ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਰਥ ਵਿਵਸਥਾ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਵਰ੍ਹੇ। ਉਨ੍ਹਾਂ ਕਿਹਾ ਕਿ ਵਿਕਾਸ ਦੀ ਦਰ 15 ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੇ ਸਭ ਤੋਂ ਉਚੇ ਪੱਧਰ ‘ਤੇ ਹੈ। ਘਰੇਲੂ ਮੰਗ 40 ਸਾਲ ਦੇ ਹੇਠਲੇ ਪੱਧਰ ‘ਤੇ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 2014-19 ਦੌਰਾਨ ਜੀਡੀਪੀ ਦੀ ਔਸਤ ਵਾਧੇ ਦੀ ਦਰ 7.5 ਫੀਸਦੀ ਸੀ, ਜੋ ਗਰੁੱਪ-20 ਦੇਸ਼ਾਂ ਵਿਚ ਸਭ ਤੋਂ ਵੱਧ ਹੈ। ਪਿਛਲੇ ਕੁਝ ਸਮੇਂ ਦੌਰਾਨ ਇਸ ਵਿਚ ਮਾਮੂਲੀ ਕਮੀ ਹੋਈ, ਪਰ ਫਿਰ ਵੀ ਡਬਲਿਊ.ਈ.ਓ. ਮੁਤਾਬਕ ਭਾਰਤ ਗਰੁੱਪ-20 ਦੇਸ਼ਾਂ ਵਿਚ ਸਭ ਤੋਂ ਤੇਜ਼ ਦਰ ਨਾਲ ਵਧ ਰਹੀ ਅਰਥ ਵਿਵਸਥਾ ਵਾਲਾ ਦੇਸ਼ ਹੈ।
Check Also
ਦਿੱਲੀ-ਐਨਸੀਆਰ ਤੋਂ ਬਾਅਦ ਬਿਹਾਰ ’ਚ ਵੀ ਭੂਚਾਲ ਦੇ ਝਟਕੇ
ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ …