Breaking News
Home / ਭਾਰਤ / ਕਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਡਰਾਉਣ ਲੱਗਾ

ਕਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਡਰਾਉਣ ਲੱਗਾ

ਲੰਘੇ 24 ਘੰਟਿਆਂ ਦੌਰਾਨ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਵਧ ਦਿੱਤੀ ਹੈ। ਦੇਸ਼ ’ਚ 7 ਮਹੀਨੇ 20 ਦਿਨਾਂ ਬਾਅਦ ਕਰੋਨਾ ਦੇ ਨਵੇਂ ਮਾਮਲੇ 10 ਹਜ਼ਾਰ ਤੋਂ ਪਾਰ ਹੋ ਗਏ ਹਨ। ਲੰਘੇ 24 ਘੰਟਿਆਂ ਦੌਰਾਨ 10 ਹਜ਼ਾਰ 725 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਜਦੋਂ ਨਵੇਂ ਕੇਸਾਂ ਦੀ ਗਿਣਤੀ ਵਿਚ 2 ਹਜ਼ਾਰ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਲੰਘੇ ਸੋਮਵਾਰ ਨੂੰ 5 ਹਜ਼ਾਰ 676 ਮਾਮਲੇ ਸਾਹਮਣੇ ਆਏ ਸਨ ਜਦਕਿ ਮੰਗਲਵਾਰ ਨੂੰ 7 ਹਜ਼ਾਰ 830 ਮਾਮਲੇ ਦਰਜ ਕੀਤੇ ਗਏ ਸਨ। ਅੱਜ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਭਾਰਤ ਵਿਚ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 44 ਹਜਾਰ 998 ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ 10 ਸਤੰਬਰ 2022 ਨੂੰ 45 ਹਜ਼ਾਰ 365 ਮਾਮਲੇ ਦਰਜ ਕੀਤੇ ਗਏ ਸਨ। ਸਿਹਤ ਮੰਤਰਾਲ ਦੀ ਵੈਬਸਾਈਟ ਅਨੁਸਾਰ ਰੋਜ਼ਾਨਾ ਪਾਜੇਟਿਵ ਦਰਜ 4.42 ਫੀਸਦੀ ਅਤੇ ਵੀਕਲੀ 4.02 <:4.02਼ ਫੀਸਦੀ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰਿਕਵਰੀ ਰੇਟ 98.71 ਫੀਸਦੀ ਹੈ ਜਦਕਿ ਮੌਤ ਦਰਜ 1.19 ਫੀਸਦ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਅੰਦਰ ਕਰੋਨਾ ਵਾਇਰਸ ਦਾ ਇਹ ਆਖਰੀ ਦੌਰ ਮੰਨਿਆ ਜਾ ਰਿਹਾ ਜਿਸ ਦੇ ਚਲਦਿਆਂ ਅਗਲੇ 10-12 ਦਿਨਾਂ ਤੱਕ ਮਾਮਲੇ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਇਹ ਮਾਮਲੇ ਘਟਣੇ ਸ਼ੁਰੂ ਹੋ ਜਾਣਗੇ।

Check Also

ਭਾਰਤ ਕ੍ਰਿਕਟ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚਿਆ

ਭਲਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ ਨਵੀਂ ਿਦੱਲੀ/ਬਿਊਰੋ ਨਿਊਜ਼ ਭਾਰਤ ਨੇ …