੍ਹ ਸਕਣ ਅਤੇ ਸਿੱਧੇ ਹੇਠਾਂ ਆ ਸਕਣ। ਟਰੇਨ ਦੇ ਲਈ ਅਤੇ ਬਿਨਾ ਕਾਰ ਦੇ ਉਤਰ ਆਓ। ਇਸ ਤਰ੍ਹਾਂ ਅਸੀਂ ਘਰ ਪ੍ਰਾਪਤ ਕਰਨ ਜਾ ਰਹੇ ਹਾਂ, ਉਨ੍ਹਾਂ ਗੇਟਕੀਪਰਜ਼ ਨੂੰ ਹਟਾ ਦਿੱਤਾ ਜਾਵੇ ਜੋ ਨਿਰਮਾਣ ਅਤੇ ਫਿਰ ਇਮੀਗ੍ਰੇਸ਼ਨ ਨੂੰ ਰੋਕ ਰਹੇ ਹਨ। ਦੇਖੋ ਸਾਨੂੰ ਵਰਕਫੋਰਸ ਦੀ ਜ਼ਰੂਰਤ ਹੈ, ਸਾਡੇ ਕੋਲ ਕੈਨੇਡਾ ‘ਚ ਇਕ ਲੱਖ ਨੌਕਰੀ ਖਾਲੀ ਹੈ। ਜਿਨ੍ਹਾਂ ਕਾਰਨਾਂ ਕਰਕੇ ਅਸੀਂ ਚੀਜ਼ਾਂ ਨਹੀਂ ਬਣਾ ਸਕਦੇ, ਉਨ੍ਹਾਂ ‘ਚੋਂ ਇਕ ਇਹ ਵੀ ਹੈ ਕਿ ਸਾਡੇ ਕੋਲ ਉਨ੍ਹਾਂ ਨੂੰ ਬਨਾਉਣ ਦੇ ਲਈ ਸਹੀ ਗਿਣਤੀ ‘ਚ ਕਾਰੋਬਾਰੀ ਨਹੀਂ ਹਨ। ਇਸ ਲਈ ਸਾਨੂੰ ਕੈਨੇਡਾ ਦੇ ਲਈ ਕੁਸ਼ਲ ਇਮੀਗ੍ਰੇਸ਼ਨ ਨੂੰ ਤੇਜ਼ੀ ਨਾਲ ਟਰੈਕ ਕਰਨ ਦੀ ਜ਼ਰੂਰਤ ਹੈ ਅਤੇ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਐਕਸਪ੍ਰੈਸ ਐਂਟਰੀ ਦਾ ਵਿਸਥਾਰ ਕਰਨਾ ਹੈ। ਇਸ ਲਈ ਜਦੋਂ ਇਕ ਪਲੇਟਫਾਰਮ ਦੇ ਕੋਲ ਨੌਕਰੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਭਵਿੱਖ ਦੇ ਅਪ੍ਰਵਾਸੀ ਨੂੰ ਨੌਕਰੀ ਦੀ ਪੇਸ਼ਕਸ਼ ਦਿੰਦਾ ਹੈ ਤਾਂ ਉਹ ਕੁੱਝ ਹੀ ਸਮੇਂ ‘ਚ ਜਲਦੀ ਹੀ ਇਥੇ ਪਹੁੰਚ ਸਕਦੇ ਹਨ। ਉਨ੍ਹਾਂ ਨੂੰ ਪੁੱਛਿਆ ਕਿ ਹਫ਼ਤੇ ‘ਚ ਵਰਕ ਪਰਮਿਟ ਪ੍ਰਾਪਤ ਹੋਵੇ ਅਤੇ ਫਿਰ ਉਨ੍ਹਾਂ ਨੂੰ ਆਵੇਦਨ ਕਰਨ ਦੇ ਅਤੇ ਕੈਨੇਡਾ ਦਾ ਪੱਕਾ ਨਿਵਾਸੀ ਅਤੇ ਅੰਤ ਨਾਗਰਿਕ ਬਣੇ। ਸਾਨੂੰ ਅਸਥਾਈ ਵਿਦੇਸ਼ੀ ਵਰਕਰਜ਼ ਨੂੰ ਵੀ ਆਗਿਆ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹ ਕਾਨੂੰਨ ਦਾ ਪਾਲਣ ਕਰਦੇ ਹਨ, ਉਹ ਆਪਣੇ ਟੈਕਸਾਂ ਦਾ ਭੁਗਤਾਨ ਕਰਦੇ ਹਨ। ਕੈਨੇਡਾ ‘ਚ ਗ੍ਰੈਜੂਏਸ਼ਨ ਹੋਣ ਦੇ ਲਈ ਤਾਂਕਿ ਉਹ ਰਹਿ ਸਕਦੇ ਅਤੇ ਫਿਰ ਅੰਤ ਆਪਣੇ ਪਰਿਵਾਰਾਂ ਨੂੰ ਉਸ ਕੰਮ ਦੇ ਲਈ ਸਪਾਂਸਰ ਕਰ ਸਕੇ। ਇਸ ਤਰ੍ਹਾਂ ਅਸੀਂ ਮਿਹਨਤੀ, ਕੁਸ਼ਲ ਪਰਵਾਸੀਆਂ ਨੂੰ ਸੱਦ ਕੇ ਆਪਣੀ ਵਰਕਫੋਰਸ ‘ਚ ਕਮੀ ਨੂੰ ਪੂਰਾ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀ ਸਮਰਥਾ ਸਾਡੀ ਵਰਕਫੋਰਸ ਨੂੰ ਵਧਾਉਣ ਦੀ ਹੈ ਅਤੇ ਇਹ ਕਾਫ਼ੀ ਜ਼ਰੂਰੀ ਵੀ ਹੈ।
ਸਵਾਲ : ਮੈਂ ਤੁਹਾਡੇ ਕੋਲੋਂ ਪਿਛਲੀ ਵਾਰ ਇਹ ਸਵਾਲ ਪੁੱਛਿਆ ਸੀ ਅਤੇ ਮੈਂ ਇਸ ਨੂੰ ਫਿਰ ਤੋਂ ਦੁਹਰਾ ਰਿਹਾ ਹਾਂ। ਇਕ ਧਾਰਨਾ ਹੈ ਕਿ ਕੰਸਰਵੇਟਿਵ ਪਾਰਟੀ ਪਰਵਾਸੀ ਸਮਰਥਕ ਨਹੀਂ ਹੈ, ਤਾਂ ਤੁਸੀਂ ਇਸ ਸਵਾਲ ਨਾਲ ਕਿਸ ਤਰ੍ਹਾਂ ਨਿਪਟੋਗੇ?
ਜਵਾਬ : ਦੇਖੋ ਇਹ ਇਕ ਗਲਤ ਧਾਰਨਾ ਹੈ। ਮੈਂ ਇਮੀਗ੍ਰੇਸ਼ਨ ਸਮਰਥਕ ਹਾਂ। ਮੇਰੀ ਪਤੀ ਵੈਨਜੁਏਲਾ ਤੋਂ ਕੈਨੇਡੀ ਦੀ ਸ਼ਰਨਾਰਥੀ ਹੈ। ਕੈਨੇਡਾ ਨੂੰ ਆਪਣੀ ਆਰਥਿਕ ਸਫਲਤਾ ਨੂੰ ਪੂਰਾ ਕਰਨ ਦੇ ਲਈ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ ਅਤੇ ਇਸ ਲਈ ਸਾਡੀ ਪਾਰਟੀ ਅਗਲੀ ਚੋਣਾਂ ‘ਚ ਇਕ ਇਮੀਗ੍ਰੇਸ਼ਨ ਸਮਰਥਕ ਪਲੇਟਫਾਰਮਾਂ ਨੂੰ ਅੱਗੇ ਰੱਖੇਗੀ ਅਤੇ ਅਸੀਂ ਮੌਜੂਦ ਸਰਕਾਰ ‘ਤੇ ਇਮੀਗ੍ਰੇਸ਼ਨ ਬੈਕਲਾਗ ਨੂੰ ਹਟਾਉਣ ਅਤੇ ਪ੍ਰੋਸੈਸਿੰਗ ਸਮਾਂ ਵਧਾਉਣ ਦੇ ਲਈ ਦਬਾਅ ਪਾ ਕੇ ਅਪਰਵਾਸੀਆਂ ਦੇ ਲਈ ਲੜਨਗੇ ਤਾਂ ਕਿ ਅਸੀਂ ਪਰਿਵਾਰਾਂ ਨੂੰ ਇਕਜੁੱਟ ਕਰ ਸਕੀਏ। ਸ਼ਰਨਾਰਥੀ ਸੁਰੱਖਿਆ ਹਨ ਅਤੇ ਇਥੇ ਕੈਨੇਡਾ ‘ਚ ਨੌਕਰੀਆਂ ਵੀ ਭਰੀਆਂ ਜਾਣਗੀਆਂ।
ਸਵਾਲ : ਤੀਸਰੀ ਵਾਰ ਦੇਸ਼ ‘ਚ ਸਾਡੀ ਘੱਟ ਗਿਣਤੀ ਦੀ ਸਰਕਾਰ ਹੈ ਅਤੇ ਲੋਕ ਹੁਣ ਸੋਚ ਰਹੇ ਹਨ ਕਿ ਮਿਸਟਰ ਟਰੂਡੋ ਥੱਕ ਗਏ ਹਨ। ਅਸੀਂ ਉਨ੍ਹਾਂ ‘ਚ ਅਤੇ ਉਨ੍ਹਾਂ ਦੀ ਟੀਮ ਓਨੀ ਊਰਜਾ ਨਹੀਂ ਦੇਖਦੇ ਹਾਂ ਅਤੇ ਲੋਕ ਬਦਲਾਅ ਦੀ ਭਾਲ ਵਿਚ ਹਨ। ਇਸ ਬਾਰੇ ਕੋਈ ਸਵਾਲ ਹੀ ਨਹੀਂ ਹੈ। ਅਸੀਂ ਜ਼ਮੀਨੀ ਪੱਧਰ ਦੇ ਲੋਕ ਹਾਂ ਅਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜਨਤਾ ਦੇ ਮਨ ‘ਚ ਹੁਣ ਇਹੀ ਭਾਵਨਾ ਹੈ। ਸਾਨੂੰ ਸਰਕਾਰ ‘ਚ ਬਦਲਾਅ ਦੀ ਜ਼ਰੂਰਤ ਹੈ। ਮੈਨੂੰ ਸਾਫ਼ ਕਰੋ, ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਦੋ ਆਗੂਆਂ,ਐਂਡਰਿਊ ਸਕੀਰ ਅਤੇ ਏਰਿਡ ਓਟੂਲ, ਉਹ ਨਵੇਂ ਕੈਨੇਡੀਅਨਾਂ ਨਾਲ ਜੁੜ ਨਹੀਂ ਸਕੇ ਸਨ। ਤਾਂ ਕਿ ਪਿਯਰੇ ਪੋਈਲੀਵਰ ਤੁਸੀਂ ਲੋਕਾਂ ਦੇ ਦਿਲ ਕਿਸ ਤਰ੍ਹਾਂ ਜਿੱਤਣ ਜਾ ਰਹੇ ਹਨ?
ਜਵਾਬ : ਮੈਂ ਉਨ੍ਹਾਂ ਦੇ ਜੀਵਨ ਦੀ ਸਮੱਸਿਆਵਾਂ ਦਾ ਹੱਲ ਕਰਨ ਜਾ ਰਿਹਾ ਹਾਂ, ਮੇਰਾ ਮਤਲਬ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਲਈ ਇਕ ਨਵੇਂ ਪਰਵਾਸੀ ਹੋ ਤਾਂ ਤੁਸੀਂ ਜਿਸ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਉਹ ਇਹ ਹੈ ਕਿ ਮੈਨੂੰ ਘਰ ਕਿਸ ਤਰ੍ਹਾਂ ਮਿਲੇਗਾ। ਬਰੈਂਪਟਨ ‘ਚ ਇਕ ਘਰ ਦੀ ਕੀਮਤ ਇਕ ਮਿਲੀਅਨ ਡਾਲਰ ਤੋਂ ਜ਼ਿਆਦਾ ਹੈ। ਜੇਕਰ ਤੁਸੀਂ ਕੈਨੇਡਾ ‘ਚ ਨਵੇਂ ਹੋ ਅਤੇ ਤੁਹਾਨੂੰ ਡਾਊਨਪੇਮੈਂਟ ਦੇ ਲਈ ਡਾਲਰ 200,000 ਕਮਾਉਣ ਦਾ ਮੌਕਾ ਨਹੀਂ ਮਿਲਿਆ ਹੈ, ਤਾਂ ਤੁਸੀਂ ਇਕ ਘਰ ਨਹੀਂ ਖਰੀਦ ਸਕਦੇ ਪ੍ਰੰਤੂ ਜਦੋਂ ਤੁਸੀਂ ਗੈਸ ‘ਤੇ 2 ਡਾਲਰ ਪ੍ਰਤੀ ਲੀਟਰ ਖਰਚ ਕਰ ਰਹੇ ਹੋ ਜਾਂ ਡਾਊਨ ਪੇਮੈਂਟ ਦੇ ਲਈ ਤੁਸੀਂ ਕਿਸ ਤਰ੍ਹਾਂ ਬਚਤ ਕਰੋਂਗੇ। ਤੁਸੀਂ ਭੋਜਨ ‘ਤੇ ਪ੍ਰਤੀ ਸਾਲ 2000 ਡਾਲਰ ਖਰਚ ਕਰ ਰਹੇ ਹੋ। ਇਹ ਸੰਭਵ ਹੈ ਅਤੇ ਉਨ੍ਹਾਂ ਦੇ ਲਈ ਘਰ ਖਰੀਦਣਾ ਵੀ ਓਨਾ ਹੀ ਮੁਸ਼ਕਿਲ ਹੈ। ਇਸ ਲਈ ਮੈਂ ਉਨ੍ਹਾਂ ਗੇਟਕੀਪਰਜ਼ ਨੂੰ ਹਟਾਉਣਾ ਚਾਹੁੰਦਾ ਹਾਂ ਜੋ ਕੈਨੇਡਾ ਦੇ ਅਪਰਵਾਸੀਆਂ ਦੀ ਸਫ਼ਲਤਾ ‘ਚ ਅੜਿੱਕਾ ਪਾ ਰਹੇ ਹਨ। ਮੈਂ ਸਰਕਾਰੀ ਖਰਚ ਨੂੰ ਸੀਮਤ ਕਰਕੇ, ਕਾਰਬਨ ਨੂੰ ਸਮਾਪਤ ਕਰਕੇ, ਘਰਾਂ ਦੇ ਨਿਰਮਾਣ ਨੂੰ ਗਤੀ ਦੇਣ ਦੇ ਲਈ ਟੈਕਸ ਪ੍ਰੈਸ਼ਰ ਵਾਲੇ ਸ਼ਹਿਰਾਂ ਅਤੇ ਰਾਜਾਂ ‘ਚ ਪ੍ਰਵਾਸੀਆਂ ਦੀ ਡਿਗਰੀ ਆਦਿ ਨੂੰ ਤੇਜ਼ੀ ਨਾਲ ਮਾਨਤਾ ਦਿਵਾਉਂਦੇ ਹੋਏ ਮੁਦਰਾਸਫੀਤੀ ਵੱਲੋਂ ਬੰਦ ਕੀਤੇ ਜਾਣ ਦੀ ਬਜਾਏ ਉਹ ਮੈਡੀਕਲ ਸੈਕਟਰ ‘ਚ ਕੰਮ ਕਰ ਰਹੇ ਲੋਕਾਂ ਨੂੰ ਰਾਹਤ ਦੇ ਸਕੀਏ। ਇਸ ਲਈ ਮੈਂ ਨਵੇਂ ਕੈਨੇਡੀਅਨਾਂ ਸਮੇਤ ਸਾਰੇ ਕੈਨੇਡੀਅਨ ਨਾਗਰਿਕਾਂ ਦੇ ਲਈ ਸਖਤ ਮਿਹਨਤ ਅਤੇ ਯੋਗਤਾ ਦੇ ਰਾਹੀਂ ਆਪਣੀ ਸਮਰਥਾ ਨੂੰ ਪੂਰਾ ਕਰਨ ਦੇ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹਣ ਜਾ ਰਹੇ ਹਾਂ।
ਸਵਾਲ : ਸਾਡੇ ਕੋਲ ਪਾਸਪੋਰਟਾਂ ਦੀ ਸਮੱਸਿਆ ਹੈ, ਪਾਸਪੋਰਟਾਂ ਲਈ ਲੰਬੀ ਲਾਈਨ ਹੈ, ਸਾਡੇ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਹੈ, ਇਸੇ ਤਰ੍ਹਾਂ ਹੁਣ ਮਹਿੰਗਾਈ ਅਸਮਾਨ ‘ਤੇ ਹੈ, ਤਾਂ ਤੁਸੀਂ ਇਸ ਨਾਲ ਕਿਵੇਂ ਨਜਿੱਠਣ ਜਾ ਰਹੇ ਹੋ? ਜਦੋਂ ਵੀ ਅਸੀਂ ਮੰਤਰੀਆਂ ਨੂੰ ਇਸ ਬਾਰੇ ਪੁੱਛਦੇ ਹਾਂ ਤਾਂ ਉਹ ਸਭ ਕਹਿੰਦੇ ਹਨ ਕਿ ਉਹ ਜ਼ਿਆਦਾ ਲੋਕਾਂ ਨੂੰ ਨੌਕਰੀ ‘ਤੇ ਰੱਖ ਰਹੇ ਹਨ, ਮਿਸਟਰ ਅਲਗਾਬਰਾ ਕਹਿ ਰਹੇ ਸਨ ਕਿ ਸਾਨੂੰ ਸਕਰੀਨਜ਼ ਨਾਲ ਸਮੱਸਿਆ ਹੈ, ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਸਮੇਂ ਜਦੋਂ ਯੂਰਪੀਅਨ ਪਰਿਵਾਰ ਯਾਤਰਾ ਕਰ ਰਹੇ ਹਨ, ਉਨ੍ਹਾਂ ਦੀਆਂ ਛੁੱਟੀਆਂ ਦਾ ਸਮਾਂ ਹੈ ਤਾਂ ਲੋਕਾਂ ਨੂੰ ਹੁਣ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ, ਜੇਕਰ ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ, ਤਾਂ ਤੁਹਾਡੀ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ ਨਾਲ ਕਿਵੇਂ ਨਜਿੱਠੇਗੀ? ਅਸੀਂ ਸਮਝਦੇ ਹਾਂ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਮਹਾਂਮਾਰੀ ਨਾਲ ਵੀ ਸਬੰਧਤ ਹਨ, ਪਰ ਸਰਕਾਰ ਨੂੰ ਇਸ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਵਾਬ : ਤੁਸੀਂ ਜਾਣਦੇ ਹੋ, ਕਿ ਮੈਂ ਹੁਣ ਇਸ ਬਹਾਨੇ ਨੂੰ ਸਵੀਕਾਰ ਨਹੀਂ ਕਰਦਾ। ਦੇਖੋ ਮਹਾਂਮਾਰੀ 2020 ਵਿੱਚ ਸ਼ੁਰੂ ਹੋਈ, 2020 ਦੀ ਸ਼ੁਰੂਆਤ ਤੋਂ ਹੁਣ ਅਸੀਂ 2022 ਦੇ ਅੱਧ ਵਿੱਚ ਹਾਂ, ਇਹ ਹੁਣ ਕੋਈ ਬਹਾਨਾ ਨਹੀਂ ਹੈ। ਟਰੱਕ ਡਰਾਈਵਰ ਆਪਣਾ ਸਾਮਾਨ ਪਹੁੰਚਾ ਰਹੇ ਹਨ, ਵੇਟਰੇਸ ਆਪਣੇ ਗਾਹਕਾਂ ਦੀ ਸੇਵਾ ਕਰ ਰਹੀਆਂ ਹਨ, ਸਰਕਾਰ ਕੈਨੇਡੀਅਨਾਂ ਦੀ ਸੇਵਾ ਕਿਉਂ ਨਹੀਂ ਕਰ ਸਕਦੀ? ਵੈਸੇ ਜ਼ਿਆਦਾਤਰ ਬੈਕਲਾਗ ਵਿਭਾਗਾਂ ਵਿੱਚ ਹਨ ਜਿੱਥੇ ਲੋਕ ਘਰ ਬੈਠੇ ਹੀ ਸਾਰੇ ਕੰਮ ਕਰ ਸਕਦੇ ਹਨ। ਉਦਾਹਰਨ ਲਈ, ਇਮੀਗ੍ਰੇਸ਼ਨ, ਉਹਨਾਂ ਕੋਲ ਇੰਟਰਨੈਟ ਪ੍ਰਣਾਲੀਆਂ ਹਨ ਤਾਂ ਜੋ ਸਰਕਾਰੀ ਕਰਮਚਾਰੀ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਰਿਮੋਟਲੀ ਪ੍ਰੋਸੈੱਸ ਕਰ ਸਕਣ, ਇਸ ਲਈ, ਇਹ ਬਹਾਨਾ ਨਹੀਂ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਵਿਡ ਸੀ, ਜਾਂ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਕੋਲ ਕੋਵਿਡ ਸੀ। ਪਾਸਪੋਰਟ ਦੀ ਸਥਿਤੀ ਦੇਖੋ, ਸਰਕਾਰ ਦਾ ਕਹਿਣਾ ਹੈ ਕਿ ਸਾਰੇ ਪਾਸਪੋਰਟ ਕਰਮਚਾਰੀ ਆਪਣੇ ਦਫ਼ਤਰਾਂ ਵਿਚ ਵਾਪਸ ਆ ਗਏ ਹਨ। ਉਹ ਇਹ ਵੀ ਕਹਿੰਦੇ ਹਨ ਕਿ ਪਾਸਪੋਰਟ ਐਪਲੀਕੇਸ਼ਨ ਅਫ਼ਸਰਾਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੇ ਬਰਾਬਰ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਅਸਲ ਵਿੱਚ ਕੋਵਿਡ ਤੋਂ ਪਹਿਲਾਂ 2019 ਦੇ ਮੁਕਾਬਲੇ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ ਘੱਟ ਲੋਕ ਹਨ, ਇਸ ਲਈ ਅਰਜ਼ੀਆਂ ਪ੍ਰੀ ਕੋਵਿਡ ਪੱਧਰ ਨਾਲੋਂ ਘੱਟ ਹਨ। ਇਸ ਲਈ, ਸਾਡੇ ਕੋਲ ਬਹੁਤ ਘੱਟ ਲੋਕ ਅਪਲਾਈ ਕਰ ਰਹੇ ਹਨ, ਜਿਵੇਂ ਕਿ ਬਹੁਤ ਸਾਰੇ ਸਰਕਾਰੀ ਕਰਮਚਾਰੀ ਹਨ ਅਤੇ ਫਿਰ ਵੀ ਇੰਤਜ਼ਾਰ ਦਾ ਸਮਾਂ ਇੰਨਾ ਲੰਬਾ ਹੈ ਕਿ ਲੋਕਾਂ ਨੂੰ ਸਰਕਾਰੀ ਇਮਾਰਤਾਂ ਵਿੱਚ ਟੈਂਟਾਂ ਵਿੱਚ ਡੇਰਾ ਲਗਾਉਣਾ ਪੈਂਦਾ ਹੈ। ਇਹ ਸਰਕਾਰ ਦੀ ਪੂਰੀ ਅਯੋਗਤਾ ਹੈ ਜੋ ਜਸਟਿਨ ਟਰੂਡੋ ਤੋਂ ਸ਼ੁਰੂ ਹੁੰਦੀ ਹੈ, ਉਹ ਸਰਕਾਰ ਚਲਾਉਣ ਲਈ ਸਖ਼ਤ ਮਿਹਨਤ ਨਹੀਂ ਕਰਨਾ ਚਾਹੁੰਦੇ, ਉਹ ਜੋ ਕਰਨਾ ਚਾਹੁੰਦੇ ਹਨ, ਉਹ ਹੈ ਵਿਸ਼ਵ ਦੀ ਮਸ਼ਹੂਰ ਹਸਤੀ ਬਣ ਕੇ ਘੁੰਮਣ, ਦੁਨੀਆ ਭਰ ਵਿੱਚ ਸੈਲਫੀ ਲੈਣ, ਨਾ ਕਿ ਸਖ਼ਤ ਮਿਹਨਤ ਕਰਨ। ਸਮਰੱਥ ਸਰਕਾਰ ਚਲਾਉਣ ਦਾ ਕੰਮ ਅਤੇ ਨਤੀਜਾ ਹੈ ਹਵਾਈ ਅੱਡੇ ਜੋ ਕੰਮ ਨਹੀਂ ਕਰਦੇ ਹਨ, ਪਾਸਪੋਰਟ ਜੋ ਤੁਹਾਨੂੰ ਮਿਲ ਨਹੀਂ ਸਕਦੇ, ਇਮੀਗ੍ਰੇਸ਼ਨ ਅਰਜ਼ੀਆਂ ਜੋ ਹੁਣ 20 ਲੱਖ ਪਿੱਛੇ ਹਨ, ਇਹ ਗੇਟਕੀਪਰਾਂ ਦੀ ਅਗਵਾਈ ਵਾਲੀ ਇੱਕ ਅਸਮਰੱਥ ਸਰਕਾਰ ਦਾ ਨਤੀਜਾ ਹੈ ਜੋ ਕੈਨੇਡੀਆਈ ਲੋਕਾਂ ਦੇ ਰਸਤੇ ਵਿੱਚ ਰੁਕਾਵਟ ਬਣ ਕੇ ਖੜ੍ਹੇ ਹਨ।
ਸਵਾਲ : ਸਾਡੇ ਭਾਈਚਾਰੇ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਸਵਾਲ ਹੈ, ਇੱਥੇ ਯੂਕਰੇਨੀਆਂ ਨੂੰ ਲਿਆਂਦਾ ਗਿਆ ਹੈ, ਸੀਰੀਆਈ ਲੋਕਾਂ ਨੂੰ ਇੱਥੇ ਲਿਆਂਦਾ ਗਿਆ ਹੈ, ਮੈਂ ਜਾਣਦਾ ਹਾਂ ਕਿ ਰੂੜ੍ਹੀਵਾਦੀ ਆਗੂ ਵੀ ਅਫ਼ਗਾਨਿਸਤਾਨ ਵਿੱਚ ਹਿੰਦੂ ਅਤੇ ਸਿੱਖ ਪਰਿਵਾਰਾਂ ਦਾ ਸਮਰਥਨ ਕਰ ਰਹੇ ਸਨ। ਉਹ ਗਿਣਤੀ ਬਹੁਤ ਜਅਿਾਦਾ ਨਹੀਂ ਹੈ, ਹੁਣ ਇੱਥੇ ਮੁਸ਼ਕਿਲ ਨਾਲ 200 ਲੋਕ ਰਹਿ ਗਏ ਹਨ, ਉਹ ਅਸੁਰੱਖਿਅਤ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਪਿਛਲੇ ਧਮਾਕੇ ਵਿੱਚ ਮਾਰੇ ਗਏ ਹਨ, ਗੁਰਦੁਆਰੇ ਹਮਲੇ ਅਧੀਨ ਹਨ, ਬਿੱਲੀਆਂ ਅਤੇ ਕੁੱਤੇ ਅਫ਼ਗਾਨਿਸਤਾਨ ਤੋਂ ਲਿਆਂਦੇ ਗਏ ਹਨ, ਪਰ ਇਹ ਸਾਰੇ ਮਨੁੱਖ ਨਹੀਂ ਲਿਆਂਦੇ ਹਨ ਤਾਂ ਕੰਜ਼ਰਵੇਟਿਵ ਪਾਰਟੀ ਦਾ ਸਟੈਂਡ ਕੀ ਹੈ? ਮੇਰਾ ਮਤਲਬ ਹੈ ਕਿ ਸਰਕਾਰ ਹੁਣ ਸਾਨੂੰ ਭਰੋਸਾ ਦੇ ਰਹੀ ਹੈ ਕਿ ਹਾਂ, ਉਹ ਇਸ ‘ਤੇ ਕੰਮ ਕਰ ਰਹੇ ਹਨ, ਪਰ ਇਹ ਮੰਗ ਕੀਤੀ ਗਈ ਨੂੰ ਚਾਰ ਜਾਂ ਪੰਜ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਜਵਾਬ : ਮੁਆਫ਼ ਕਰਨਾ, ਤੁਸੀਂ ਕਿਸ ਮੰਗ ਬਾਰੇ ਪੁੱਛ ਰਹੇ ਹੋ?
ਸਵਾਲ : ਅਫ਼ਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ, ਸਿਰਫ਼ 200 ਲੋਕ ਰਹਿ ਗਏ ਹਨ, ਉਹ ਅਸੁਰੱਖਿਅਤ ਹਨ, ਤਾਂ ਅਸੀਂ ਉਨ੍ਹਾਂ ਨੂੰ ਇੱਥੇ ਕਿਉਂ ਨਹੀਂ ਲਿਆਉਂਦੇ?
ਜਵਾਬ : ਇਹ ਬਹੁਤ ਚੰਗਾ ਸਵਾਲ ਹੈ। ਮੇਰਾ ਮਤਲਬ ਹੈ ਕਿ ਸਰਕਾਰ ਨੇ ਉਨ੍ਹਾਂ ਦੁਭਾਸ਼ੀਆਂ ਨੂੰ ਵੀ ਸਫਲਤਾਪੂਰਵਕ ਨਹੀਂ ਲਿਆਂਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਕੈਨੇਡੀਅਨਾਂ ਲੋਕਾਂ ਦੀ ਮਦਦ ਕੀਤੀ ਸੀ, ਜਦੋਂ ਅਸੀਂ ਅਫ਼ਗਾਨਿਸਤਾਨ ਵਿੱਚ ਲੜ ਰਹੇ ਸੀ। ਅਜੇ ਵੀ ਕੁਝ ਦੁਭਾਸ਼ੀਏ ਹਨ ਜਿਨ੍ਹਾਂ ਨੂੰ ਕੈਨੇਡਾ ਨਹੀਂ ਲਿਆਂਦਾ ਗਿਆ ਹੈ, ਭਾਵੇਂ ਕਿ ਉਨ੍ਹਾਂ ਲੋਕਾਂ ਨੇ ਸਾਡੀ ਤਰਫੋਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਕੈਨੇਡੀਅਨ ਸੈਨਿਕਾਂ ਦੀ ਮਦਦ ਕਰਨ ਲਈ ਆਪਣੀ ਸੁਰੱਖਿਆ ਦੀ ਕੁਰਬਾਨੀ ਦੇ ਦਿੱਤੀ ਹੈ। ਇਸ ਲਈ, ਇੱਕ ਵਾਰ ਫਿਰ ਇਹ ਟਰੂਡੋ ਸਰਕਾਰ ਦੀ ਵੱਡੀ ਅਯੋਗਤਾ ਹੈ, ਉਹ ਸਰਕਾਰ ਚਲਾਉਣ ਦਾ ਸਖ਼ਤ ਪ੍ਰਸ਼ਾਸਨਿਕ ਕੰਮ ਕਰਨ ਲਈ ਤਿਆਰ ਨਹੀਂ ਹਨ ਅਤੇ ਨਤੀਜੇ ਵਜੋਂ ਸਾਡੇ ਕੋਲ ਤੁਹਾਡੇ ਵਰਗੇ ਲੋਕਾਂ ਨੇ ਅਫ਼ਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਜ਼ਿਕਰ ਕੀਤਾ ਹੈ, ਪਰ ਦੁਨੀਆ ਭਰ ਦੇ ਹੋਰ ਲੋਕ ਜੋ ਸੁਲਝੇ ਹੋਏ ਹਨ ਅਤੇ ਉਹ ਅਰਜ਼ੀ ਦੇਣ ਅਤੇ ਸੁਰੱਖਿਆ ਅਤੇ ਸ਼ਾਂਤੀ ਨਾਲ ਰਹਿਣ ਲਈ ਕੈਨੇਡਾ ਆਉਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ, ਪਰ ਇਹ ਜਸਟਿਨ ਟਰੂਡੋ ਦੀ ਅਯੋਗਤਾ ਦੇ ਹੀ ਨਤੀਜੇ ਹਨ।
ਸਵਾਲ : ਹੁਣ ਤੁਹਾਡੀ ਮੁਹਿੰਮ ‘ਤੇ ਵਾਪਸ ਆਉਂਦੇ ਹਾਂ, ਕੱਲ੍ਹ ਰਾਤ ਸਾਨੂੰ ਸਭ ਤੋਂ ਵੱਡੀ ਖ਼ਬਰ ਮਿਲੀ ਕਿ ਪੈਟਰਿਕ ਬ੍ਰਾਊਨ ਨੂੰ ਵਿੱਤੀ ਅਨਿਯਮਤਤਾ ਅਤੇ ਹੋਰ ਕਈ ਕਾਰਨਾਂ ਕਰਕੇ ਪਾਰਟੀ ਦੁਆਰਾ ਦੌੜ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੁਹਿੰਮ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਇਸ ਲਈ ਕਾਨੂੰਨੀ ਰਸਤਾ ਮਿਲ ਜਾਵੇਗਾ, ਉਹ ਚੋਣ ਲੜਨ ਜਾ ਰਹੇ ਹਨ, ਉਹ ਉਸ ਲਈ ਲੜਨ ਜਾ ਰਹੇ ਹਨ। ਮੈਂ ਤੁਹਾਨੂੰ ਇਸ ਮੁੱਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਕਹਿ ਰਿਹਾ, ਪਰ ਫਿਰ ਵੀ ਮੇਰਾ ਮਤਲਬ ਹੈ ਕਿ ਤੁਸੀਂ ਦਾਅਵਾ ਕਰ ਰਹੇ ਸੀ ਕਿ 600,000 ਮੈਂਬਰਾਂ ਵਿੱਚੋਂ ਤੁਹਾਡੀ ਮੁਹਿੰਮ ਟੀਮ 300,000 ਤੋਂ ਵੱਧ ਮੈਂਬਰਾਂ ‘ਤੇ ਦਸਤਖਤ ਕਰ ਸਕਦੀ ਹੈ, ਇਸ ਮੁਹਿੰਮ ਦੇ ਇਸ ਵਿਕਾਸ ਬਾਰੇ ਕੋਈ ਟਿੱਪਣੀ?
ਜਵਾਬ : ਖੈਰ, ਕਿਸੇ ਨੂੰ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪੈਟਰਿਕ ਬ੍ਰਾਊਨ ‘ਤੇ ਦੁਬਾਰਾ ਨਿਯਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਉਹੀ ਪੈਟਰਿਕ ਬ੍ਰਾਊਨ ਹੈ ਜਿਨ੍ਹਾਂ ਨੂੰ ਓਂਟਾਰੀਓ ਦੇ ਨੈਤਿਕ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਜਦੋਂ ਉਹ ਪ੍ਰੋਵਿੰਸ਼ੀਅਲ ਵਿਧਾਨ ਸਭਾ ਵਿੱਚ ਸਨ, ਉਨ੍ਹਾਂ ਨੇ 375,000 ਡਾਲਰ ਦਾ ਕਰਜ਼ਾ ਸਵੀਕਾਰ ਕੀਤਾ ਸੀ ਜੋ ਉਨ੍ਹਾਂ ਨੇ ਕਵਰ ਕੀਤਾ ਸੀ। ਉਨ੍ਹਾਂ ਨੂੰ ਸਕੈਂਡਲ ਲਈ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਨੇਤਾ ਵਜੋਂ ਬਾਹਰ ਕਰ ਦਿੱਤਾ ਗਿਆ ਸੀ, ਫਿਰ ਓਂਟਾਰੀਓ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਉਨ੍ਹਾਂ ਦੇ ਪਿਛਲੇ ਵਿਵਹਾਰ ਕਾਰਨ ਉਨ੍ਹਾਂ ਨੂੰ ਉਮੀਦਵਾਰ ਵਜੋਂ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਹ ਬਰੈਂਪਟਨ ਸਿਟੀ ਹਾਲ ਵਿੱਚ ਇੱਕ ਵੱਡੇ ਸਕੈਂਡਲ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਘਪਲਿਆਂ ਕਾਰਨ ਯੂਨੀਵਰਸਿਟੀ ਅਤੇ ਸਿਟੀ ਕੌਂਸਲ ਹੁਣ ਪੰਗੂ ਹੋ ਗਈ ਹੈ। ਇਸ ਲਈ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਿਸੇ ਨੇ ਉਨ੍ਹਾਂ ਵਿਰੁੱਧ ਹੋਰ ਦੋਸ਼ਾਂ ਦਾ ਖੁਲਾਸਾ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਚਾਲ-ਚਲਣ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਮੇਰੇ ਨਾਲ ਸਬੰਧਿਤ ਹੈ, ਮੈਂ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਾ ਜਾਰੀ ਰੱਖਣ ‘ਤੇ ਕੇਂਦਰਿਤ ਹਾਂ, ਕੈਨੇਡੀਅਨਾਂ ਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ‘ਤੇ ਵਾਪਸ ਨਿਯੰਤਰਣ ਦੇਣਾ, ਕੈਨੇਡਾ ਨੂੰ ਧਰਤੀ ਦਾ ਸਭ ਤੋਂ ਆਜ਼ਾਦ ਰਾਸ਼ਟਰ ਬਣਨ ਦੇਣਾ ਤਾਂ ਜੋ ਲੋਕ ਵੱਡੇ, ਸ਼ਕਤੀਸ਼ਾਲੀ, ਮਹਿੰਗਾਈ-ਪ੍ਰੂਫ਼ ਤਨਖਾਹਾਂ ਕਮਾ ਸਕਣ ਅਤੇ ਉਹ ਇਸ ਦੇਸ਼ ਵਿੱਚ ਜਿਸ ਚੰਗੀ ਜ਼ਿੰਦਗੀ ਦੇ ਹੱਕਦਾਰ ਹਨ, ਉਹ ਹਾਸਿਲ ਕਰ ਸਕਣ।
ਸਵਾਲ : ਬਹੁਤ ਸਾਰੇ ਲੋਕ ਸੋਚ ਰਹੇ ਸਨ ਕਿ ਤੁਸੀਂ ਪਹਿਲਾਂ ਹੀ ਸਭ ਤੋਂ ਅੱਗੇ ਹੋ, ਹੁਣ ਪੈਟਰਿਕ ਬ੍ਰਾਊਨ, ਜੇਕਰ ਉਹ ਦੌੜ ਤੋਂ ਬਾਹਰ ਹਨ, ਤਾਂ ਤੁਸੀਂ ਕੀ ਸੋਚਦੇ ਹੋ, ਤੁਹਾਡੇ ਪਾਰਟੀ ਲੀਡਰ ਬਣਨ ਦੀ ਕੀ ਸੰਭਾਵਨਾ ਹੈ?
ਜਵਾਬ : ਮੈਂ ਕਦੇ ਵੀ ਕਿਸੇ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਂਦਾ। ਅਸੀਂ 312,000 ਮੈਂਬਰਸ਼ਿਪ ਵੇਚੀ ਹੈ ਜੋ ਕਿ ਕਿਸੇ ਵੀ ਲੀਡਰਸ਼ਿਪ ਦੇ ਉਮੀਦਵਾਰ ਲਈ ਇੱਕ ਆਲ-ਟਾਈਮ ਰਿਕਾਰਡ ਹੈ, ਪਰ ਅਜੇ ਵੀ ਦੋ ਹੋਰ ਮਹੀਨੇ ਬਾਕੀ ਹਨ ਅਤੇ ਸਾਨੂੰ ਕਦੇ ਵੀ ਕੁਝ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਸਾਨੂੰ ਸਖ਼ਤ ਮਿਹਨਤ ਕਰਨੀ ਜਾਰੀ ਰੱਖਣੀ ਚਾਹੀਦੀ ਹੈ, ਹੋਰ ਮੈਂਬਰਸ਼ਿਪ ਵੇਚਣੀ ਚਾਹੀਦੀ ਹੈ, ਤਰਕ ਦੇਣਾ ਚਾਹੀਦਾ ਹੈ ਅਤੇ ਕੈਨੇਡੀਅਨਾਂ ਲਈ ਜਿੱਤਣਾ ਚਾਹੀਦਾ ਹੈ।
ਸਵਾਲ : ਪੈਟ੍ਰਿਕ ਬ੍ਰਾਊਨ ਦੀ ਮੁਹਿੰਮ ਦਾ ਇਲਜ਼ਾਮ ਹੈ ਕਿ ਸ੍ਰੀ ਪਿਅਰੇ ਪੋਇਲੀਵਰ ਦੀ ਤਾਜਪੋਸ਼ੀ ਹੋਈ ਹੈ, ਪਾਰਟੀ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੀ ਹੈ ਅਤੇ ਉਨ੍ਹਾਂ ਨੇ ਸ਼ਰਾਰਤ ਨਾਲ ਸਾਨੂੰ ਦੌੜ ਤੋਂ ਬਾਹਰ ਕਰ ਦਿੱਤਾ ਹੈ।
ਜਵਾਬ : ਪੈਟਰਿਕ ਬ੍ਰਾਊਨ ਦਾ ਕੈਨੇਡੀਅਨਾਂ ਨਾਲ ਝੂਠ ਬੋਲਣ ਦਾ, ਬਰੈਂਪਟਨ ਦੇ ਲੋਕਾਂ ਨਾਲ ਝੂਠ ਬੋਲਣ ਦਾ ਇੱਕ ਲੰਮਾ ਇਤਿਹਾਸ ਹੈ, ਉਨ੍ਹਾਂ ਕੋਲ ਸਕੈਂਡਲਾਂ ਦਾ ਇੱਕ ਲੰਮਾ ਰਿਕਾਰਡ ਹੈ ਅਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਆਪਣੇ ਦੁਰਵਿਵਹਾਰ ਲਈ ਦੂਜਿਆਂ ਨੂੰ ਕੋਸਣ ਅਤੇ ਦੋਸ਼ ਲਗਾਉਣ ਦੀ ਕੋਸਸ਼ਿ ਕਰ ਰਹੇ ਹਨ। ਇਹ ਉਹੀ ਹੈ ਜੋ ਉਹ ਹਮੇਸ਼ਾ ਕਰਦੇ ਹਨ।
ਸਵਾਲ : ਮੇਰਾ ਆਖਰੀ ਸਵਾਲ, ਸਾਡਾ 450 ਬਿਲੀਅਨ ਡਾਲਰ ਤੋਂ ਵੱਧ ਦਾ ਘਾਟਾ ਹੈ, ਬਹੁਤ ਸਾਰੀਆਂ ਚੁਣੌਤੀਆਂ ਜਿਨ੍ਹਾਂ ਬਾਰੇ ਅਸੀਂ ਇਸ ਇੰਟਰਵਿਊ ਵਿੱਚ ਪਹਿਲਾਂ ਚਰਚਾ ਕਰ ਰਹੇ ਸੀ, ਜੇਕਰ ਤੁਸੀਂ ਪਾਰਟੀ ਦੇ ਨੇਤਾ ਵਜੋਂ ਚੁਣੇ ਜਾਂਦੇ ਹੋ ਅਤੇ ਜੇਕਰ ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਤਾਂ ਤੁਸੀਂ ਇਸ ਨਾਲ ਕਿਵੇਂ ਨਜਿੱਠੋਗੇ? ਆਉਣ ਵਾਲੇ ਦਿਨਾਂ ਵਿੱਚ ਇਹ ਬਹੁਤ ਮੁਸ਼ਕਲ ਸਥਿਤੀ ਹੋਣ ਵਾਲੀ ਹੈ
ਜਵਾਬ : ਮੈਂ ਸਰਕਾਰੀ ਖਰਚ ਨੂੰ ਇੱਕ ਤਨਖਾਹ ਦੇ ਨਾਲ ਸੀਮਤ ਕਰਨ ਜਾ ਰਿਹਾ ਹਾਂ, ਜਿਵੇਂ ਕਿ ਤੁਸੀਂ ਕਾਨੂੰਨ ਦੇ ਅਨੁਸਾਰ ਕਰਦੇ ਹੋ, ਤਾਂ ਇਸ ਲਈ ਇੱਥੇ ਦੱਸਿਆ ਗਿਆ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ, ਕਾਨੂੰਨ ਦੇ ਤਹਿਤ ਜੋ ਮੈਂ ਪ੍ਰਸਤਾਵਿਤ ਕਰਦਾ ਹਾਂ ਉਸ ਤਹਿਤ ਸਰਕਾਰ ਨੂੰ ਹਰੇਕ ਨਵੇਂ ਡਾਲਰ ਦੇ ਖਰਚ ਲਈ ਇੱਕ ਡਾਲਰ ਦੀ ਬੱਚਤ ਕਰਨ ਦਾ ਰਾਹ ਲੱਭਣਾ ਹੋਵੇਗਾ। ਇਸ ਲਈ, ਜੇਕਰ ਸਰਕਾਰ 100 ਮਿਲੀਅਨ ਡਾਲਰ ਖਰਚ ਕਰਨ ਦੀ ਨਵੀਂ ਯੋਜਨਾ ਲਿਆਉਂਦੀ ਹੈ, ਤਾਂ ਉਹਨਾਂ ਨੂੰ ਆਪਣੇ ਸਰਕਾਰੀ ਖਰਚਿਆਂ ਨੂੰ ਦੇਖਣਾ ਹੋਵੇਗਾ ਅਤੇ ਇਸ ਦੇ ਭੁਗਤਾਨ ਲਈ 100 ਮਿਲੀਅਨ ਡਾਲਰ ਦੀ ਬੱਚਤ ਕਰਨੀ ਪਵੇਗੀ। ਜੇਕਰ ਸਾਡੇ ਕੋਲ ਇਹ ਕਾਨੂੰਨ ਇਸ ਸਮੇਂ ਲਾਗੂ ਹੁੰਦਾ, ਤਾਂ ਸਾਡੇ ਕੋਲ ਕੋਈ ਘਾਟ ਨਹੀਂ ਹੋਣੀ ਸੀ ਅਤੇ ਇਸ ਨਾਲ ਕੈਨੇਡੀਅਨ ਸਸਤੇ ਢੰਗ ਨਾਲ ਆਪਣਾ ਜੀਵਨ ਬਿਤਾ ਸਕਦੇ ਸਨ। ਇਹ ਘਾਟਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ, ਹਰ ਚੀਜ਼ ਦੀ ਕੀਮਤ ਨੂੰ ਵਧਾ ਰਿਹਾ ਹੈ, ਇਹ ਵਿਆਜ ਦਰਾਂ ਅਤੇ ਮਹਿੰਗਾਈ ਨੂੰ ਵਧਾ ਰਿਹਾ ਹੈ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਿਆਦਾਤਰ ਕੈਨੇਡੀਅਨ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ। ਇਸ ਲਈ, ਸਾਨੂੰ ਇੱਕ ਕਿਫਾਇਤੀ ਸਰਕਾਰ ਦੀ ਲੋੜ ਹੈ ਤਾਂ ਜੋ ਕੈਨੇਡੀਅਨਾਂ ਦਾ ਜੀਵਨ ਕਿਫਾਇਤੀ ਗੁਣਵੱਤਾ ਵਾਲਾ ਹੋਵੇ।
ਸਵਾਲ : ਇਸ ਸਮੇਂ ਹਜ਼ਾਰਾਂ ਲੋਕ ਸਾਨੂੰ ਸੁਣ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਬਾਅਦ ਵਿੱਚ ਸੁਣਨਗੇ ਜਦੋਂ ਅਸੀਂ ਇਸ ਵੀਡੀਓ ਨੂੰ ਆਪਣੇ ਸਰੋਤਿਆਂ ਅਤੇ ਆਪਣੇ ਸਬਸਕਰਾਈਬਰਾਂ ਨਾਲ ਸਾਂਝਾ ਕਰਾਂਗੇ, ਉਨ੍ਹਾਂ ਲਈ ਤੁਹਾਡਾ ਆਖਰੀ ਸੰਦੇਸ਼ ਕੀ ਹੈ?
ਜਵਾਬ : ਤੁਸੀਂ ਸਖ਼ਤ ਮਿਹਨਤ ਕਰ ਰਹੇ ਹੋ ਅਤੇ ਫਿਰ ਵੀ ਤੁਸੀਂ ਘਰ ਨਹੀਂ ਖਰੀਦ ਸਕਦੇ, ਤੁਸੀਂ ਗੈਸ ਅਤੇ ਭੋਜਨ ਖਰੀਦਣ ਲਈ ਸੰਘਰਸ਼ ਕਰ ਰਹੇ ਹੋ, ਹੋ ਸਕਦਾ ਹੈ ਕਿ ਤੁਹਾਡੇ ਬੇਸਮੈਂਟ ਵਿੱਚ 20 ਜਾਂ 30 ਸਾਲ ਦੇ ਨੌਜਵਾਨ ਰਹਿਣ ਕਿਉਂਕਿ ਉਹ ਬਾਹਰ ਜਾਣ ਦੀ ਸਮਰੱਥਾ ਨਹੀਂ ਰੱਖਦੇ। ਇਹ ਉਹ ਕੈਨੇਡਾ ਨਹੀਂ ਹੈ ਜਿਸਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। ਨਵੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਉਹ ਇੱਥੇ ਆਉਣਗੇ, ਸਖ਼ਤ ਮਿਹਨਤ ਕਰਨਗੇ, ਕਾਨੂੰਨ ਦੀ ਪਾਲਣਾ ਕਰਨਗੇ, ਤਾਂ ਉਹ ਅੱਗੇ ਵਧਣ ਦੇ ਯੋਗ ਹੋਣਗੇ। ਉਹ ਵਾਅਦਾ ਹੁਣ ਟੁੱਟ ਗਿਆ ਹੈ। ਜਸਟਿਨ ਟਰੂਡੋ ਨੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਆਪਣੀ ‘ਜਸਟਿਨ ਮਹਿੰਗਾਈ’, ਜਸਟਿਨ ਟਰੂਡੋ ਦੁਆਰਾ ਪੈਦਾ ਕੀਤੀ ਹੋਈ ਮਹਿੰਗਾਈ ਨਾਲ ਜੀਵਨ ਨੂੰ ਅਸਹਿ ਬਣਾ ਦਿੱਤਾ ਹੈ, ਅਤੇ ਸਾਨੂੰ ਉਸ ਨੂੰ ਹਟਾਉਣ ਅਤੇ ਲਿਬਰਲਜ਼ ਨੂੰ ਇੱਕ ਅਜਿਹੀ ਸਰਕਾਰ ਵਿੱਚ ਬਦਲਣ ਦੀ ਲੋੜ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕਿਫਾਇਤੀ ਹੋਵੇ ਤਾਂ ਜੋ ਤੁਹਾਡੀ ਤਨਖਾਹ ਹੋਰ ਵਧੇ ਅਤੇ ਤੁਹਾਡੀ ਸਖ਼ਤ ਮਿਹਨਤ ਦਾ ਫ਼ਲ ਮਿਲੇ।
ਸਵਾਲ : 10 ਸਤੰਬਰ ਨੂੰ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਮੈਂਬਰ ਆਪਣੇ ਨਵੇਂ ਨੇਤਾ ਦੀ ਚੋਣ ਕਰਨ ਜਾ ਰਹੇ ਹਨ ਜੋ ਅਗਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਨੂੰ ਚੁਣੌਤੀ ਦੇਣਗੇ। ਤੁਹਾਡੇ ਲਈ ਸ਼ੁਭਕਾਮਨਾਵਾਂ ਸ਼੍ਰੀਮਾਨ ਪੋਲੀਵਰੇ ਅਤੇ ਸਾਡੇ ਸਟੂਡੀਓ ਵਿੱਚ ਆਉਣ ਲਈ ਤੁਹਾਡਾ ਬਹੁਤ ਧੰਨਵਾਦ।
ਜਵਾਬ : ਮੈਨੂੰ ਬੁਲਾਉਣ ਲਈ ਤੁਹਾਡਾ ਧੰਨਵਾਦ।
ਰਜਿੰਦਰ ਸੈਣੀ: ਬਹੁਤ-ਬਹੁਤ ਧੰਨਵਾਦ। ੲੲੲ

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …