ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਸਖਤ ਨਿਗਰਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਭਾਰਤ ਵਿਚੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਸਮੁੰਦਰ ਦੇ ਰਸਤੇ 6 ਅੱਤਵਾਦੀ ਭਾਰਤ ਵਿਚ ਦਾਖਲ ਹੋ ਗਏ ਹਨ। ਇਹ ਸਾਰੇ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਖੁਫੀਆ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ ਇਕ ਇਲਿਆਸ ਅਨਵਰ ਦਾ ਨਾਂ ਦਾ ਵਿਅਕਤੀ ਹੈ, ਜੋ ਪਾਕਿਸਤਾਨੀ ਨਾਗਰਿਕ ਹੈ ਅਤੇ ਬਾਕੀ ਹੋਰ ਸੀ੍ਰਲੰਕਾ ਦੇ ਤਾਮਿਲ ਹਨ। ਇਸ ਨੂੰ ਦੇਖਦਿਆਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਅਤੇ 2 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਸਿਵਲ ਵਰਦੀ ਵਿਚ ਡਿਊਟੀ ਕਰ ਰਹੇ ਹਨ।
Check Also
ਭਾਰਤ ‘ਚ ਦਸ ਲੱਖ ਅਬਾਦੀ ਪਿੱਛੇ ਸਿਰਫ 15 ਜੱਜ
ਇੰਡੀਆ ਜਸਟਿਸ ਸਿਸਟਮ ਰਿਪੋਰਟ 2025 ‘ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਪ੍ਰਤੀ 10 …