Breaking News
Home / ਹਫ਼ਤਾਵਾਰੀ ਫੇਰੀ / ਸਿਆਸੀ ਮੁਲਾਕਾਤ : ਸਿੱਧੂ ਦੀ ਕੌਫੀ ‘ਚਅਜੇ ਕੈਪਟਨਦੀ ਚੀਨੀ ਘੱਟ

ਸਿਆਸੀ ਮੁਲਾਕਾਤ : ਸਿੱਧੂ ਦੀ ਕੌਫੀ ‘ਚਅਜੇ ਕੈਪਟਨਦੀ ਚੀਨੀ ਘੱਟ

ਕੈਪਟਨ ਤੇ ਸਿੱਧੂ ਥੋੜ੍ਹਾ-ਥੋੜ੍ਹਾ ਝੁਕੇ
ਸਿੱਧੂ ਨੇ ਸਥਾਨਕ ਸਰਕਾਰਾਂ ਵਿਭਾਗਮੰਗਿਆ, ਕੈਪਟਨਨੇ ਬਿਜਲੀ ਵਿਭਾਗਦੀ ਕੀਤੀ ਪੇਸ਼ਕਸ਼-ਫਿਰਨਹੀਂ ਬਣੀ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਬੁੱਧਵਾਰ ਨੂੰ ਚਾਹ ‘ਤੇ ਮੁਲਾਕਾਤ ਹੋਈ। ਬੈਠਕ ਦੌਰਾਨ ਕੈਪਟਨ ਅਤੇ ਸਿੱਧੂ ਥੋੜ੍ਹਾ-ਥੋੜ੍ਹਾ ਝੁਕੇ ਹੋਏ ਨਜ਼ਰ ਜ਼ਰੂਰ ਆਏ, ਪਰ ਕੁਰਸੀ ਨੂੰ ਲੈ ਕੇ ਭੇਦ ਹਾਲੇ ਵੀ ਬਰਕਰਾਰ ਹੈ। ਬੈਠਕ ਵਿਚ ਸਿੱਧੂ ਨੂੰ ਕੈਬਨਿਟ ਵਿਚ ਵਾਪਸ ਲਿਆਉਣ ‘ਤੇ ਚਰਚਾ ਹੋਈ, ਪਰ ਗੱਲ ਸਿਰੇ ਨਹੀਂ ਲੱਗੀ। ਸਿਸਵਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਕਰੀਬ ਅੱਧਾ ਘੰਟਾ ਚੱਲੀ ਮੁਲਾਕਾਤ ਤੋਂ ਬਾਅਦ ਸਿੱਧੂ ਮੀਡੀਆ ਨਾਲ ਗੱਲਬਾਤ ਕੀਤੇ ਬਿਨਾ ਹੀ ਚਲੇ ਗਏ। ਬੈਠਕ ਦੌਰਾਨ ਸਿੱਧੂ ਨੇ ਆਪਣਾ ਪਹਿਲਾਂ ਵਾਲਾ ਸਥਾਨਕ ਸਰਕਾਰਾਂ ਵਿਭਾਗ ਲੈਣ ਦੀ ਮੰਗ ਕੀਤੀ, ਪਰ ਕੈਪਟਨ ਨੇ ਬਿਜਲੀ ਵਿਭਾਗ ਦੇ ਨਾਲ ਕੋਈ ਹੋਰ ਵਿਭਾਗ ਦੇਣ ਦੀ ਪੇਸ਼ਕਸ਼ ਕੀਤੀ। ਜਿਹੜਾ ਸ਼ਾਇਦ ਸਿੱਧੂ ਨੂੰ ਪਸੰਦ ਨਹੀਂ ਆਇਆ। ਜ਼ਿਕਰਯੋਗ ਹੈ ਕਿ ਸਿੱਧੂ ਨੇ ਜੁਲਾਈ 2019 ਵਿਚ ਆਪਣਾ ਵਿਭਾਗ ਬਦਲੇ ਜਾਣ ਦੇ ਵਿਰੋਧ ਵਿਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਉਹ ਕੈਪਟਨ ਦੇ ਬਰਾਬਰ ਅਹੁਦੇ ਦੀ ਮੰਗ ਪਾਰਟੀ ਹਾਈਕਮਾਨ ਤੋਂ ਕਰਦੇ ਰਹੇ ਹਨ। ਇਸੇ ਕੜੀ ਵਿਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸੁਝਾਅ ਵੀ ਦਿੱਤੇ ਸਨ। ਹੁਣ ਇਨ੍ਹਾਂ ਦੋਵੇਂ ਆਗੂਆਂ ਵਿਚਾਲੇ ਦੂਰੀ ਘਟਾਉਣ ਦਾ ਜ਼ਿੰਮੇਵਾਰੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸੰਭਾਲੀ ਹੋਈ ਹੈ।
