Breaking News
Home / ਭਾਰਤ / ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ : ਆਇਸ਼ੀ ਘੋਸ਼

ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ : ਆਇਸ਼ੀ ਘੋਸ਼

ਨਵੀਂ ਦਿੱਲੀ : ਏਮਜ਼ ਵਿੱਚੋਂ ਛੁੱਟੀ ਮਿਲਣ ਮਗਰੋਂ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ, ‘ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ‘ਚ ਕੱਢੇ ਜਾਣ ਵਾਲੇ ਅਮਨ ਮਾਰਚ ਦੌਰਾਨ ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। 20 ਤੋਂ 25 ਦੇ ਕਰੀਬ ਨਕਾਬਪੋਸ਼ ਲੋਕਾਂ ਨੇ ਪਹਿਲਾਂ ਤਾਂ ਮਾਰਚ ‘ਚ ਖ਼ਲਲ ਪਾਇਆ ਤੇ ਮਗਰੋਂ ਲੋਹੇ ਦੀਆਂ ਰਾਡਾਂ ਨਾਲ ਮੇਰੇ ‘ਤੇ ਹਮਲਾ ਕਰ ਦਿੱਤਾ।’ ਟਰੌਮਾ ਸੈਂਟਰ ‘ਚ ਦਾਖ਼ਲ ਰਹਿਣ ਦੌਰਾਨ ਆਇਸ਼ੀ ਦੇ ਸਿਰ ‘ਤੇ 15 ਟਾਂਕੇ ਲੱਗੇ ਤੇ ਉਹਦੀ ਬਾਂਹ ‘ਤੇ ਪਲੱਸਤਰ ਲੱਗਾ ਹੈ। ਘੋਸ਼ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਪਿਛਲੇ ਚਾਰ ਪੰਜ ਦਿਨਾਂ ਆਰਐੱਸਐੱਸ ਨਾਲ ਸਬੰਧਤ ਕੁਝ ਪ੍ਰੋਫੈਸਰ ਸਾਡੇ ਅਮਨ ਮਾਰਚ ‘ਚ ਅੜਿੱਕੇ ਪਾਉਣ ਲਈ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਸਨ। ਹਿੰਸਾ ਦੌਰਾਨ ਜ਼ਖ਼ਮੀ ਹੋਏ 34 ਜਣਿਆਂ ਨੂੰ ਵੀ ਏਮਜ਼ ਤੋਂ ਛੁੱਟੀ ਮਿਲ ਗਈ।

Check Also

ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …