ਮਹਿਲਾ ਕਬੱਡੀ ਖਿਡਾਰੀਆਂ ਨੂੰ ਟੋਆਏਲਟ ’ਚ ਰੱਖਿਆ ਗਿਆ ਖਾਣਾ ਪਰੋਸਿਆ, ਭੜਕੇ ਖਿਡਾਰੀ
ਸਹਾਰਨਪੁਰ/ਬਿਊਰੋ ਨਿਊਜ਼ : ਯੂਪੀ ਦੀ ਯੋਗੀ ਅਦਿੱਤਿਆ ਨਾਥ ਸਰਕਾਰ ਦੇ ਖੇਡ ਅਧਿਕਾਰੀਆਂ ਦੀ ਸਹਾਰਨਪੁਰ ’ਚ ਇਕ ਵੱਡੀ ਲਾਹਪਰਵਾਹੀ ਸਾਹਮਣੇ ਆਈ ਹੈ। ਸਹਾਰਨਪੁਰ ਦੇ ਭੀਮ ਰਾਓ ਸਟੇਡੀਅਮ ’ਚ 300 ਮਹਿਲਾ ਕਬੱਡੀ ਖਿਡਾਰੀ ਸਬ ਜੂਨੀਅਰ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਪਹੁੰਚੇ ਸਨ। ਇਨ੍ਹਾਂ ਖਿਡਾਰੀਆਂ ਲਈ ਇਥੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਘਟੀਆ ਦਰਜੇ ਦਾ ਸੀ। ਪਹਿਲਾਂ ਤਾਂ ਖਾਣਾ ਇਕ ਸਵੀਮਿੰਗਪੂਲ ਵਿਚ ਬਣਾਇਆ ਗਿਆ ਪ੍ਰੰਤੂ ਖਾਣਾ ਬਣਨ ਤੋਂ ਬਾਅਦ ਇਸ ਇਕ ਟੁਆਏਲਟ ਵਿਚ ਰੱਖਿਆ ਗਿਆ ਸੀ, ਜਿਸ ’ਚ ਟੁਆਏਲਟ ’ਚ ਖਾਣਾ ਰੱਖਿਆ ਗਿਆ ਸੀ, ਉਥੇ ਟੁਆਟੇਲਟ ਸੀਟ ਵੀ ਖੁੱਲ੍ਹੀ ਨਜ਼ਰ ਆ ਰਹੀ ਹੈ ਅਤੇ ਖਿਡਾਰੀ ਇਥੋਂ ਆਪਣੀਆਂ ਪਲੇਟਾਂ ਵਿਚ ਖਾਣਾ ਰੱਖਦੇ ਹੋਏ ਨਜ਼ਰ ਵੀ ਆ ਰਹੇ ਹਨ। ਟੁਆਏਲਟ ’ਚ ਹੀ ਪੂੜੀਆਂ ਲਈ ਆਟਾ ਗੁੰਨਿਆ ਗਿਆ ਅਤੇ ਤੇਲ ਦੀ ਕਹਾੜੀ ਵੀ ਇਥੇ ਹੀ ਪਈ ਹੋਈ ਨਜ਼ਰ ਆ ਰਹੀ ਹੈ। ਪੂੜੀਆ ਨੂੰ ਤਲਣ ਤੋਂ ਬਾਅਦ ਇਕ ਪੇਪਰ ਵਿਛਾ ਕੇ ਟੁਆਏਲਟ ਦੇ ਅੰਦਰ ਹੀ ਫਰਸ਼ ’ਤੇ ਹੀ ਰੱਖ ਦਿੱਤਾ ਗਿਆ। ਕੁਝ ਖਿਡਾਰੀਆਂ ਇਹ ਸਭ ਠੀਕ ਨਹੀਂ ਲੱਗਿਆ ਅਤੇ ਉਨ੍ਹਾਂ ਖਾਣਾ ਬਿਨਾ ਖਾਧਿਆਂ ਹੀ ਵਾਪਸ ਰੱਖ ਦਿੱਤਾ ਅਤੇ ਇਹ ਸਭ ਦੇਖਣ ਤੋਂ ਬਾਅਦ ਖਿਡਾਰੀ ਭੜਕ ਉਠੇ ਅਤੇ ਉਨ੍ਹਾਂ ਲੰਚ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਬੰਧ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।