ਕੈਪਟਨ ਦੀ ਆਫਰ … ਪਾਰਟੀ ਤੇ ਸਰਕਾਰ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ, ਤੁਹਾਡੇ ਲਈ ਸਾਰੇ ਰਸਤੇ ਖੁੱਲ੍ਹੇ : ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਕਿਹਾ ਕਿ ਪਾਰਟੀ ਨੂੰ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਹੈ। ਪਾਰਟੀ ਅਤੇ ਸਰਕਾਰ ਤੁਹਾਨੂੰ ਵਿਸ਼ੇਸ਼ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ। ਤੁਸੀਂ ਜੋ ਵੀ ਵੱਡੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ, ਸਰਕਾਰ ਅਤੇ ਪਾਰਟੀ ਤੁਹਾਨੂੰ ਜ਼ਿੰਮੇਵਾਰੀ ਦੇ ਕੇ ਨਿਸ਼ਚਿੰਤ ਹੋ ਜਾਵੇਗੀ, ਕਿਉਂਕਿ ਪਾਰਟੀ ਅਤੇ ਸਰਕਾਰ ਬਾਖੂਬੀ ਜਾਣਦੀ ਹੈ ਕਿ ਤੁਸੀਂ ਕੋਈ ਵੀ ਜ਼ਿੰਮੇਵਾਰੀ ਪੂਰਨ ਰੂਪ ਨਾਲ ਨਿਭਾਅ ਸਕਦੇ ਹੋ। ਤੁਹਾਡੇ ਲਈ ਸਾਰੇ ਰਸਤੇ ਖੁੱਲ੍ਹੇ ਹਨ।
ਸਿੱਧੂ ਦਾ ਜਵਾਬ … ਤੁਸੀਂ ਜ਼ਿੰਮੇਵਾਰੀ ਸਬੰਧੀ ਮੇਰੇ ਨਾਲੋਂ ਬਿਹਤਰ ਦੱਸ ਸਕਦੇ ਹੋ : ਕੈਪਟਨ ਦੀ ਗੱਲ ਦਾ ਸਿੱਧੂ ਨੇ ਮੀਟਿੰਗ ਵਿਚ ਕੋਈ ਸਪੱਸ਼ਟ ਉਤਰ ਨਹੀਂ ਦਿੱਤਾ, ਪਰ ਬਾਹਰ ਆਉਂਦੇ ਹੀ ਸਿੱਧੂ ਨੇ ਕਿਹਾ ਕਿ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ, ਪਾਰਟੀ ਜੋ ਵੀ ਜ਼ਿੰਮੇਵਾਰੀ ਮੈਨੂੰ ਸੌਂਪੇਗੀ, ਉਹ ਮੈਨੂੰ ਮਨਜੂਰ ਹੋਵੇਗੀ। ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ।
ਸਿੱਧੂ ਦਾ ਟਵੀਟ ਅਤੇ ਕੈਪਟਨ ਦੀ ਫੋਟੋ
ਬੈਠਕ ਤੋਂ ਬਾਅਦ ਨਵਜੋਤ ਸਿੱਧੂ ਨੇ ਟਵੀਟ ਕੀਤਾ ਕਿ ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੋ ਸੰਸਕਾਰੋਂ ਸੇ … ਤਾਂਕਿ ਆਸ ਅਤੇ ਵਿਸ਼ਵਾਸ ਰਹੇ ਕਿਰਦਾਰੋਂ ਪੇ …। ਦੂਜੇ ਪਾਸੇ, ਕੈਪਟਨ ਦੇ ਮੀਡੀਆ ਸਲਾਹਕਾਰ ਨੇ ਸੀਐਮ ਅਤੇ ਸਿੱਧੂ ਦੀ ਇਕ ਫੋਟੋ ਟਵੀਟ ਕਰਕੇ ਲਿਖਿਆ ਹੈ, ਇਕ ਤਸਵੀਰ ਜੋ ਹਜ਼ਾਰ ਸ਼ਬਦਾਂ ਦੇ ਬਰਾਬਰ ਹੈ।
ਨਵਜੋਤ ਸਿੱਧੂ ਛੇਤੀ ਪੰਜਾਬ ਸਰਕਾਰ ਦਾ ਹਿੱਸਾ ਬਣੇਗਾ : ਕੈਪਟਨ
