Breaking News
Home / ਹਫ਼ਤਾਵਾਰੀ ਫੇਰੀ / ਪੱਕੇ ਹੋਣ ਲਈ ਭਾਰਤੀਆਂ ਵੱਲੋਂ ਕੀਤੇ ਜਾਂਦੇ ਦਾਅਵਿਆਂ ‘ਚ 246 ਫੀਸਦੀ ਤੱਕ ਵਾਧਾ

ਪੱਕੇ ਹੋਣ ਲਈ ਭਾਰਤੀਆਂ ਵੱਲੋਂ ਕੀਤੇ ਜਾਂਦੇ ਦਾਅਵਿਆਂ ‘ਚ 246 ਫੀਸਦੀ ਤੱਕ ਵਾਧਾ

ਹਰ ਹੀਲੇ ਕੈਨੇਡਾ ‘ਚ ਵਸ ਜਾਣਾ ਚਾਹੁੰਦੇ ਹਨ ਪੰਜਾਬੀ
ਚਰਚਾ : ਟੈਂਪਰੇਰੀ ਰੈਜੀਡੈਂਟ ਵੀਜ਼ਾ ਮੰਗਣ ਵਾਲਿਆਂ ਨੂੰ 10 ਸਾਲਾਂ ਦਾ ਮਲਟੀ ਐਂਟਰੀ ਵੀਜ਼ਾ ਦੇਣ ਦੇ ਦਿੱਤੇ ਗਏ ਹਨ ਹੁਕਮ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੰਟੈਲੀਜੈਂਸ ਐਂਡ ਐਨਾਲਸਿਸ ਸੈਕਸ਼ਨ ਦੀ ਇਸ ਸਾਲ ਦੇ ਪਹਿਲੇ ਛੇ ਮਹੀਨੇ ਦੀ ਅੰਕੜਿਆਂ ‘ਤੇ ਅਧਾਰਤ ਰਿਪੋਰਟ ਦੇ ਅਨੁਸਾਰ ਲੰਘੇ ਸਾਲ ਦੇ ਮੁਕਾਬਲੇ ਇਸ ਸਾਲ ‘ਚ ਰਫਿਊਜੀਆਂ ਦੀ ਗਿਣਤੀ 39 ਫੀਸਦੀ ਵਧ ਗਈ ਹੈ। ਅਮਰੀਕਾ ਤੋਂ ਕਿਊਬੈਕ ‘ਚ ਆਉਣ ਵਾਲੇ ਨਾਈਜੀਰੀਅਨਾਂ ਦੀ ਆਮਦ ਵੀ 300 ਫੀਸਦੀ ਤੱਕ ਵਧਦੀ ਦੇਖੀ ਗਈ ਹੈ। ਪ੍ਰੰਤੂ ਭਾਰਤੀਆਂ ਵੱਲੋਂ ਇਨ੍ਹਾਂ ਦਾਅਵਿਆਂ ‘ਚ 246 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਜਨਵਰੀ ਤੋਂ ਜੂਨ ਤੱਕ 1805 ਕਲੇਮ ਦਾਖਲ ਕੀਤੇ ਗਏ ਹਨ ਅਤੇ ਇਨ੍ਹਾਂ ‘ਚ 60 ਫੀਸਦੀ ਇਨਲੈਂਡ ਇਮੀਗ੍ਰੇਸ਼ਨ ਆਫਿਸਿਜ਼ ‘ਚ ਕੀਤੇ ਗਏ ਹਨ। ਨਾ ਕਿ ਏਅਰਪੋਰਟਸ ਜਾਂ ਜ਼ਮੀਨੀ ਸਰਹੱਦਾਂ ‘ਤੇ। ਇਨ੍ਹਾਂ ‘ਚੋਂ ਜ਼ਿਆਦਾ ਨੇ ਕੈਨੇਡਾ ‘ਚ ਦਾਖਲੇ ਦੇ ਲਈ ਟੈਂਪਰੇਰੀ ਰੈਜੀਡੈਂਟ ਵੀਜ਼ਾ ਹਾਸਲ ਕੀਤਾ। ਇਨ੍ਹਾਂ ‘ਚੋਂ ਜ਼ਿਆਦਾ ਪੰਜਾਬ ‘ਚ ਜਨਮੇ ਹਨ ਅਤੇ ਕੁਝ ਗੁਆਂਢੀ ਰਾਜ ਹਰਿਆਣਾ ‘ਚ।
ਰਿਪੋਰਟ ਦੇ ਅਨੁਸਾਰ ਇਨ੍ਹਾਂ ‘ਚੋਂ ਜ਼ਿਆਦਾਤਰ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ‘ਤੇ ਅੱਤਿਆਚਾਰ ਕਰ ਸਕਦੀ ਹੈ। ਇਨ੍ਹਾਂ ਦਾਅਵਿਆਂ ਨੂੰ ਫਾਈਲ ਕਰਨ ਵਾਲੇ ਜ਼ਿਆਦਾਤਰ ਭਾਰਤੀਆਂ ‘ਚੋਂ ਪ੍ਰਮੁੱਖ ਤੌਰ ‘ਤੇ ਪੰਜਾਬੀ ਹਨ। ਰਿਪੋਰਟ ਦੇ ਅਨੁਸਾਰ 2018 ‘ਚ ਇਨ੍ਹਾਂ ਦਾਅਵਿਆਂ ਦਾ ਅੰਕੜਾ 4200 ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਕਿੰਨੇ ਲੋਕਾਂ ਦਾ ਦਾਅਵਾ ਸਹੀ ਹੈ ਪ੍ਰੰਤੂ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਲਿਬਰਲ ਆਪਣੇ ਰਾਜਨੀਤਿਕ ਲਾਭ ਦੇ ਲਈ ਇਸ ਪ੍ਰਸੈਸ ਨੂੰ ਆਪਣੀ ਮਰਜੀ ਨਾਲ ਪ੍ਰਭਾਵਿਤ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ 2016 ‘ਚ ਭਾਰਤ ‘ਚ ਕੈਨੇਡੀਅਨ ਵੀਜ਼ਾ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਟੈਂਪਰੇਰੀ ਵੀਜ਼ਾ ਮੰਗਣ ਵਾਲੇ ਲੋਕਾਂ ਦੇ ਪ੍ਰਤੀ ਨਰਮੀ ਵਰਤੇ। ਇਹ ਉਹੀ ਸਮਾਂ ਸੀ ਜਦੋਂ ਸੀਨੀਅਰ ਅਧਿਕਾਰੀ ਪੰਜਾਬੀ ਪਰਵਾਸੀਆਂ ਨੂੰ ਬਚਾਉਣ ਦੇ ਲਈ ਯਤਨ ਕਰ ਰਹੇ ਸਨ। ਇਸ ਸਾਲ ਵੀ ਵੀਜ਼ਾ ਅਧਿਕਾਰੀਆਂ ਦਾ ਮੁੱਖ ਤੌਰ ‘ਤੇ ਕਹਿਣਾ ਹੈ ਕਿ ਉਹ 10 ਸਾਲਾਂ ਦੇ ਲਈ ਮਲਟੀ ਐਂਟਰੀ ਵੀਜ਼ਾ ਜਾਰੀ ਕਰਨ। ਇਹ ਵੀਜ਼ਾ ਕੈਨੇਡਾ ‘ਚ ਵਸੇ ਬੱਚਿਆਂ ਦੇ ਮਾਂ-ਬਾਪ ਅਤੇ ਹੋਰ ਰਿਸ਼ਤੇਦਾਰਾਂ ਨੂੰ ਜਾਰੀ ਕਰਨ ਦੇ ਲਈ ਕਿਹਾ ਗਿਆ ਸੀ। ਪਹਿਲੇ ਛੇ ਮਹੀਨਿਆਂ ‘ਚ ਭਾਰਤ ਤੋਂ ਵੀਜ਼ੇ ਲਈ ਅਰਜ਼ੀਆਂ ‘ਚ 70 ਫੀਸਦੀ ਵਾਧਾ ਦੇਖਿਆ ਗਿਆ ਅਤੇ ਇਹ 4 ਲੱਖ 90 ਹਜ਼ਾਰ 552 ਤੱਕ ਪਹੁੰਚ ਗਈ। ਜਦਕਿ 2017 ‘ਚ ਇਹ 61 ਫੀਸਦੀ ਵਧ ਕੇ 2 ਲੱਖ 95 ਹਜ਼ਾਰ 867 ਤੱਕ ਪਹੁੰਚ ਗਈ। ਹਾਲਾਂਕਿ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਬੁਲਾਰੇ ਮੈਥਿਊ ਜੇਨੇਸਟ ਦਾ ਕਹਿਣਾ ਹੈ ਕਿ ਵੀਜ਼ਾ ਅਧਿਕਾਰੀ ਸੁਤੰਤਰ ਹਨ ਅਤੇ ਉਨ੍ਹਾਂ ਨੂੰ ਅਜਿਹਾ ਕੋਈ ਕਾਨੂੰਨੀ ਜਾਂ ਰਾਜਨੀਤਿਕ ਨਿਰਦੇਸ਼ ਨਹੀਂ ਦਿੱਤਾ ਗਿਆ ਸੀ। ਕੈਨੇਡਾ, ਭਾਰਤੀਆਂ ਦਾ ਮਨਪਸੰਦ ਦੇਸ਼ ਹੈ ਅਤੇ ਇਸ ਲਈ ਉਹ ਇਥੇ ਜ਼ਿਆਦਾ ਆ ਰਹੇ ਹਨ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …