5.4 C
Toronto
Saturday, October 17, 2026
spot_img
Homeਭਾਰਤਗ੍ਰਹਿ ਮੰਤਰਾਲੇ ਨੇ ਭਾਰਤੀ ਮੂਲ ਦੇ ਵਿਅਕਤੀਆਂ ਦੀ 'ਕਾਲੀ ਸੂਚੀ' ਕੀਤੀ ਰੱਦ

ਗ੍ਰਹਿ ਮੰਤਰਾਲੇ ਨੇ ਭਾਰਤੀ ਮੂਲ ਦੇ ਵਿਅਕਤੀਆਂ ਦੀ ‘ਕਾਲੀ ਸੂਚੀ’ ਕੀਤੀ ਰੱਦ

ਗ੍ਰਹਿ ਮੰਤਰਾਲੇ ਨੇ ਭਾਰਤੀ ਮੂਲ ਦੇ ਵਿਅਕਤੀਆਂ ਦੀ ‘ਕਾਲੀ ਸੂਚੀ’ ਕੀਤੀ ਰੱਦਕਾਲੀ ਸੂਚੀ ਵਿਚ ਜ਼ਿਆਦਾਤਰ ਸਿੱਖ ਵਿਅਕਤੀਆਂ ਦੇ ਨਾਮ ਸਨ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਗ੍ਰਹਿ ਮੰਤਰਾਲੇ ਨੇ ਭਾਰਤੀ ਮੂਲ ਦੇ ਉਨ੍ਹਾਂ ਵਿਅਕਤੀਆਂ ਦੀ ‘ਕਾਲੀ ਸੂਚੀ’ ਨੂੰ ਖ਼ਤਮ ਕਰ ਦਿੱਤਾ ਹੈ ਜਿਨ੍ਹਾਂ ਨੇ ਭਾਰਤ ਵਿਚ ਸ਼ੋਸ਼ਣ ਦੀ ਪਟੀਸ਼ਨ ਦੇ ਤਹਿਤ ਵਿਦੇਸ਼ਾਂ ਵਿਚ ਸ਼ਰਨ ਲਈ ਸੀ। ਇਸ ਸੂਚੀ ਵਿਚ ਵਧੇਰੇ ਕਰਕੇ ਸਿੱਖ ਵਿਅਕਤੀਆਂ ਦੇ ਨਾਮ ਸ਼ਾਮਿਲ ਸਨ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਹੁਣ ਅਜਿਹੇ ਵਿਅਕਤੀਆਂ ਨੂੰ ਨਿਯਮਿਤ ਵੀਜ਼ਾ ਅਤੇ ਭਾਰਤ ਦੇ ਪਰਵਾਸੀ ਨਾਗਰਿਕ (ਓ.ਸੀ.ਆਈ) ਕਾਰਡ ਵੀ ਦਿੱਤੇ ਜਾਣਗੇ। ਧਿਆਨ ਰਹੇ ਕਿ ਭਾਰਤੀ ਮੂਲ ਦੇ ਸ਼ਰਨਾਰਥੀਆਂ ਨੂੰ ਭਾਰਤੀ ਮਿਸ਼ਨਾਂ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਦੋਂ ਤੋਂ ਭਾਰਤ ਵਿਚ ਕਥਿਤ ਅੱਤਿਆਚਾਰ ਦੀ ਗੱਲ ਕਹਿ ਕੇ ਉਨ੍ਹਾਂ ਨੇ ਵਿਦੇਸ਼ਾਂ ਵਿਚ ਸ਼ਰਨ ਲਈ ਸੀ।

RELATED ARTICLES
POPULAR POSTS