Breaking News
Home / ਭਾਰਤ / ਰੂਸ-ਯੂਕਰੇਨ ਤਣਾਅ ਵਧਿਆ ਤੇ ਹੋਣ ਲੱਗੇ ਧਮਾਕੇ

ਰੂਸ-ਯੂਕਰੇਨ ਤਣਾਅ ਵਧਿਆ ਤੇ ਹੋਣ ਲੱਗੇ ਧਮਾਕੇ

ਯੂਕਰੇਨ ’ਚ ਇਕ ਫੌਜੀ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਕਰੇਨ ਵਿਚ ਰੂਸ ਦੀ ਹਮਾਇਤ ਪ੍ਰਾਪਤ ਵੱਖਵਾਦੀਆਂ ਨੇ ਯੂਕਰੇਨ ਦੇ ਕਈ ਇਲਾਕਿਆਂ ਵਿਚ ਗੋਲੀਬਾਰੀ ਕੀਤੀ। ਇਸ ਵਿਚ ਇਕ ਯੂਕਰੇਨੀ ਫੌਜੀ ਦੀ ਮੌਤ ਹੋ ਗਈ ਹੈ ਅਤੇ 6 ਫੌਜੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਰੂਸ ਨੇ ਯੂਕਰੇਨ ਦੇ ਲੁਹਾਂਸਕ ਅਤੇ ਡੋਨੇਟਸਕ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ ਸੀ ਅਤੇ ਇਥੋਂ ਦੇ ਕੁਝ ਹਿੱਸਿਆਂ ਵਿਚ ਵੱਖਵਾਦੀਆਂ ਦਾ ਕਬਜ਼ਾ ਹੈ। ਇਸ ਇਲਾਕੇ ਵਿਚ ਰੂਸੀ ਸੈਨਾ ਨੂੰ ਭੇਜਿਆ ਜਾ ਰਿਹਾ ਹੈ, ਇਸ ਤੋਂ ਬਾਅਦ ਇਸ ਇਲਾਕੇ ਵਿਚ ਝੜਪਾਂ ਵੀ ਤੇਜ਼ ਹੋ ਗਈਆਂ ਹਨ। ਯੂਕਰੇਨੀ ਫੌਜ ਨੇ ਕਿਹਾ ਕਿ ਵੱਖਵਾਦੀਆਂ ਨੇ ਗੋਲੀਆਂ ਚਲਾਈਆਂ ਅਤੇ ਰਾਕੇਟ ਵੀ ਦਾਗੇ ਹਨ ਤੇ ਪਿਛਲੇ 24 ਘੰਟਿਆਂ ਵਿਚ ਗੋਲੀਬਾਰੀ ਦੀਆਂ 100 ਦੇ ਕਰੀਬ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੂਰਬੀ ਯੂਕਰੋਨ ਵਿਚ ਰੂਸ ਦੀ ਹਮਾਇਤ ਪ੍ਰਾਪਤ ਵੱਖਵਾਦੀਆਂ ਨੇ ਇਕ ਕਾਰ ਨੂੰ ਵੀ ਨਿਸ਼ਾਨਾ ਬਣਾਇਆ ਸੀ ਅਤੇ ਇਕ ਗੈਸ ਪਾਈਪ ਲਾਈਨ ਨੂੰ ਵੀ ਧਮਾਕੇ ਨਾਲ ਉਡਾ ਦਿੱਤਾ ਸੀ। ਇਸੇ ਦੌਰਾਨ ਰੂਸ ਨੇ ਭਾਰਤ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਦਿੱਲੀ ਸਥਿਤ ਰੂਸ ਦੇ ਦੂਤਾਵਾਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰੂਸ ਤੇ ਭਾਰਤ ਦੀ ਸਾਂਝੀਦਾਰੀ ਜਾਰੀ ਰਹੇਗੀ। ਉਧਰ ਦੂਜੇ ਪਾਸੇ ਅਮਰੀਕਾ, ਬਿ੍ਰਟੇਨ, ਕੈਨੇਡਾ, ਜਾਪਾਨ, ਆਸਟਰੇਲੀਆ ਅਤੇ ਜਰਮਨੀ ਨੇ ਰੂਸ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …