Breaking News
Home / ਭਾਰਤ / ਸੰਸਦ ਮੈਂਬਰ ਪਿ੍ਰੰਸ ਪਾਸਵਾਨ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ

ਸੰਸਦ ਮੈਂਬਰ ਪਿ੍ਰੰਸ ਪਾਸਵਾਨ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ

ਚਿਰਾਗ ਪਾਸਵਾਨ ਦਾ ਵੀ ਮਾਮਲੇ ’ਚ ਆਇਆ ਜ਼ਿਕਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਦੇ ਸਮਸਤੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪਿ੍ਰੰਸ ਰਾਜ ਪਾਸਵਾਨ ਦੇ ਖਿਲਾਫ਼ ਦਿੱਲੀ ’ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਐਫਆਈਆਰ ’ਚ ਚਿਰਾਗ ਪਾਸਵਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲਗਭਗ ਤਿੰਨ ਮਹੀਨੇ ਪਹਿਲਾਂ ਪੀੜਤਾ ਨੇ ਦਿੱਲੀ ਦੇ ਕਨਾਟ ਪਲੇਸ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ’ਚ ਐਫਆਈਆਰ ਦਰਜ ਨਹੀਂ ਹੋਈ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਕਨਾਟ ਪਲੇਸ ਥਾਣੇ ਨੇ ਪਿੰ੍ਰਸ ਪਾਸਵਾਨ ਦੇ ਖਿਲਾਫ਼ 9 ਸਤੰਬਰ ਨੂੰ ਐਫਆਈਆਰ ਦਰਜ ਕੀਤੀ ਹੈ। ਪੀੜਤਾ ਨੇ ਐਫਆਈਆਰ ’ਚ ਆਰੋਪ ਲਗਾਇਆ ਹੈ ਕਿ ਬਲਾਤਕਾਰ ਦੇ ਦੌਰਾਨ ਉਸਦਾ ਵੀਡੀਓ ਵੀ ਬਣਾਇਆ ਗਿਆ ਸੀ। ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਚੁੱਪ ਰਹਿਣ ਦੇ ਲਈ ਵੀ ਕਿਹਾ ਜਾ ਰਿਹਾ ਸੀ ਅਤੇ ਉਸ ’ਤੇ ਪੁਲਿਸ ’ਚ ਸ਼ਿਕਾਇਤ ਨਾ ਕਰਨ ਦੇ ਲਈ ਵੀ ਦਬਾਅ ਬਣਾਇਆ ਜਾ ਰਿਹਾ ਸੀ। ਪੀੜਤਾ ਨੇ ਐਫ ਆਈ ਆਰ ’ਚ ਕਿਹਾ ਕਿ ਉਹ 15 ਜਨਵਰੀ ਨੂੰ ਚਿਰਾਗ ਪਾਸਵਾਨ ਨੂੰ ਮਿਲਣ ਲਈ ਗਈ ਸੀ ਅਤੇ ਉਸ ਨੇ ਇਹ ਗੱਲ ਵੀ ਦੱਸੀ ਸੀ ਪ੍ਰੰਤੂ ਉਨ੍ਹਾਂ ਨੇ ਇਸ ਸ਼ਿਕਾਇਤ ’ਤੇ ਧਿਆਨ ਨਹੀਂ ਦਿੱਤਾ। ਚਿਰਾਗ ਨੇ ਪੀੜਤਾ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਕਰਨ ਤੋਂ ਵੀ ਮਨਾ ਕੀਤਾ ਸੀ। ਪੀੜਤਾ ਦਾ ਆਰੋਪ ਹੈ ਕਿ ਚਿਰਾਗ ਨੇ ਪਾਰਟੀ ਪ੍ਰਧਾਨ ਦੇ ਅਹੁਦੇ ’ਤੇ ਹੁੰਦੇ ਹੋਏ ਵੀ ਇਸ ਮਾਮਲੇ ’ਚ ਕੋਈ ਐਕਸ਼ਨ ਨਹੀਂ ਲਿਆ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …