Breaking News
Home / ਪੰਜਾਬ / ਪੰਜਾਬੀ ਮੈਟ੍ਰੀਮੋਨੀ ਨੇ ਲਗਭਗ 70 ਹਜ਼ਾਰ ਮੈਂਬਰਾਂ ‘ਤੇ ਕੀਤਾ ਸਰਵੇ

ਪੰਜਾਬੀ ਮੈਟ੍ਰੀਮੋਨੀ ਨੇ ਲਗਭਗ 70 ਹਜ਼ਾਰ ਮੈਂਬਰਾਂ ‘ਤੇ ਕੀਤਾ ਸਰਵੇ

ਪੰਜਾਬ ਤੋਂ ਬਾਹਰ ਵਿਆਹ ਕਰਵਾਉਣਾ ਪਸੰਦ ਕਰਦੇ ਨੇ 94 ਫੀਸਦੀ ਪੰਜਾਬੀ
ਜਲੰਧਰ : ਪੰਜਾਬੀਆਂ ਦੇ ਲਈ ਦੁਨੀਆ ਭਰ ‘ਚ ਮੈਚਮੇਕਿੰਗ ਸੇਵਾ ਦੇਣ ਵਾਲੀ ਭਾਰਤ ਮੈਟ੍ਰੀਮੋਨੀ ਨਾਲ ਸਬੰਧਤ ਪੰਜਾਬੀ ਮੈਟ੍ਰੀਮੋਨੀ ਨੇ ਇਕ ਦਿਲਚਸਪ ਖੁਲਾ੪ਸਾਥੀ ਚੁਣਨਾ ਪਸੰਦ ਕਰਦੇ ਹਨ। ਕੇਵਲ 6 ਫੀਸਦੀ ਹੀ ਪੰਜਾਬ ‘ਚ ਆਪਣਾ ਜੀਵਨ ਸਾਥੀ ਲੱਭਣਾ ਪਸੰਦ ਕਰਦੇ ਹਨ।
ਇਹ ਅਧਿਐਨ ਪੰਜਾਬੀ ਮੈਟ੍ਰੀਮੋਨੀ ਦੇ ਲਗਭਗ 70 ਹਜ਼ਾਰ ਮੈਂਬਰਾਂ ‘ਤੇ ਅਧਾਰਤ ਹੈ। ਰਜਿਸਟਰਡ ਮੈਂਬਰਾਂ ਅਤੇ ਉਨ੍ਹਾਂ ਪ੍ਰਾਥਮਿਕਤਾਵਾਂ ਜਨਸੰਖਿਆ ਆਧਾਰਿਤ ਪੈਟਰਨ ਦਾ ਅਧਿਐਨ ਕਰਦੇ ਹੋਏ ਪੰਜਾਬੀ ਮੈਟ੍ਰੀਮੋਨੀ ਨੇ ਇਹ ਖੁਲਾਸਾ ਕੀਤਾ ਹੈ।
ਦਿੱਲੀ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ਪੰਜ ਵੱਡੇ ਸ਼ਹਿਰ ਹਨ ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਹੋਰ ਰਾਜਾਂ ਦੇ ਸ਼ਹਿਰਾਂ ‘ਚ ਸਭ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਮੁੰਬਈ, ਬੰਗਲੁਰੂ, ਪੁਣੇ, ਕੋਲਕਾਤਾ ਅਤੇ ਲਖਨਊ ਹਨ। ਐਨਆਰਆਈ ਰਜਿਸਟ੍ਰੇਸ਼ਨ ਕੈਨੇਡਾ, ਅਮਰੀਕਾ, ਆਸਟਰੇਲੀਆ, ਸੰਯੁਕਤ ਅਰਬ ਅਮੀਰਾਤ ਅਤੇ ਯੂ ਕੇ ‘ਚ ਸਭ ਤੋਂ ਜ਼ਿਆਦਾ ਹੈ। ਕੁਲ ਮੈਂਬਰਾਂ ‘ਚ 30 ਫੀਸਦੀ ਮਹਿਲਾਵਾਂ ਅਤ 70 ਫੀਸਦੀ ਪੁਰਸ਼ ਸ਼ਾਮਲ ਹਨ, 65 ਫੀਸਦੀ ਮਹਿਲਾਵਾਂ ਮੈਂਬਰ 20 ਤੋਂ 29 ਸਾਲਾ ਉਮਰ ਵਰਗ ਦੇ ਹਨ। ਰਾਜ ‘ਚ 60 ਫੀਸਦੀ ਮਹਿਲਾ ਅਤੇ ਪੁਰਸ਼ ਪ੍ਰੋਫਾਈਲ ਖੁਦ ਰਜਿਸਟਰਡ ਹਨ। ਪੰਜਾਬੀ ਐਨਆਰਆਈਜ਼ ‘ਚ 65 ਫੀਸਦ ਪ੍ਰੋਫਾਈਲ ਖੁਦ ਤਿਆਰੀ ਕੀਤੀ ਗਈ ਹੈ।
ਮੋਬਾਇਲ ਐਪ ਦੀ ਜ਼ਿਆਦਾ ਵਰਤੋਂ
ਮੋਬਾਇਲ ਅਤੇ ਇੰਟਰਨੈਟ ਦੇ ਰੁਝਾਨ ਦੇ ਅਨੁਸਾਰ 85 ਫੀਸਦੀ ਰਜਿਸਟ੍ਰੇਸ਼ਨ ਲੜਕੀਆਂ ਮੋਬਾਇਲ ਐਪ ਅਤੇ ਇੰਟਰਨੈਟ ਦਾ ਇਸਤੇਮਾਲ ਕਰ ਰਹੀਆਂ ਹਨ, ਜਦਕਿ 90 ਫੀਸਦੀ ਪੁਰਸ਼ ਐਪ ਦਾ ਉਪਯੋਕ ਕਰਦੇ ਹਨ। ਵਿੱਦਿਅਕ ਯੋਗਤਾ ਦੇ ਮਾਮਲੇ ‘ਚ ਮਹਿਲਾਵਾਂ ‘ਚ 22 ਫੀਸਦੀ ਇੰਜਨੀਅਰ ਸਨ, 44 ਫੀਸਦੀ ਦੇ ਕੋਲ ਆਰਟਸ, ਸਾਇੰਸ ਅਤੇ ਕਾਮਰਸ ਦੀ ਡਿਗਰੀ ਸੀ। 13 ਫੀਸਦੀ ਦੇ ਕੋਲ ਮੈਨੇਜਮੈਂਟ ਦੀ ਡਿਗਰੀ ਸੀ। ਪੁਰਸ਼ਾਂ ਦੇ ਲਈ ਇਹ ਪ੍ਰਤੀਸ਼ਤ ਕ੍ਰਮਵਾਰ 27 ਫੀਸਦੀ, 32 ਫੀਸਦੀ ਅਤੇ 10 ਫੀਸਦੀ ਸੀ। ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਨੇ ਪੇਸ਼ਿਆਂ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਟੀਚਰ, ਪੁਰਸ਼ਾਂ ‘ਚ ਜ਼ਿਆਦਾਤਰ ਬਿਜਨਸਮੈਨ ਓਨਰ ਜਾਂ ਐਨਆਰਅਈਜ਼ ਰਜਿਸਟ੍ਰੇਸ਼ਨ ਮਹਿਲਾਵਾਂ ਦਾ ਸਭ ਤੋਂ ਆਮ ਕਾਰੋਬਾਰ ਸਾਫਟਵੇਅਰ ਪ੍ਰੋਫੈਸ਼ਨਲ। ਜ਼ਿਆਦਾਤਰ ਪੁਰਸ਼ ਮੈਨੇਜਮੈਂਟ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਮੈਟ੍ਰੀਮੋਨੀ ਡਾਟ ਕਾਮ ਦੇ ਸੰਸਥਾਪਕ ਅਤੇ ਸੀਈਓ ਮੁਰਗਾਵਲ ਜਾਨਕੀਰਮਨ ਨੇ ਕਿਹਾ ਕਿ ਜੀਵਨ ਸਾਥੀ ਚੁਣਨ ਦੇ ਮਾਮਲੇ ‘ਚ ਪੰਜਾਬੀ ਇਸ ਵੈਬਸਾਈਟ ‘ਤੇ ਕਾਫ਼ੀ ਵਿਸ਼ਵਾਸ ਕਰਦੇ ਹਨ। ਹਰ ਤਿਮਾਹੀ ‘ਚ ਸਫ਼ਲਤਾ ਦੀ ਨਵੀਆਂ ਕਹਾਣੀਆਂ ਸ਼ਾਮਲ ਹੁੰਦੀਆਂ ਹਨ। ਵੈਬਸਾਈਟ ਪੰਜਾਬੀ ਭਾਈਚਾਰੇ ‘ਚ ਲਗਾਤਾਰ ਆਪਣਾ ਆਧਾਰ ਵਧਾ ਰਹੀ ਹੈ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …