Breaking News
Home / ਭਾਰਤ / ਹਰਿਆਣਾ ਦੇ ਜੇਲ੍ਹ ਮੰਤਰੀ ਨੇ ਅੰਬਾਲਾ ਦੀ ਜੇਲ੍ਹ ਦਾ ਕੀਤਾ ਦੌਰਾ

ਹਰਿਆਣਾ ਦੇ ਜੇਲ੍ਹ ਮੰਤਰੀ ਨੇ ਅੰਬਾਲਾ ਦੀ ਜੇਲ੍ਹ ਦਾ ਕੀਤਾ ਦੌਰਾ

ਕਿਹਾ, ਹਨੀਪ੍ਰੀਤ ਨੂੰ ਆਮ ਹਵਾਲਾਤੀ ਵਾਂਗ ਰੱਖਿਆ ਜਾ ਰਿਹਾ
ਅੰਬਾਲਾ/ਬਿਊਰੋ ਨਿਊਜ਼
ਪਿਛਲੇ ਦਿਨੀਂ ਇਹ ਖਬਰ ਚੱਲੀ ਸੀ ਕਿ ਹਨੀਪ੍ਰੀਤ ਨੂੰ ਅੰਬਾਲਾ ਦੀ ਜੇਲ੍ਹ ਵਿਚ ਵੀਆਈਪੀ ਸਹੂਲਤਾਂ ਮਿਲ ਰਹੀਆਂ ਹਨ। ਹਨੀਪ੍ਰੀਤ ਨੂੰ ਐਸ਼ੋ-ਇਸ਼ਰਤ ਵਾਲੀਆਂ ਸਹੂਲਤਾਂ ਮਿਲਣ ਦੀਆਂ ਗੱਲਾਂ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਲਈ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਸੀ ਕਿ ਉਹ ਖ਼ੁਦ ਜੇਲ੍ਹ ਜਾ ਕੇ ਇਸ ਮਸਲੇ ਦੀ ਜਾਂਚ ਕਰਨਗੇ।
ਹੁਣ ਕ੍ਰਿਸ਼ਨ ਪੰਵਾਰ ਨੇ ਹਨੀਪ੍ਰੀਤ ਨੂੰ ਵੀ.ਆਈ.ਪੀ. ਸਹੂਲਤਾਂ ਦਿੱਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅੱਜ ਅੰਬਾਲਾ ਜੇਲ੍ਹ ਦੇ ਦੌਰੇ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਹਨੀਪ੍ਰੀਤ ਨੂੰ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ. ਸੁਵਿਧਾ ਨਹੀਂ ਦਿੱਤੀ ਜਾ ਰਹੀ। ਪੰਵਾਰ ਮੁਤਾਬਕ ਹਨੀਪ੍ਰੀਤ ਨਾਲ ਬਿਲਕੁਲ ਉਸੇ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ, ਜੋ ਇੱਕ ਆਮ ਹਵਾਲਾਤੀ ਨਾਲ ਹੁੰਦਾ ਹੈ।

Check Also

ਚੋਣ ਕਮਿਸ਼ਨ ਨੇ ਮਹਾਂਰਾਸ਼ਟਰ ਚੋਣਾਂ ’ਚ ਧਾਂਦਲੀ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ

ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਚੋਣਾਂ ’ਚ ਧਾਂਦਲੀ ਹੋਣ ਦਾ ਲਗਾਇਆ ਗਿਆ ਸੀ ਆਰੋਪ ਨਵੀਂ …