-12.6 C
Toronto
Tuesday, January 20, 2026
spot_img
Homeਦੁਨੀਆਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਪਰਿਵਾਰਕ ਪਿਕਨਿਕ 7 ਅਗਸਤ ਨੂੰ

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਪਰਿਵਾਰਕ ਪਿਕਨਿਕ 7 ਅਗਸਤ ਨੂੰ

ਮਿਸੀਸਾਗਾ : ਪਿਛਲੇ ਸਾਲਾਂ ਦੀ ਤਰ੍ਹਾਂ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ 7 ਅਗਸਤ ਦਿਨ ਸੋਮਵਾਰ ਨੂੰ 1081 ਓਲਡ ਡੇਰੀ ਰੋਡ ਤੇ ਸਥਿਤ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਕੀਤੀ ਜਾ ਰਹੀ ਹੈ। ਇਹ ਪਿਕਨਿਕ 11:00 ਵਜੇ ਸ਼ੁਰੂ ਹੋਵੇਗੀ। ਚਾਹ-ਪਾਣੀ ਤੋਂ ਬਾਦ ਦੁਪਹਿਰ ਸਮੇਂ ਪ੍ਰੀਤੀ ਭੋਜਨ ਦਾ ਪਰਬੰਧ ਹੋਵੇਗਾ। ਪਿਕਨਿਕ ਵਿੱਚ ਬੱਚਿਆਂ ਦੀਆਂ ਸਪੋਰਟਸ, ਔਰਤਾਂ ਦਾ ਗਿੱਧਾ ਅਤੇ ਹੋਰ ਮਨੋਰੰਜਕ ਆਈਟਮਾਂ ਕੀਤੀਆਂ ਜਾਣਗੀਆਂ। ਪਰਬੰਧਕਾ ਵਲੋਂ ਸਾਰੇ ਸਬੰਧਤ ਪਰਿਵਾਰਾਂ ਨੂੰ ਪੁਰਜੋਰ ਬੇਨਤੀ ਹੈ ਕਿ ਇਸ ਪਰੋਗਰਾਮ ਵਿੱਚ ਜਰੂਰ ਪਹੁੰਚਣ। ਮਨੋਰੰਜਨ ਦੇ ਨਾਲ ਹੀ ਆਪਸੀ ਮੇਲ ਜੋਲ ਵਧੇਗਾ। ਜਿਸ ਪਰਿਵਾਰ ਨੇ ਪਿਕਨਿਕ ਲਈ ਕੋਈ ਸੇਵਾ ਲੈਣੀ ਹੋਵੇ ਉਹ 647-704-1455 ਤੇ ਫੋਨ ਕਰ ਕੇ ਦੱਸ ਸਕਦਾ ਹੈ।

 

RELATED ARTICLES
POPULAR POSTS