ਪਰਵਾਸੀ ਨਾਲ ਵਿਸ਼ੇਸ਼ ਗੱਲਬਾਤ
ਬਰੈਂਪਟਨ/ਪਰਵਾਸੀ ਬਿਊਰੋ : ਪਿਛਲੇ 31 ਸਾਲਾਂ ਤੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਕਾਨੂੰਨੀ ਲੜਾਈ ਲੜ ਰਹੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ઑਸਿੱਖਸ ਫਾਰ ਜਸਟਿਸ਼ ਨਾਮਕ ਸੰਸਥਾ ਦਾ ਅਜਿਹੇ ਕੇਸਾਂ ਵਿੱਚ ਪੀੜਤਾਂ ਨੂੰ ਕਾਨੂੰਨੀ ਤੌਰ ‘ਤੇ ਇਨਸਾਫ ਦੁਆਉਣ ਲਈ ਕੋਈ ਵੀ ਯੋਗਦਾਨ ਨਹੀਂ ਹੈ। ઑਪਰਵਾਸ਼ੀ ਦੇ ਸੰਪਾਦਕ ਰਜਿੰਦਰ ਸੈਣੀ ਹੋਰਾਂ ਨਾਲ ਆਪਣੀ ਕੈਨੇਡਾ ਫੇਰੀ ਦੌਰਾਨ ਬਰੈਂਪਟਨ ਦੇ ਚਾਂਦਨੀ ਬੈਂਕੁਅਟ ਹਾਲ ਵਿੱਚ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਸਿੱਖਸ ਫਾਰ ਜਸਟਿਸ ਨੇ ਕਿਸੇ ਵੀ ਕੇਸ ਦੀ ਪੈਰਵੀ ਨਹੀਂ ਕੀਤੀ ਹੈ। ”ਹਾਂ, ਕਦੇ ਕਦਾਈਂ ਨਵਕਿਰਨ ਸਿੰਘ ਹੋਰੀਂ ਪੇਸ਼ ਹੁੰਦੇ ਸੀ, ਜੋ ਹੁਣ ਕਿਸੇ ਵੀ ਪੇਸ਼ੀ ‘ਤੇ ਦਿੱਲੀ ਨਹੀਂ ਆਉਂਦੇ।” ਫੂਲਕਾ ਨੇ ਖੁਲਾਸਾ ਕੀਤਾ। ਵਰਨਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਅਤੇ ਅਮਰੀਕਾ ਵਿੱਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਫੰਡ ਇਕੱਤਰ ਕੀਤਾ ਜਾਂਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਭਾਰਤ ਵਿੱਚ ਕੀਤੇ ਜਾ ਰਹੇ ਕਾਨੂੰਨੀ ਉਪਰਾਲਿਆਂ ਦਾ ਦਾਅਵਾ ਵੀ ਕੀਤਾ ਜਾਂਦਾ ਹੈ।
”ਅਸਲ ਸੱਚਾਈ ਕੀ ਹੈ?- ਇਹ ਤਾਂ ਤੁਸੀਂ ਸਿਖਸ ਫਾਰ ਜਸਟਿਸ ਵਾਲਿਆਂ ਨੂੰ ਹੀ ਪੁੱਛੋ।” ਅਗਲਾ ਸਵਾਲ ਸੀ ਸ. ਫੂਲਕਾ ਦਾ।
ਇਹ ਵੀ ਵਰਨਣਯੋਗ ਹੈ ਕਿ ’84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਊਣ ਲਈ ਬਿਨ੍ਹਾਂ ਕਿਸੇ ਫੀਸ ਜਾਂ ਲਾਲਚ ਤੋਂ 31 ਸਾਲਾਂ ਤੋਂ ਲੜਾਈ ਲੜ੍ਹ ਰਹੇ ਅਤੇ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਵਿੱਚ ਸਤਿਰਕਾਰਤ ਵਿਅਕਤੀ ਸ. ਫੂਲਕਾ ਦਾ ਇਸ ਵਾਰ ਵੈਨਕੂਵਰ ਫੇਰੀ ਦੌਰਾਨ ਕੁਝ ਗਰਮ-ਖਿਆਲੀ ਸ਼ਿੱਖਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਸਮਾਗਮ ਵਿੱਚ ਜਾਣ ਤੋਂ ਵਰਜਿਆ ਗਿਆ। ਹਾਲਾਂਕਿ ਇਸ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਪਰੰਤੂ ਸਿੱਖ ਹਲਕਿਆਂ ਵਿੱਚ ਇਸ ਗੱਲ ਦੀ ਬੇਹੱਦ ਚਰਚਾ ਹੈ ਕਿ ਸਿੱਖਾਂ ਲਈ ਇਨਸਾਫ ਦੀ ਲੰਮੀ ਲੜਾਈ ਲੜ੍ਹ ਰਹੇ ਅਜਿਹੇ ਵਿਅਕਤੀ ਦਾ ਵੀ ਇਸ ਕਦਰ ਵਿਰੋਧ ਹੋ ਸਕਦਾ ਹੈ?
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …