ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦੇ ਖਤਰੇ ਸਬੰਧੀ ਆਈ ਸੀ ਖਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ ਵੈਕਸੀਨ ਐਸਟ੍ਰਾਜੇਨੇਕਾ ਦੇ ਸਾਈਡ ਇਫੈਕਟ ਦੀ ਜਾਂਚ ਕੀਤੀ ਜਾਵੇ। ਬਿ੍ਰਟੇਨ ਦੀ ਫਾਰਮਾ ਕੰਪਨੀ ਦੀ ਇਸ ਵੈਕਸੀਨ ਦਾ ਫਾਰਮੂਲਾ ਇਸਤੇਮਾਲ ਕਰਕੇ ਸੀਰਮ ਇੰਸਟੀਚਿਊਟ ਨੇ ਭਾਰਤ ਵਿਚ ਕੋਵੀਸ਼ੀਲਡ ਵੈਕਸੀਨ ਬਣਾਈ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਕ ਐਕਸਪਰਟ ਮੈਡੀਕਲ ਪੈਨਲ ਬਣਾਇਆ ਜਾਵੇ, ਜੋ ਇਹ ਜਾਂਚ ਕਰੇ ਕਿ ਕੀ ਵੈਕਸੀਨ ਨੇ ਸਾਈਡ ਇਫੈਕਟ ਕੀਤਾ ਹੈ ਅਤੇ ਹੋਰ ਖਤਰਾ ਕਿੰਨਾ ਹੋ ਸਕਦਾ ਹੈ। ਧਿਆਨ ਰਹੇ ਕਿ ਬਿ੍ਰਟੇਨ ਦੀ ਫਾਰਮਾ ਕੰਪਨੀ ਐਸਟ੍ਰਾਜੇਨੇਕਾ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਕੋਵਿਡ-19 ਵੈਕਸੀਨ ਨਾਲ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ। ਬਿ੍ਰਟਿਸ਼ ਮੀਡੀਆ ਦੀ ਰਿਪੋਰਟ ਮੁਤਾਬਕ, ਐਸਟ੍ਰਾਜੇਨੇਕਾ ’ਤੇ ਆਰੋਪ ਹੈ ਕਿ ਉਨ੍ਹਾਂ ਦੀ ਵੈਕਸੀਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਖਬਰ ਆਈ ਸੀ ਕਿ ਇਸ ਵੈਕਸੀਨ ਨਾਲ ਹਾਰਟ ਅਟੈਕ ਅਤੇ ਸਟਰੋਕ ਦਾ ਵੀ ਖਤਰਾ ਹੈ।