ਸ਼ਿਮਲਾ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਜਧਾਨੀ ਸ਼ਿਮਲਾ ਤੋਂ ਕਰੀਬ 16 ਕਿਲੋਮੀਟਰ ਦੂਰ ਮਸ਼ੋਬਰਾ ਵਿਚ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਮਨਾਇਆ। ਐਤਵਾਰ ਨੂੰ ਅਮਰਿੰਦਰ ਸਿੰਘ ਆਪਣੇ ਕੁਝ ਨੇੜਲੇ ਰਾਜਨੀਤਕ ਅਤੇ ਨਿੱਜੀ ਜ਼ਿੰਦਗੀ ਦੇ ਖਾਸ ਮਿੱਤਰਾਂ ਨਾਲ ਅਰੂਸਾ ਆਲਮ ਦਾ ਜਨਮ ਦਿਨ ਹਿਮਾਚਲ ਦੀਆਂ ਵਾਦੀਆਂ ਵਿਚ ਮਨਾਉਣ ਪਹੁੰਚੇ। ਜਿੱਥੇ ਅਰੂਸਾ ਆਲਮ ਦੇ ਨਾਲ-ਨਾਲ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਜਨਮ ਦਿਨ ਦਾ ਵੀ ਕੇਕ ਕੱਟਿਆ ਗਿਆ। ਇਹ ਪ੍ਰੋਗਰਾਮ ਬਹੁਤ ਹੀ ਨਿੱਜੀ ਸੀ। ਇਸ ਦੇ ਲਾਗੇ ਵੀ ਕਿਸੇ ਮੀਡੀਆ ਕਰਮੀ ਨੂੰ ਨਹੀਂ ਫਟਕਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਿਸ ਦਿਨ ਅਮਰਿੰਦਰ ਸਿੰਘ ਆਪਣੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਮਨਾ ਰਹੇ ਸਨ, ਉਸੇ ਦਿਨ ਰਾਜੀਵ ਗਾਂਧੀ ਦੀ ਬਰਸੀ ਵੀ ਸੀ, ਜਿਸ ਦਾ ਸ਼ਰਧਾਂਜਲੀ ਸਮਾਗਮ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਚ ਰੱਖਿਆ ਗਿਆ ਸੀ ਪਰ ਇੱਥੇ ਅਮਰਿੰਦਰ ਨਹੀਂ ਪਹੁੰਚੇ, ਜਿਸ ਨੂੰ ਲੈ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੇ ਕੁਮੈਂਟ ਵੀ ਨਸ਼ਰ ਹੋਏ ਕਿ ਮਹਾਰਾਜਾ ਪਟਿਆਲਾ ਨੇ ਆਪਣੀ ਸਹੇਲੀ ਦੇ ਚੱਕਰ ਵਿਚ ਪੁਰਾਣੇ ਯਾਰ ਵੀ ਭੁਲਾ ਦਿੱਤੇ।
Check Also
ਡਾ. ਮਨਮੋਹਨ ਸਿੰਘ ਤੋਂ ਪਹਿਲਾਂ ਪ੍ਰਣਬ ਮੁਖਰਜੀ ਦੀ ਬਣੇਗੀ ਯਾਦਗਾਰ
2012 ਤੋਂ 2017 ਦੌਰਾਨ ਭਾਰਤ ਦੇ ਰਾਸ਼ਟਰਪਤੀ ਰਹੇ ਹਨ ਮੁਖਰਜੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ …