Home / ਭਾਰਤ / ਕਸ਼ਮੀਰ ‘ਚ 20 ਅੱਤਵਾਦੀਆਂ ਦੀ ਘੁਸਪੈਠ

ਕਸ਼ਮੀਰ ‘ਚ 20 ਅੱਤਵਾਦੀਆਂ ਦੀ ਘੁਸਪੈਠ

ਫਿਦਾਈਨ ਹਮਲੇ ਦਾ ਖਤਰਾ, ਅਲਰਟ ਜਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਖੁਫੀਆ ਵਿਭਾਗ ਨੇ ਘਾਟੀ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਮਿਲ ਰਹੀਆਂ ਰਿਪੋਰਟਾਂ ਮੁਤਾਬਕ ਸ੍ਰੀਨਗਰ ਵਿਚ ਆਉਣ ਵਾਲੇ ਦਿਨਾਂ ਵਿਚ ਫਿਦਾਈਨ ਹਮਲਾ ਹੋਣ ਦਾ ਡਰ ਹੈ। ਖੁਫੀਆ ਵਿਭਾਗ ਦੇ ਸੂਤਰਾਂ ਮੁਤਾਬਕ ਸਰਹੱਦ ਪਾਰ ਤੋਂ ਜੰਮੂ ਕਸ਼ਮੀਰ ਵਿਚ 20 ਅੱਤਵਾਦੀਆਂ ਦੀ ਘੁਸਪੈਠ ਦੀ ਖਬਰ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਰਮਜ਼ਾਨ ਦੇ ਮਹੀਨੇ ਅੱਤਵਾਦੀਆਂ ਖਿਲਾਫ ਅਪਰੇਸ਼ਨ ਨਹੀਂ ਚਲਾਇਆ ਜਾਵੇਗਾ। ਸਰਕਾਰ ਵਲੋਂ ਇਹ ਵੀ ਕਿਹਾ ਸੀ ਕਿ ਜੇਕਰ ਅੱਤਵਾਦੀ ਪਹਿਲਾਂ ਕੋਈ ਕਾਰਵਾਈ ਕਰਦੇ ਹਨ ਤਾਂ ਸੁਰੱਖਿਆ ਜਵਾਨ ਜਵਾਬੀ ਕਾਰਵਾਈ ਕਰਨਗੇ। ਸੁਰੱਖਿਆ ਬਲਾਂ ਨੂੰ ਜੰਮੂ ਕਸ਼ਮੀਰ ਅਤੇ ਦਿੱਲੀ ਐਨ.ਸੀ.ਆਰ. ਵਿਚ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਅੱਜ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੀ 183 ਬਟਾਲੀਅਨ ਦੇ ਬੰਕਰ ‘ਤੇ ਗਰਨੇਡ ਨਾਲ ਹਮਲਾ ਕੀਤਾ ਅਤੇ ਫਾਇਰਿੰਗ ਵੀ ਕੀਤੀ। ਇਸ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …