Breaking News
Home / ਭਾਰਤ / ਭਗਵੰਤ ਮਾਨ ਨੇ ਨਰਿੰਦਰ ਮੋਦੀ ਮੂਹਰੇ ਲਾਏ ਕਿਸਾਨ ਪੱਖੀ ਨਾਅਰੇ

ਭਗਵੰਤ ਮਾਨ ਨੇ ਨਰਿੰਦਰ ਮੋਦੀ ਮੂਹਰੇ ਲਾਏ ਕਿਸਾਨ ਪੱਖੀ ਨਾਅਰੇ

ਪਾਸਾ ਵੱਟ ਕੇ ਲੰਘ ਗਏ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ‘ਚ ਬੈਠੇ ਕਿਸਾਨ ਹਮਾਇਤੀ ਆਪੋ ਆਪਣੇ ਤਰੀਕੇ ਨਾਲ ਹੰਭਲਾ ਮਾਰ ਰਹੇ ਹਨ। ਇਸ ਦੇ ਚੱਲਦਿਆਂ ਕਈ ਸਿਆਸੀ ਆਗੂ ਵੀ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ। ਅੱਜ ਪਾਰਲੀਮੈਂਟ ਦੇ ਸੈਂਟਰਲ ਹਾਲ ‘ਚ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਮਣੇ ਤੋਂ ਤਖਤੀਆਂ ਦਿਖਾਈਆਂ ਗਈਆਂ ਤੇ ਕਿਸਾਨ ਪੱਖੀ ਨਾਅਰੇ ਲਾਏ ਗਏ। ਮਾਨ ਨੇ ਮੋਦੀ ਨੂੰ ਕਿਹਾ ਕਿ ਕਿਸਾਨ ਠੰਢ ‘ਚ ਬੈਠੇ ਹਨ ਤੇ ਉਨ੍ਹਾਂ ਦੀ ਗੱਲ ਸੁਣੀ ਜਾਵੇ। ਇਹ ਸਾਰਾ ਸੀਨ ਭਗਵੰਤ ਮਾਨ ਨੇ ਆਪਣੀ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਕਿ ਮੋਦੀ ਸਰਕਾਰ ਦੀਆਂ ਬੰਦ ਅੱਖਾਂ ਅਤੇ ਕੰਨ ਖੋਲ੍ਹਣ ਲਈ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਕਿਸਾਨ ਪੱਖੀ ਨਾਅਰੇ ਗੂੰਜੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …