ਅਲਬਰਟਾ ਅਸੈਂਬਲੀ ਦੀਆਂ 87 ਸੀਟਾਂ ਦੀ ਚੋਣ ਲਈ 29 ਮਈ ਨੂੰ ਪੈਣਗੀਆਂ ਵੋਟਾਂ
ਅਲਬਰਟਾ : ਕੈਨੇਡਾ ‘ਚ ਅਲਬਰਟਾ ਅਸੈਂਬਲੀ ਚੋਣਾਂ ਲਈ ਪੰਜਾਬੀ ਮੂਲ ਦੇ 15 ਉਮੀਦਵਾਰ ਮੈਦਾਨ ਵਿਚ ਹਨ, ਜਿਸ ਦੇ ਲਈ ਸਾਰੀਆਂ 87 ਸੀਟਾਂ ਲਈ 29 ਮਈ ਨੂੰ ਵੋਟਾਂ ਪੈਣਗੀਆਂ। ਦੋ ਪ੍ਰਮੁੱਖ ਰਾਜਨੀਤਕ ਦਲ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ ਯੂਨਾਈਟਿਡ ਕੰਸਰਵੇਟਿਵ ਪਾਰਟੀ ਆਫ ਅਲਬਰਟਾ (ਯੂਸੀਪੀ) ਵਿਸ਼ੇਸ਼ ਰੂਪ ਨਾਲ ਪੰਜਾਬੀਆਂ ‘ਤੇ ਨਿਰਭਰ ਹੈ ਅਤੇ ਉਨ੍ਹਾਂ ਨੇ ਆਪਣੇ ਭਾਈਚਾਰੇ ਨੂੰ ਮੈਦਾਨ ‘ਚ ਉਤਾਰ ਕੇ ਚੰਗਾ ਸੁਨੇਹਾ ਵੀ ਦਿੱਤਾ ਹੈ। ਪੰਜਾਬੀ ਜ਼ਿਆਦਾਤਰ ਕੈਲਗਰੀ ਅਤੇ ਐਡਮਿੰਟਨ ਖੇਤਰ ਦੀਆਂ ਸੀਟਾਂ ‘ਤੇ ਚੋਣ ਲੜ ਰਹੇ ਹਨ।
ਸੰਜੀਵ ਕੌਸ਼ਲ ਚੋਣ ਲੜਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰ ਹਨ, ਰਾਜਨ ਸਾਹਨੀ (ਟਰੇਡ, ਇਮੀਗਰੇਸ਼ਨ ਅਤੇ ਮਲਟੀ ਕਲਚਰਿਜ਼ਮ ਕੈਬਨਿਟ ਮੰਤਰੀ) ਹਨ, ਕੈਲਗਰੀ ਉਤਰ ਪੱਛਮ ਤੋਂ ਯੂਸੀਪੀ ਟਿਕਟ ‘ਤੇ ਚੋਣ ਲੜ ਰਹੇ ਹਨ। ਐਮਐਲਏ ਦੇਵਿੰਦਰ ਤੂਰ ਕੈਲਗਰੀਫਾਲਕਨਰਿਜ ਤੋਂ ਯੂਸੀਪੀ ਦੀ ਟਿਕਟ ‘ਤੇ ਫਿਰ ਤੋਂ ਚੋਣ ਲੜ ਰਹੇ ਹਨ ਅਤੇ ਵਿਧਾਇਕ ਜਸਬੀਰ ਦਿਓਲ ਐਨਡੀਪੀ ਦੀ ਟਿਕਟ ‘ਤੇ ਐਡਮੋਟਨ ਮੀਡੋਜ ਤੋਂ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ 2019 ਵਿਚ ਸਾਹਨੀ ਨੇ ਕੈਲਗਰੀ ਨਾਰਥਈਸਟ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਇਥੋਂ ਫਿਰ ਤੋਂ ਚੋਣ ਨਹੀਂ ਲੜੇਗੀ, ਪਰ ਯੂਸੀਪੀ ਵਾਤਾਵਰਣ ਮੰਤਰੀ ਅਤੇ ਕੈਲਗਰੀ ਉਤਰ ਪੱਛਮ ਦੀ ਮੌਜੂਦਾ ਉਮੀਦਵਾਰ ਸੋਨਿਆ ਸੈਵੇਜ ਵਲੋਂ ਰਾਜਨੀਤੀ ਤੋਂ ਸੰਨਿਆਸ ਦੇ ਐਲਾਨ ਤੋਂ ਬਾਅਦ ਯੂਸੀਪੀ ਨੇ ਸਾਹਨੀ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ।
ਸਾਹਨੀ ਕੋਲ ਐਮਬੀਏ ਤੋਂ ਇਲਾਵਾ ਕੈਲਗਰੀ ਯੂਨੀਵਰਸਿਟੀ ਤੋਂ ਅਰਥ ਸ਼ਾਸ਼ਤਰ ਅਤੇ ਰਾਜਨੀਤੀ ਵਿਗਿਆਨ ਵਿਚ ਡਿਗਰੀ ਹੈ। ਆਪਣੇ ਰਾਜਨੀਤਕ ਕਾਰਜਕਾਲ ਤੋਂ ਪਹਿਲਾਂ ਉਨ੍ਹਾਂ ਨੇ ਤੇਲ ਅਤੇ ਗੈਸ ਉਦਯੋਗ ਵਿਚ 20 ਤੋਂ ਜ਼ਿਆਦਾ ਸਾਲਾਂ ਤੱਕ ਕੰਮ ਕੀਤਾ। ਰਾਜਨ ਸਾਹਨੀ ਨੇ ਕਿਹਾ ਕਿ ਕੈਲਗਰੀ ਉਤਰ ਪੱਛਮ ਨੂੰ ਵਿਕਾਸ ਪੱਖੋਂ ਅੱਗੇ ਵਧਦੇ ਦੇਖਣ ਲਈ ਮੈਂ ਹਰ ਦਿਨ ਸਖਤ ਮਿਹਨਤ ਕਰਾਂਗਾ। ਯੂਸੀਪੀ ਨੇ ਕੈਲਗਰੀ ਭੁੱਲਰ ਮੈਕਲ ਤੋਂ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਨਾਰਥ ਈਸਟ ਤੋਂ ਇੰਦਰ ਗਰੇਵਾਲ, ਐਡਮੋਨਟਨ ਐਲਸਰਲੀ ਤੋਂ ਆਰ. ਸਿੰਘ ਬਾਠ, ਐਡਮੋਨਟਨ ਮੀਡੋਜ ਤੋਂ ਅੰਮ੍ਰਿਤਪਾਲ ਸਿੰਘ ਮਠਾਰੂ ਅਤੇ ਐਡਮੋਨਟਨ ਮਿਲ ਬੁਡਜ਼ ਤੋਂ ਰਮਨ ਅਠਵਾਲ ਨੂੰ ਵੀ ਮੈਦਾਨ ਵਿਚ ਉਤਾਰਿਆ ਹੈ। ਐਨਡੀਪੀ ਵਲੋਂ ਮੈਦਾਨ ‘ਚ ਉਤਾਰੇ ਗਏ ਹੋਰ ਪੰਜਾਬੀ ਉਮੀਦਵਾਰਾਂ ਵਿਚ ਕੈਲਗਰੀ ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਕੈਲਗਰੀ ਫਾਲਕਨਰਿਜ ਤੋਂ ਪਰਮੀਤ ਸਿੰਘ ਬੋਪਾਰਾਏ, ਕੈਲਗਰੀ ਨਾਰਥ ਈਸਟ ਤੋਂ ਗੁਰਿੰਦਰ ਬਰਾੜ, ਡਰੇਟਨ ਵੈਲੀਡੇਵਨ ਤੋਂ ਹੈਰੀ ਸਿੰਘ ਸ਼ਾਮਲ ਹੈ। ਅਮਨ ਸੰਧੂ ਕੈਲਗਰੀ ਕਰਾਸ ਤੋਂ ਗਰੀਨ ਪਾਰਟੀ ਆਫ ਅਲਬਰਟਾ (ਜੀਪੀਏ) ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਜੀਵਨ ਮਾਂਗਟ ਇਨਸਫਿਲ ਸਾਇਲਵਨ ਲੇਕ ਤੋਂ ਬਾਈਲਡਰੋਜ਼ ਇੰਡੀਪੈਨਡੈਂਸ ਪਾਰਟੀ ਆਫ ਅਲਬਰਟਾ (ਡਬਲਿਯੂਆਈਪੀਏ) ਤੋਂ ਅਤੇ ਬ੍ਰਹਮ ਲੱਡੂ ਲੈਥਬ੍ਰਿਜ਼ ਵੈਸਟ ਤੋਂ ਅਲਬਰਟਾ ਪਾਰਟੀ (ਏਪੀ) ਦੀ ਟਿਕਟ ‘ਤੇ ਚੋਣ ਲੜ ਰਹੇ ਹਨ।