ਦਸੂਹਾ/ਬਿਊਰੋ ਨਿਊਜ਼
ਕਾਂਗਰਸ ਅੰਦਰ ਅਜੇ ਵੀ ਖਿੱਚੋਤਾਣ ਵਾਲਾ ਮਾਹੌਲ ਬਣਿਆ ਹੋਇਆ ਹੈ, ਹੰਸ ਰਾਜ ਹੰਸ ਅਤੇ ਦੂਲੋਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਕੈਪਟਨ ਬਨਾਮ ਦੂਲੋਂ ਬਣਦਾ ਜਾ ਰਿਹਾ ਹੈ। ਕਿਉਂਕਿ ਸ਼ਮਸ਼ੇਰ ਸਿੰਘ ਦੂਲੋਂ ਦਾ ਮੰਨਣਾ ਹੈ ਕਿ ਹੰਸ ਰਾਜ ਦੇ ਪਿੱਛੇ ਕੈਪਟਨ ਅਮਰਿੰਦਰ ਹੀ ਕੰਮ ਕਰ ਰਿਹਾ ਹੈ। ਦਸੂਹਾ ਵਿਖੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੂਲੋਂ ਨੇ ਹੰਸ ਰਾਜ ਹੰਸ ਦੇ ਨਾਲ-ਨਾਲ ਆਪਣੀ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ‘ਤੇ ਲੈ ਲਿਆ। ਉਹਨਾਂ ਆਖਿਆ ਕਿ ਕੈਪਟਨ ਮੇਰੇ ਤੋਂ 10 ਸਾਲ ਵੱਡਾ ਹੈ, ਇਸ ਲਈ ਪਹਿਲਾਂ ਉਹ ਸਿਆਸਤ ਛੱਡੇ, ਉਸ ਤੋਂ ਬਾਅਦ ਮੈਂ ਵੀ ਛੱਡ ਦਿਆਂਗਾ। ਨਾਲ ਉਹਨਾਂ ਹੰਸ ਰਾਜ ਬਾਰੇ ਟਿੱਪਣੀ ਕੀਤੀ ਕਿ ਉਸ ਨੂੰ ਤਾਂ ਬਾਦਲਾਂ ਨੇ ਸਾਜਿਸ਼ ਤਹਿਤ ਕਾਂਗਰਸ ਵਿਚ ਫੁੱਟ ਪਾਉਣ ਭੇਜਿਆ ਹੈ। ਧਿਆਨ ਰਹੇ ਕਿ ਹੰਸ ਤੇ ਦੂਲੋਂ ਦੇ ਵਿਵਾਦ ‘ਤੇ ਕੈਪਟਨ ਨੇ ਆਖਿਆ ਸੀ ਕਿ ਦੂਲੋਂ ਨੂੰ ਹੁਣ ਨਵੇਂ ਪਾਰਟੀ ਆਗੂਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ, ਜਿਸ ਦੇ ਜਵਾਬ ਵਜੋਂ ਦੂਲੋਂ ਨੇ ਕਿਹਾ ਕਿ ਕੈਪਟਨ ਤਾਂ ਮੈਥੋਂ ਵੀ ਬੁੱਢਾ ਹੈ, ਪਹਿਲਾਂ ਉਹ ਸਿਆਸਤ ਛੱਡੇ ਫਿਰ ਮੈਂ ਵੀ ਛੱਡ ਦਿਆਂਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …