17 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀ ਸਿੱਖ ਸਿਆਸਤ 'ਚ ਵੱਡੀ ਜਿੱਤ : ਬਰਨਾਲਾ ਨਾਲ ਸਬੰਧਿਤ 38...

ਕੈਨੇਡਾ ਦੀ ਸਿੱਖ ਸਿਆਸਤ ‘ਚ ਵੱਡੀ ਜਿੱਤ : ਬਰਨਾਲਾ ਨਾਲ ਸਬੰਧਿਤ 38 ਸਾਲਾ ਦਸਤਾਰਧਾਰੀ ਕਿਸੇ ਪਾਰਟੀ ਦੇ ਮੁਖੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ

ਜਗਮੀਤ; ਜਿਸ ਨੂੰ ਭਾਰਤ ਨੇ ਵੀਜ਼ਾ ਤੱਕ ਨਹੀਂ ਦਿੱਤਾ, ਕੈਨੇਡਾ ‘ਚ ਹੋਣਗੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ
ਗਰਮਖਿਆਲੀ ਪੱਖੀ ਦੱਸ ਕੇ 2013 ਵਿਚ ਭਾਰਤ ਦੀ ਯੂਪੀਏ ਸਰਕਾਰ ਨੇ ਨਹੀਂ ਦਿੱਤਾ ਵੀਜ਼ਾ
ਕੈਨੇਡਾ ਦੀ ਸੰਸਦ ‘ਚ ਜਗਮੀਤ ਸਿੰਘ ਨੇ ਲਿਆਂਦਾ ਸੀ ’84 ਦੇ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਮਤਾ
ਓਨਟਾਰੀਓ : ਕੈਨੇਡਾ ਵਿਚ ਸਿੱਖਾਂ ਨੇ ਫੈਡਰਲ ਰਾਜਨੀਤੀ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਓਨਟਾਰੀਓ ਨਿਵਾਸੀ 38 ਸਾਲਾ ਦਸਤਾਰਧਾਰੀ ਜਗਮੀਤ ਸਿੰਘ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਪ੍ਰਧਾਨ ਚੁਣੇ ਗਏ ਹਨ। ਉੋਨ੍ਹਾਂ ਨੇ ਓਨਟਾਰੀਓ ਵਿਚ ਐਮਪੀਪੀ ਅਹੁਦੇ ਤੋਂ ਅਸਤੀਫਾ ਦੇ ਕੇ ਮਈ 2017 ਵਿਚ ਐਨਡੀਪੀ ਦੇ ਪ੍ਰਧਾਨਗੀ ਅਹੁਦੇ ਲਈ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ ਸੀ। ਜਗਮੀਤ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਐਨਡੀਪੀ ਦੇ ਪਹਿਲੇ ਵਿਦੇਸ਼ੀ ਮੂਲ ਦੇ ਪ੍ਰਧਾਨ ਹਨ। ਨਾਲ ਹੀ ਉਹ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਕੈਨੇਡਾ ਵਿਚ ਕਿਸੇ ਰਾਜਨੀਤਕ ਪਾਰਟੀ ਨੇ ਪ੍ਰਧਾਨ ਚੁਣਿਆ ਹੈ। ਉਹ 2019 ਵਿਚ ਫੈਡਰਲ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਨਡੀਪੀ ਦੇ ਉਮੀਦਵਾਰ ਦੇ ਤੌਰ ‘ਤੇ ਚੁਣੌਤੀ ਦੇਣਗੇ। ਕੈਨੇਡੀਅਨ ਮੁੱਦਿਆਂ ਦੇ ਨਾਲ-ਨਾਲ ਸਿੱਖ ਮੁੱਦਿਆਂ ਨੂੰ ਚੁੱਕਣ ਦੇ ਧਾਰਨੀ ਮੰਨੇ ਜਾਂਦੇ ਜਗਮੀਤ ਕੈਨੇਡਾ ਦੀ ਸੰਸਦ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਖਿਲਾਫ ਮਤਾ ਲੈ ਕੇ ਆਏ ਸਨ, ਜੋ ਸਿਰੇ ਨਹੀਂ ਚੜ੍ਹਿਆ। ਉਸ ਤੋਂ ਬਾਅਦ ਉਹ 2013 ਵਿਚ ਆਪਣੇ ਜੱਦੀ ਪਿੰਡ ਠੀਕਰੀਵਾਲਾ (ਬਰਨਾਲਾ) ਆਉਣਾ ਚਾਹੁੰਦੇ ਸਨ, ਪਰ ਯੂਪੀਏ ਸਰਕਾਰ ਨੇ ਜਗਮੀਤ ਸਿੰਘ ਨੂੰ ਗਰਮ ਖਿਆਲੀ ਪੱਖੀ ਮੰਨਦਿਆਂ ਵੀਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ, ‘ਕਿਉਂਕਿ ਮੈਂ ਸਿੱਖਾਂ ‘ਤੇ ਅੱਤਿਆਚਾਰ ਦੇ ਖਿਲਾਫ ਆਵਾਜ਼ ਉਠਾਈ, ਇਸ ਲਈ ਮੈਨੂੰ ਵੀਜ਼ਾ ਨਹੀਂ ਦਿੱਤਾ ਗਿਆ।’ ਜਗਮੀਤ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਪ੍ਰਸਿੱਧ ਨੇਤਾ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ। ਜਨਮ ਈਸਟ ਟੋਰਾਂਟੋ ਵਿਚ ਹੋਇਆ ਹੈ।
ਪਹਿਲੇ ਹੀ ਟਵੀਟ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵਾ
ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੇ ਹੀ ਟਵੀਟ ਵਿਚ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਪਦ ਲਈ ਦਾਅਵਾ ਕੀਤਾ। ਲਿਖਿਆ-‘ਸ਼ੁਕਰੀਆ ਨਿਊ ਡੈਮੋਕਰੇਟਿਕ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਹੁਣ ਸ਼ੁਰੂ ਹੋ ਗਈ ਹੈ, ਇਸ ਲਈ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਅਭਿਆਨ ਅਧਿਕਾਰਤ ਤੌਰ ‘ਤੇ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ।’ ਜਗਮੀਤ ਨੇ ਇਕ ਪ੍ਰੋਗਰਾਮ ਵਿਚ ਕਿਹਾ, ‘ਮੈਂ ਕਈ ਸਾਲਾਂ ਤੋਂ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈ ਕੇ ਚੱਲ ਰਿਹਾ ਹਾਂ।’

 

RELATED ARTICLES
POPULAR POSTS