ਬਰੈਂਪਟਨ : ਬਰੈਂਪਟਨ ਸਿਟੀ ਵਿਚ ਬਾਹਰੋਂ ਆ ਕੇ ਨਵੇਂ ਵਸਣ ਵਾਲੇ ਨਾਗਰਿਕਾਂ ਨੂੰ ਸ਼ਹਿਰ ਬਾਰੇ, ਸ਼ਹਿਰ ਦੇ ਇਤਿਹਾਸ ਬਾਰੇ ਅਤੇ ਵਿਸ਼ੇਸ਼ ਥਾਵਾਂ ਬਾਰੇ ਖਾਸ ਜਾਣਕਾਰੀ ਦੇਣ ਦੇ ਉਦੇਸ਼ ਨਾਲ ਇਕ ਮੁਫਤ ਬੱਸ ਟੂਰ ਦਾ ਪ੍ਰਬੰਧ ਕੀਤਾ ਗਿਆ। ਇਹ ਫੈਮਿਲੀ ਫਰੈਂਡਰੀ ਬੱਸ ਟੂਰ 22 ਅਤੇ 24 ਅਗਸਤ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਸਾਲ 2009 ਤੋਂ ਲਗਾਤਾਰ ਇਹ ਟੂਰ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਸਾਰਾ ਪ੍ਰਬੰਧ ਸਿਟੀ ਰੀਕ੍ਰੇਸ਼ਨ ਡਿਵੀਜ਼ਨ, ਬਰੈਂਪਟਨ ਟਰਾਂਜਿਟ ਅਤੇ ਬਰੈਂਪਟਨ ਲਾਇਬ੍ਰੇਰੀ ਕਰਦੀ ਹੈ। ਇਸ ਦੇ ਸਬੰਧ ਵਿਚ ਇਨ੍ਹਾਂ ਪ੍ਰਬੰਧਕਾਂ ਨੂੰ ਸਮੇਂ-ਸਮੇਂ ਐਵਾਰਡ ਵੀ ਮਿਲ ਚੁੱਕੇ ਹਨ। ਟੂਰ ‘ਤੇ ਜਾਣ ਦੇ ਇਛੁਕ ਲੋਕ ਤੁਰੰਤ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਕਿ ਓਪਨ ਹੈ। ਵਧੇਰੇ ਜਾਣਕਾਰੀ ਲਈ ਬਰੈਂਪਟਨ ਲਾਇਬ੍ਰੇਰੀ ਦੇ ਫੋਨ ਨੰਬਰ 905-793-4636 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਉਕਤ ਵੈਬਸਾਈਟ www.brampton.ca/recreation ‘ਤੇ ਪਹੁੰਚ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …