ਨਵੀਂ ਦਿੱਲੀ : ਸਾਲਾਨਾ ਦੁਵੱਲੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਨੇ ਰੂਸ ਕੋਲ ਉਸ ਦੀਆਂ ਪਾਕਿਸਤਾਨ ਨਾਲ ਸਾਂਝੀਆਂ ਫ਼ੌਜੀ ਮਸ਼ਕਾਂ ਖ਼ਿਲਾਫ਼ ਰੋਸ ਦਰਜ ਕਰਾਉਂਦਿਆਂ ਕਿਹਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਸਪਾਂਸਰ ਕਰਨ ਵਾਲੇ ਮੁਲਕ ਨਾਲ ਸੈਨਿਕ ਅਭਿਆਸ ਨਾਲ ਸਮੱਸਿਆਵਾਂ ਹੋਰ ਵਧਣਗੀਆਂ।
ਮਾਸਕੋ ਵਿੱਚ ਭਾਰਤੀ ਰਾਜਦੂਤ ਪੰਕਜ ਸਰਨ ਨੇ ਰੂਸੀ ਖ਼ਬਰ ਏਜੰਸੀ ‘ਰੀਆ ਨੋਵੋਸਤੀ’ ਨਾਲ ਇੰਟਰਵਿਊ ਦੌਰਾਨ ਕਿਹਾ, ‘ਅਸੀਂ ਰੂਸ ਨੂੰ ਆਪਣੇ ਵਿਚਾਰਾਂ ਬਾਰੇ ਜਾਣੂ ਕਰਾ ਦਿੱਤਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਾਂਗ ਸਪਾਂਸਰ ਕਰਨ ਵਾਲੇ ਪਾਕਿਸਤਾਨ ਨਾਲ ਸੈਨਿਕ ਸਹਿਯੋਗ ਗਲਤ ਰੁਖ਼ ਹੈ ਅਤੇ ਇਸ ਨਾਲ ਕੇਵਲ ਹੋਰ ਸਮੱਸਿਆਵਾਂ ਪੈਦਾ ਹੋਣਗੀਆਂ।’
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …