20.8 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਪਦਮਸ੍ਰੀ ਡਾ. ਦਲਜੀਤ ਸਿੰਘ ਦਾ ਦੇਹਾਂਤ

ਪਦਮਸ੍ਰੀ ਡਾ. ਦਲਜੀਤ ਸਿੰਘ ਦਾ ਦੇਹਾਂਤ

ਸਵਾ ਲੱਖ ਅੱਖਾਂ ਨੂੰ ਰੌਸ਼ਨੀ ਦੇ ਕੇ ਬਣੇ ਸਨ ‘ਫਾਦਰ ਆਫ ਲੈਂਸ ਇੰਪਲਾਂਟ’
ਅੰਮ੍ਰਿਤਸਰ/ਬਿਊਰੋ ਨਿਊਜ਼
ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪ੍ਰਦਮਸ੍ਰੀ ਦਲਜੀਤ ਸਿੰਘ (82) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪੈਂਦੇ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕੀਤਾ ਗਿਆ। ਸਸਕਾਰ ਮੌਕੇ ਸ਼ਹਿਰ ਵਾਸੀਆਂ, ਮੈਡੀਕਲ ਖੇਤਰ ਤੇ ਹੋਰ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਹੋਰਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਡਾ. ਦਲਜੀਤ ਸਿੰਘ ਨੇ ਸਵਾ ਲੱਖ ਤੋਂ ਜ਼ਿਆਦਾ ਅਪ੍ਰੇਸ਼ਨ ਕੀਤੇ। ਉਨ੍ਹਾਂ ਨੇ ਹੀ ਦੇਸ਼ ‘ਚ ਸਭ ਤੋਂ ਪਹਿਲਾਂ ਲੈਂਸ ਇੰਪਲਾਂਟ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ‘ਫਾਦਰ ਆਫ਼ ਲੈਂਸ ਇੰਪਲਾਂਟ’ ਕਿਹਾ ਜਾਂਦਾ ਹੈ। ਡਾ. ਦਿਲਜੀਤ ਸਿੰਘ ਨੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਦੀਆਂ ਅੱਖਾਂ ਦਾ ਅਪ੍ਰੇਸ਼ਨ ਵੀ ਕੀਤਾ ਸੀ। ਉਨ੍ਹਾਂ ਨੇ 1980 ਤੋਂ 1993 ਦੇ ਦੌਰਾਨ ਦੇਸ਼ ਭਰ ਦੇ 550 ਤੋਂ ਜ਼ਿਆਦਾ ਡਾਕਟਰਾਂ ਨੂੰ ਅੱਖਾਂ ‘ਚ ਲੈਂਸ ਪਾਉਣ ਦੀ ਟ੍ਰੇਨਿੰਗ ਦਿੱਤੀ। ਇਹ ਕੰਟ੍ਰੈਕਟ ਸਰਜਰੀ ਦੇ ਖੇਤਰ ‘ਚ ਇਕ ਬਹੁਤ ਵੱਡੀ ਕ੍ਰਾਂਤੀ ਸੀ। ਉਹ ਦੇਸ਼ ‘ਚੋਂ ਕਾਲੇ ਮੋਤੀਏ ਨੂੰ ਜੜ੍ਹ ਤੋਂ ਮਿਟਾਉਣ ਨੂੰ ਵੱਡੀ ਚੁਣੌਤੀ ਮੰਨਦੇ ਸਨ, ਉਨ੍ਹਾਂ ਵੱਲੋਂ ਖੋਜੀ ਗਈ ਫਿਊਗੋ ਤਕਨੀਕ ਕਾਫ਼ੀ ਕਾਰਗਰ ਸਿੱਧ ਹੋਈ।

RELATED ARTICLES
POPULAR POSTS