ਕਿਹਾ : ਰਾਸ਼ਟਰਪਤੀ ਨੇ ਸੂਬੇ ਦੇ ਸੋਧ ਬਿਲਾਂ ਨੂੰ ਸਹਿਮਤੀ ਨਾ ਦਿੱਤੀ ਤਾਂ ਅਸੀਂ ਜਾਵਾਂਗੇ ਸੁਪਰੀਮ ਕੋਰਟ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਛੇਤੀ ਹੀ ਸਰਕਾਰ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਿਚਲਾ ਹਰ ਵਿਅਕਤੀ ਚਾਹੁੰਦਾ ਹੈ ਕਿ ਸਿੱਧੂ ਸਰਕਾਰ ਦਾ ਹਿੱਸਾ ਬਣੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਦੋਵਾਂ ਦੀ ਲੰਘੇ ਕੱਲ੍ਹ ਬੜੀ ਵਧੀਆ ਮੀਟਿੰਗ ਰਹੀ ਤੇ ਸਿੱਧੂ ਨੇ ਸਰਕਾਰ ਵਿੱਚ ਸ਼ਾਮਲ ਹੋਣ ਲਈ ਫ਼ੈਸਲਾ ਕਰਨ ਵਾਸਤੇ ਸਮਾਂ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ‘ਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਪ੍ਰਾਪਤੀਆਂ ਗਿਣਾਈਆਂ। ਕੈਪਟਨ ਨੇ ਕਿਹਾ ਕਿ ਚੋਣਾਂ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਈਵੀਐਮ ਵਿਚ ਗੜਬੜੀ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਅਸੀਂ ਪੰਜਾਬ ਵਿਚ ਡਰੱਗ ਮਾਫੀਆ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸੈਕਟਰ ਵਿਚ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ। ਕੈਪਟਨ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਪੂਰੀ ਤਰ੍ਹਾਂ ਖਿਲਾਫ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜ਼ਿੱਦੀ ਰਵੱਈਆ ਅਪਣਾਉਣ ਦੀ ਬਜਾਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਤੇ ਇਸ ਮਾਮਲੇ ‘ਤੇ ਕਿਸਾਨਾਂ ਨਾਲ ਨਵੇਂ ਸਿਰੇ ਤੋਂ ਗੱਲਬਾਤ ਕਰੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਰਾਸ਼ਟਰਪਤੀ ਨੇ ਸੂਬੇ ਦੇ ਸੋਧ ਬਿੱਲਾਂ ਨੂੰ ਸਹਿਮਤੀ ਨਾ ਦਿੱਤੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ।
ਪੰਜਾਬ ਖਾਤਰ ਸਿੱਧੂ ਨੇ ਮੋਦੀ ਨੂੰ ਛੱਡਿਆ : ਡਾ. ਨਵਜੋਤ ਕੌਰ

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …