1.1 C
Toronto
Saturday, April 11, 2026
spot_img
Homeਹਫ਼ਤਾਵਾਰੀ ਫੇਰੀਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.5 ਫੀਸਦੀ ਕੀਤੀ

ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.5 ਫੀਸਦੀ ਕੀਤੀ

ਜੁਲਾਈ ਤੋਂ ਬਾਅਦ ਅਰਥਵਿਵਸਥਾ ਵਿੱਚ ਕਈ ਅਹਿਮ ਤਬਦੀਲੀਆਂ ਆਈਆਂ : ਗਵਰਨਰ ਮੈਕਲਮ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ 25 ਅਧਾਰ ਅੰਕਾਂ ਦੀ ਕਟੌਤੀ ਕਰਦਿਆਂ ਵਿਆਜ ਦਰ 2.5 ਫੀਸਦੀ ਕਰ ਦਿੱਤੀ ਹੈ। ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰਾਂ ਵਿਚ ਇਹ ਪਹਿਲੀ ਕਟੌਤੀ ਹੈ। ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਦੱਸਿਆ ਕਿ ਕਮਜ਼ੋਰ ਹੋ ਰਹੀ ਜੌਬ ਮਾਰਕੀਟ, ਘਟ ਰਹੀ ਕੋਰ ਮਹਿੰਗਾਈ ਅਤੇ ਫੈਡਰਲ ਸਰਕਾਰ ਵੱਲੋਂ ਲਾਏ ਗਏ ਜਵਾਬੀ ਟੈਰਿਫ ਹਟਾਉਣ ਕਰਕੇ ਭਵਿੱਖ ਦੀ ਮਹਿੰਗਾਈ ਵਧਣ ਦੇ ਖਤਰੇ ਥੋੜ੍ਹੇ ਘੱਟ ਹੋਏ ਹਨ।

ਗਵਰਨਰ ਮੈਕਲਮ ਨੇ ਕਿਹਾ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥਵਿਵਸਥਾ ਵਿੱਚ ਕਈ ਅਹਿਮ ਤਬਦੀਲੀਆਂ ਆਈਆਂ ਹਨ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਕਿ ਵਿਆਜ ਦਰ ਘਟਾਈ ਜਾਵੇ।

ਉਨ੍ਹਾਂ ਨੇ ਕਿਹਾ ਕਿ ਹੁਣ ਵੀ ਕਾਫੀ ਅਨਿਸ਼ਚਿਤਤਾ ਮੌਜੂਦ ਹੈ। ਪਰ ਕਮਜ਼ੋਰ ਅਰਥਵਿਵਸਥਾ ਅਤੇ ਘੱਟ ਮਹਿੰਗਾਈ ਦੇ ਖਤਰੇ ਦੇ ਮੱਦੇਨਜ਼ਰ, ਗਵਰਨਿੰਗ ਕੌਂਸਲ ਨੇ ਫ਼ੈਸਲਾ ਲਿਆ ਕਿ ਵਿਆਜ ਦਰ ਘਟਾ ਕੇ ਅੱਗੇ ਵਾਲੀਆਂ ਚੁਣੌਤੀਆਂ ਨੂੰ ਸੰਤੁਲਿਤ ਕਰਨਾ ਠੀਕ ਰਹੇਗਾ। ਦੂਸਰੀ ਤਿਮਾਹੀ (ਅਪ੍ਰੈਲ ਤੋਂ ਜੂਨ) ਵਿੱਚ ਜੀਡੀਪੀ ਘੱਟ ਹੋਈ, ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ। ਅਮਰੀਕਾ ਵੱਲ ਨਿਰਯਾਤ ਵੀ ਘਟਿਆ, ਕਿਉਂਕਿ ਪਹਿਲਾਂ ਕਾਰੋਬਾਰੀਆਂ ਨੇ ਅਮਰੀਕੀ ਟੈਰਿਫਾਂ ਦੇ ਡਰ ਕਰਕੇ ਵੱਧ ਮਾਲ ਮੰਗਵਾ ਲਿਆ ਸੀ। ਇਸ ਦੇ ਨਾਲ ਨਾਲ, ਨਿਵੇਸ਼ ਵਿਚ ਵੀ ਕਮੀ ਆਈ।

ਟੈਰਿਫਾਂ ਨੇ ਕੈਨੇਡਾ ਦੇ ਮੁੱਖ ਉਦਯੋਗਾਂ ‘ਤੇ ਵੱਡਾ ਅਸਰ ਪਾਇਆ ਹੈ, ਖਾਸ ਕਰਕੇ ਆਟੋ, ਸਟੀਲ ਅਤੇ ਐਲੂਮੀਨਮ ਉਦਯੋਗ ‘ਤੇ। ਇਨ੍ਹਾਂ ਦੇ ਨਾਲ-ਨਾਲ, ਤਾਂਬਾ ਤੇ ਲੱਕੜ ‘ਤੇ ਵਾਧੂ ਟੈਰਿਫ ਅਤੇ ਚੀਨ ਵੱਲੋਂ ਕੈਨੇਡੀਅਨ ਰੇਪਸੀਡ (ਕੈਨੋਲਾ), ਪੋਰਕ ਮੀਟ ਅਤੇ ਸਮੁੰਦਰੀ ਖਾਣੇ ‘ਤੇ ਲਾਏ ਗਏ ਟੈਰਿਫ ਵੀ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਰੁਜ਼ਗਾਰ ਵੀ ਘਟਿਆ ਹੈ ਅਤੇ ਬੇਰੁਜ਼ਗਾਰੀ ਦੀ ਦਰ ਵਧ ਕੇ 7.1% ‘ਤੇ ਪਹੁੰਚ ਗਈ ਹੈ।

ਮੈਕਲਮ ਨੇ ਕਿਹਾ ਕਿ ਟੈਰਿਫਾਂ ਨਾਲ ਪ੍ਰਭਾਵਿਤ ਸੈਕਟਰਾਂ ਵਿੱਚ ਕਾਫੀ ਨੌਕਰੀਆਂ ਗਈਆਂ ਹਨ, ਅਤੇ ਹੋਰ ਉਦਯੋਗ ਵੀ ਹੁਣ ਨਵੇਂ ਕਾਮੇ ਰੱਖਣ ਵਿੱਚ ਝਿਜਕ ਦਿਖਾ ਰਹੇ ਹਨ, ਕਿਉਂਕਿ ਆਰਥਿਕ ਬੇਯਕੀਨੀ ਦੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਹਾਲਾਂਕਿ ਦੂਸਰੀ ਤਿਮਾਹੀ ਵਿੱਚ ਖਪਤਕਾਰ ਖਰਚਾ ਉਮੀਦ ਤੋਂ ਵੱਧ ਸੀ, ਪਰ ਲੇਬਰ ਮਾਰਕੀਟ ਦੀ ਕਮਜ਼ੋਰੀ ਕਾਰਨ ਇਹ ਖਰਚਾ ਆਉਣ ਵਾਲੇ ਸਮੇਂ ਵਿੱਚ ਘਟ ਸਕਦਾ ਹੈ।

RELATED ARTICLES
POPULAR POSTS