12.4 C
Toronto
Monday, June 1, 2026
spot_img
Homeਭਾਰਤਪਾਪਾ ਨੂੰ ਸਜ਼ਾ ਹੋਣ ਤੋਂ ਬਾਅਦ ਮੈਂ ਡਿਪਰੈਸ਼ਨ 'ਚ ਆ ਗਈ ਸੀ...

ਪਾਪਾ ਨੂੰ ਸਜ਼ਾ ਹੋਣ ਤੋਂ ਬਾਅਦ ਮੈਂ ਡਿਪਰੈਸ਼ਨ ‘ਚ ਆ ਗਈ ਸੀ : ਹਨੀਪ੍ਰੀਤ

ਚੰਡੀਗੜ੍ਹ : ਹਰਿਆਣਾ ਪੁਲਿਸ ਦੀ ਐੱਸ.ਆਈ. ਟੀ. ਲਈ ਸਿਰਦਰਦ ਬਣੀ ਹੋਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਅਤੇ ਮੁੱਖ ਰਾਜ਼ਦਾਰ ਹਨੀਪ੍ਰੀਤ ਨੂੰ ਆਖਰ ਐੱਸ. ਆਈ. ਟੀ. ਨੇ ਹਿਰਾਸਤ ਵਿਚ ਲੈ ਲਿਆ ਹੈ। ਹਨੀਪ੍ਰੀਤ ਨੂੰ ਬੇਹੱਦ ਨਾਟਕੀ ਢੰਗ ਨਾਲ ਜ਼ੀਰਕਪੁਰ ਦੇ ਪਟਿਆਲਾ ਰੋਡ ਤੋਂ ਹਿਰਾਸਤ ਵਿਚ ਲਿਆ ਗਿਆ, ਜਿਸ ਕਾਰਨ ਹਰਿਆਣਾ ਪੁਲਿਸ ਦੇ ਕੰਮ ਕਰਨ ਦੇ ਢੰਗ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ‘ਤੇ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਦੇ ਕੰਪਲੈਕਸ ਵਿਚੋਂ ਉਸ ਨੂੰ ਭਜਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਹਨੀਪ੍ਰੀਤ ਵਿਰੁੱਧ ਪੰਚਕੂਲਾ ਵਿਚ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।ઠ ਹਨੀਪ੍ਰੀਤ ਨੇ ਮੰਗਲਵਾਰ ਕੁਝ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਆਪਣੀ ਇੰਟਰਵਿਊ ਦੌਰਾਨ ਕਿਹਾ ਕਿ ਪੰਚਕੂਲਾ ਵਿਚ ਹਿੰਸਾ ਭੜਕਾਉਣ ਦੇ ਦੋਸ਼ਾਂ ਨੂੰ ਲੈ ਕੇ ਉਹ ਬੇਹੱਦ ਦੁਖੀ ਹੈ। ਉਸ ਦੇ ‘ਪਾਪਾ’ ਨਿਰਦੋਸ਼ ਹਨ। 25 ਅਗਸਤ ਨੂੰ ਉਨ੍ਹਾਂ ਨੂੰ 2 ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਕਾਰਨ ਉਹ ਡਿਪ੍ਰੈਸ਼ਨ ਵਿਚ ਆ ਗਈ ਸੀ। ਉਹ ਆਪਣੇ ਅਗਲੇ ਕਦਮ ਬਾਰੇ ਕਾਨੂੰਨੀ ਸਲਾਹ ਲੈ ਰਹੀ ਹੈ। ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਵੀ ਪੇਸ਼ ਹੋ ਸਕਦੀ ਹੈ। ਹਨੀਪ੍ਰੀਤ ਨੇ ਕਿਹਾ ਕਿ ਉਸ ਵਿਰੁੱਧ ਲਾਏ ਗਏ ਦੋਸ਼ ਠੀਕ ਨਹੀਂ ਹਨ। ਹਨੀਪ੍ਰੀਤ ਨੇ ਕਿਹਾ ਕਿ ਮੈਂ ਅੱਗਾਂ ਲਾਉਣ ਵਾਲਿਆਂ ਨਾਲ ਮੌਜੂਦ ਨਹੀਂ ਸੀ। ਇਸ ਲਈ ਮੇਰੇ ‘ਤੇ ਕਿਵੇਂ ਦੋਸ਼ ਲੱਗ ਸਕਦੇ ਹਨ? ਮੈਂ ਤਾਂ 25 ਅਗਸਤ ਨੂੰ ਆਪਣੇ ਪਾਪਾ ਨਾਲ ਸੀ ਅਤੇ ਇਕ ਬੇਟੀ ਵਜੋਂ ਆਪਣਾ ਫਰਜ਼ ਨਿਭਾ ਰਹੀ ਸੀ। ਹਰ ਬੇਟੀ ਆਪਣੇ ਪਿਤਾ ਨਾਲ ਰਹਿੰਦੀ ਹੈ। ਮੈਂ ਵੀ ਆਪਣੇ ਪਾਪਾ ਨਾਲ ਸੀ। ਮੈਂ ਤਾਂ ਇਸ ਉਮੀਦ ਨਾਲ ਸਿਰਸਾ ਤੋਂ ਆਪਣੇ ਪਾਪਾ ਨਾਲ ਪੰਚਕੂਲਾ ਆਈ ਸੀ ਕਿ ਉਹ ਸ਼ਾਮ ਤਕ ਉਥੋਂ ਵਾਪਸ ਆ ਜਾਣਗੇ ਪਰ ਜਦੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਾਂ ਮੈਂ ਪ੍ਰੇਸ਼ਾਨ ਹੋ ਗਈ।ઠਡੇਰਾ ਸੱਚਾ ਸੌਦਾ ਅੰਦਰ ਜ਼ਮੀਨ ਵਿਚ ਦਬਾਏ ਪਿੰਜਰਾਂ ਬਾਰੇ ਪੁੱਛਣ ‘ਤੇ ਹਨੀਪ੍ਰੀਤ ਨੇ ਕਿਹਾ ਕਿ ਕੀ ਕੋਈ ਪਿੰਜਰ ਮਿਲਿਆ ਹੈ? ਮੇਰੇ ਪਾਪਾ ਬਾਰੇ ਜੋ ਕੁਝ ਕਿਹਾ ਜਾ ਰਿਹਾ ਹੈ, ਮੈਂ ਤਾਂ ਇਹੀ ਕਹਾਂਗੀ ਕਿ ਉਹ ਬੇਕਸੂਰ ਹਨ ਅਤੇ ਸਮਾਂ ਆਉਣ ‘ਤੇ ਸਭ ਲੋਕ ਵੀ ਇਹ ਦੇਖਣਗੇ। ਹਨੀਪ੍ਰੀਤ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਅਭਿਨੇਤਰੀ ਬਣਨ ਬਾਰੇ ਨਹੀਂ ਸੋਚਿਆ ਸੀ।

RELATED ARTICLES
POPULAR POSTS