Breaking News
Home / ਭਾਰਤ / ਤਾਮਿਲਨਾਡੂ ‘ਚ ਹਿੰਸਕ ਪ੍ਰਦਰਸ਼ਨ ਦੇ ਚੱਲਦਿਆਂ ਜਲੀਕੱਟੂ ਬਿੱਲ ਵਿਧਾਨ ਸਭਾ ‘ਚ ਪਾਸ

ਤਾਮਿਲਨਾਡੂ ‘ਚ ਹਿੰਸਕ ਪ੍ਰਦਰਸ਼ਨ ਦੇ ਚੱਲਦਿਆਂ ਜਲੀਕੱਟੂ ਬਿੱਲ ਵਿਧਾਨ ਸਭਾ ‘ਚ ਪਾਸ

8ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਲਾਈ ਅੱਗ
ਚੇਨਈ/ਬਿਊਰੋ ਨਿਊਜ਼
ਤਾਮਿਲਨਾਡੂ ਵਿਚ ਹਿੰਸਕ ਪ੍ਰਦਰਸ਼ਨ ਦੇ ਚੱਲਦਿਆਂ ਅੱਜ ਵਿਧਾਨ ਸਭਾ ਵਿਚ ਜੱਲੂ ਕੱਟੂ ਬਿਲ ਪਾਸ ਕਰ ਦਿੱਤਾ ਗਿਆ। ਚੰਦ ਮਿੰਟਾਂ ਵਿਚ ਹੀ ਇਹ ਬਿੱਲ ਪਾਸ ਹੋ ਗਿਆ। ਇਸਦੇ ਨਾਲ ਹੀ ਤਾਮਿਲਨਾਡੂ ਵਿਚ ਜੱਲੀਕੱਟੂ ਦੇ ਆਯੋਜਨ ਨੂੰ ਮਾਨਤਾ ਮਿਲ ਗਈ ਹੈ। ਦੂਜੇ ਪਾਸੇ ਸੂਬੇ ਵਿਚ ਅੱਜ ਵੱਡੀ ਪੱਧਰ ‘ਤੇ ਹਿੰਸਾ ਵੀ ਹੋਈ ਹੈ। ਰਾਜਧਾਨੀ ਚੇਨਈ ਦੇ ਮਰੀਨਾ ਬੀਚ ‘ਤੇ ਪਿਛਲੇ ਇਕ ਹਫਤੇ ਤੋਂ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅੱਜ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਦੇ ਬਾਹਰ ਖੜ੍ਹੀਆਂ 15-20 ਗੱਡੀਆਂ ਨੂੰ ਲੱਗ ਲਗਾ ਦਿੱਤੀ। ਵਿਰੋਧ ਕਰ ਰਹੇ ਵਿਅਕਤੀਆਂ ਨੇ ਥਾਣੇ ‘ਤੇ ਪੱਥਰ ਵੀ ਮਾਰੇ ਅਤੇ ਦੋ ਦਰਜਨ ਦੇ ਕਰੀਬ ਪੁਲਿਸ ਵਾਲੇ ਜ਼ਖ਼ਮੀ ਵੀ ਹੋ ਗਏ ਹਨ।
ਚੇਤੇ ਰਹੇ ਕਿ ਜੱਲੂਕੱਟੂ ਖੇਡ ‘ਤੇ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਸੀ ਤੇ ਤਾਮਿਲਨਾਡੂ ਸਰਕਾਰ ਬਿੱਲ ਲੈ ਕੇ ਆਈ ਕਿ ਖੇਡ ਦੁਬਾਰਾ ਫਿਰ ਸ਼ੁਰੂ ਕਰਵਾਇਆ ਜਾਵੇ। ਇਸ ਖੇਡ ਨਾਲ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜੇ ਲੰਘੇ ਕੱਲ੍ਹ ਹੀ ਜੱਲੂਕੱਟੂ ਖੇਡ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …