-4.3 C
Toronto
Monday, February 2, 2026
spot_img
Homeਹਫ਼ਤਾਵਾਰੀ ਫੇਰੀਕੈਨੇਡੀਅਨ ਡਾਲਰ 66 ਰੁਪਏ ਨੂੰ ਟੱਪਿਆ

ਕੈਨੇਡੀਅਨ ਡਾਲਰ 66 ਰੁਪਏ ਨੂੰ ