ਇਲਾਹਾਬਾਦ :ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਵਾਲੀ ਕਾਂਗਰਸ ਦੀ ਇਕ ਮਹਿਲਾ ਵਰਕਰ ਨੇ ਸੋਮਵਾਰ ਨੂੰ ਇਲਾਹਾਬਾਦ ਵਿਚ ਉਸ ਥਾਂ ਕੁਝ ਘੰਟਿਆਂ ਲਈ ਭਾਰੀ ਹੰਗਾਮਾ ਕੀਤਾ, ਜਿੱਥੇ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਨਾਲ ਰੁਕੇ ਹੋਏ ਸਨ। ਰਾਹੁਲ ਨਾਲ ਵਿਆਹ ਦੀ ਮੰਗ ਨੂੰ ਲੈ ਕੇ ਇਸ ਔਰਤ ਨੇ ਕਾਂਗਰਸ ਦੀਆਂ ਮਹਿਲਾ ਵਰਕਰਾਂ ਨਾਲ ਕੁੱਟਮਾਰ ਤੱਕ ਵੀ ਕੀਤੀ। ਔਰਤ ਦੇ ਹੰਗਾਮੇ ਅਤੇ ਤਮਾਸ਼ੇ ਕਾਰਨ ਜਦੋਂ ਸੜਕ ‘ਤੇ ਹਫੜਾ-ਦਫੜੀ ਮਚਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਹਵਾਲਾਤ ਭੇਜ ਦਿੱਤਾ। ਹੰਗਾਮਾ ਕਰਨ ਵਾਲੀ ਔਰਤ ਦਾ ਦੋਸ਼ ਹੈ ਕਿ ਰਾਹੁਲ ਅਕਸਰ ਉਸ ਦੇ ਸੁਪਨਿਆਂ ਵਿਚ ਆਉਂਦੇ ਹਨ ਅਤੇ ਉਸ ਨੂੰ ਆਪਣੀ ਪਤਨੀ ਬਣਾਉੇਣ ਦਾ ਵਾਅਦਾ ਕਰ ਚੁੱਕੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …