ਸਿੰਗਾਪੁਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਡਿਪਲੋਮੈਟ ਟਾਮੀ ਕੋਹ ਨੂੰ ਪਦਮਸ਼੍ਰੀ ਸਨਮਾਨ ਦਿੱਤਾ ਹੈ। ਕੋਹ ਸਮੇਤ ਆਸੀਆਨ ਦੇਸ਼ਾਂ ਦੇ 10 ਵਿਅਕਤੀਆਂ ਨੂੰ ਭਾਰਤ ਨੇ ਇਸ ਸਾਲ ਇਹ ਸਨਮਾਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੂੰਗ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਡਿਪਲੋਮੈਟ ਪ੍ਰੋਫੈਸਰ ਟਾਮੀ ਕੋਹ ਨੂੰ ਪਦਮਸ਼੍ਰੀ ਸਨਮਾਨ ਪ੍ਰਦਾਨ ਕੀਤਾ। ਸਨਮਾਨ ਦਾ ਐਲਾਨ ਭਾਰਤ-ਆਸੀਆਨ ਸਾਂਝੇਦਾਰੀ ਦੀ ਸਿਲਵਰ ਜੁਬਲੀ ਅਤੇ ਗਣਤੰਤਰ ਦਿਵਸ ਦੇ ਮੌਕੇ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੰਗਾਪੁਰ ਵਿਚ ਨਿੱਘਾ ਹੋਇਆ।

