ਸਾਰੀ ਗੱਲ ਬਾਅਦ ਵਿਚ ਪਹਿਲਾਂ ਇਕ ਹੀ ਸ਼ਬਦ ਮੇਰੇ ਮਨ ਵਿਚ ਉਭਰਿਆ ਹੈ ਉਹ ਹੈ ‘ਧੰਨਵਾਦ’। ਆਪ ਸਭ ਦਾ ਹਰ ਸਮੇਂ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ। ਆਪ ਦੀਆਂ ਦੁਆਵਾਂ, ਆਪ ਦਾ ਪਿਆਰ, ਆਪ ਦਾ ਦਿੱਤਾ ਤਨੋ, ਮਨੋ ਤੇ ਧਨੋਂ ਸਾਥ ਦਾ ਹੀ ਤਾਂ ਇਹ ਫਲ ਹੈ ਕਿ ‘ਪਰਵਾਸੀ’ 14 ਵਰ੍ਹਿਆਂ ਦਾ ਹੋ ਗਿਆ ਹੈ ਤੇ ਉਸ ਨੇ 15ਵੇਂ ਸਾਲ ਵਿਚ ਕਦਮ ਰੱਖ ਲਿਆ ਹੈ। ਸਾਲ 2002 ਵਿਚ 19 ਅਪ੍ਰੈਲ ਨੂੂੰ ‘ਪਰਵਾਸੀ’ ਅਖ਼ਬਾਰ ਦੇ ਟੋਰਾਂਟੋ ਐਡੀਸ਼ਨ ਦੀ ਸ਼ੁਰੂਆਤ ਹੋਈ। ਫਿਰ 2003 ਵਿਚ ਵੈਨਕੂਵਰ ਐਡੀਸ਼ਨ, 2004 ਤੋਂ ਆਪ ਦਾ ਪਸੰਦੀਦਾ ‘ਪਰਵਾਸੀ ਰੇਡੀਓ’ ਸ਼ੁਰੂ ਹੋਇਆ। ਫਿਰ ‘ਪਰਵਾਸੀ ਐਵਾਰਡ’, ਫਿਰ ‘ਜੀਟੀਏ ਬਿਜਨਸ ਪੇਜਜ਼ ਡਾਇਰੈਕਟਰੀ’ ਅਤੇ ਫਿਰ ਯਾਦਗਾਰ ‘ਪੀਫਾ ਐਵਾਰਡ’। ਇਸ 14 ਵਰ੍ਹਿਆਂ ਦੇ ਸਫ਼ਰ ਵਿਚ ਔਖ ਵੀ ਆਈ, ਸੌਖ ਵੀ ਆਈ, ਠੰਢੀਆਂ-ਤੱਤੀਆਂ ਹਵਾਵਾਂ ਵੀ ਵਗੀਆਂ ਪਰ ਆਪ ਦੇ ਸਹਿਯੋਗ ਨੇ ਇਸ ਬੂਟੇ ਨੂੰ ਕਾਇਮ ਰੱਖਿਆ, ਇਸ ਲਈ ਸਮੂਹ ਪਾਠਕਾਂ, ਰੇਡੀਓ ਦੇ ਸਰੋਤਿਆਂ, ਬਿਜਨਸ ਸਹਿਯੋਗੀਆਂ, ਲੇਖਕਾਂ, ਪੱਤਰਕਾਰਾਂ, ਸਟਾਫ਼ ਮੈਂਬਰਾਂ, ਪਰਿਵਾਰਕ ਮੈਂਬਰਾਂ ਤੇ ਹਰ ਖੇਤਰ ਦੇ ਵੱਖੋ-ਵੱਖ ਸਹਿਯੋਗੀਆਂ ਤੇ ਮਿੱਤਰਾਂ-ਸੱਜਣਾਂ ਦਾ ਧੰਨਵਾਦ, ਧੰਨਵਾਦ, ਧੰਨਵਾਦ।
– ਰਜਿੰਦਰ ਸੈਣੀ ਮੁੱਖ ਸੰਪਾਦਕ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …