18 C
Toronto
Wednesday, September 16, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ ਵਾਸੀਆਂ ਨੂੰ ਲੋਕਲ ਚੀਜ਼ਾਂ ਖਰੀਦਣ ਲਈ ਉਤਸ਼ਾਹਿਤ ਕਰਨ ਵਾਸਤੇ ਡੱਗ ਫੋਰਡ...

ਉਨਟਾਰੀਓ ਵਾਸੀਆਂ ਨੂੰ ਲੋਕਲ ਚੀਜ਼ਾਂ ਖਰੀਦਣ ਲਈ ਉਤਸ਼ਾਹਿਤ ਕਰਨ ਵਾਸਤੇ ਡੱਗ ਫੋਰਡ ਨੇ ਜਾਰੀ ਕੀਤਾ ਵੀਡੀਓ

ਉਨਟਾਰੀਓ ਵਾਸੀਆਂ ਨੂੰ ਲੋਕਲ ਚੀਜ਼ਾਂ ਖਰੀਦਣ ਲਈ ਉਤਸ਼ਾਹਿਤ ਕਰਨ ਵਾਸਤੇ ਡੱਗ ਫੋਰਡ ਨੇ ਜਾਰੀ ਕੀਤਾ ਵੀਡੀਓਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਸ ਹੌਲੀਡੇਅ ਸੀਜ਼ਨ ਵਿੱਚ ਉਨਟਾਰੀਓ ਵਾਸੀਆਂ ਨੂੰ ਕੈਨੇਡੀਅਨ ਚੀਜ਼ਾਂ ਹੀ ਖਰੀਦਣ ਲਈ ਹੱਲਾਸ਼ੇਰੀ ਦੇਣ ਵਾਸਤੇ ਕੁੱਝ ਰਵਾਇਤੀ ਕੈਨੇਡੀਅਨ ਕ੍ਰਿਸਮਸ ਟਰੀਟਸ ਤੋਂ ਇੱਕ ਵੀਡੀਓ ਰਾਹੀਂ ਜਾਣੂ ਕਰਵਾਇਆ ਜਾ ਰਿਹਾ ਹੈ। ਐਕਸ ਉੱਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਫੋਰਡ ਨੂੰ ਕਈ ਤਰ੍ਹਾਂ ਦੇ ਵੱਖ-ਵੱਖ ਡਿਜ਼ਰਟਸ ਦੇ ਸੈਂਪਲਜ਼ ਦਾ ਆਨੰਦ ਮਾਣਦਿਆਂ ਦਿਖਾਇਆ ਗਿਆ।
ਇਨ੍ਹਾਂ ਵਿੱਚੋਂ ਬਹੁਤੇ ਕੈਨੇਡੀਅਨ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਅਮਰੀਕਾ ਨਾਲ ਛਿੜੀ ਟਰੇਡ ਜੰਗ ਕਾਰਨ ਵੀ ਫੋਰਡ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਫੋਰਡ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਮਰੀਕਾ ਦੀਆਂ ਫਲੋਰਿਡਾ ਵਰਗੀਆਂ ਥਾਂਵਾਂ ਉੱਤੇ ਘੁੰਮਣ ਜਾਣ ਦੀ ਥਾਂ ਕੈਨੇਡਾ ਦੀਆਂ ਘੁੰਮਣ ਫਿਰਨ ਵਾਲੀਆਂ ਥਾਂਵਾਂ ਉੱਤੇ ਜਾ ਕੇ ਹੀ ਛੁੱਟੀਆਂ ਬਿਤਾਉਣ।
ਪ੍ਰੀਮੀਅਰ ਡਗ ਫੋਰਡ ਨੇ ਇਹ ਵੀ ਆਖਿਆ ਕਿ ਉਹ ਵੀ ਇਸ ਵਾਰੀ ਫਲੋਰਿਡਾ ਨਹੀਂ ਜਾਣਗੇ ਤੇ ਅਜਿਹਾ ਪਹਿਲੀ ਵਾਰੀ ਹੋਵੇਗਾ। ਇਸ ਉੱਤੇ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਵੱਲੋਂ ਵੀ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।

 

RELATED ARTICLES
POPULAR POSTS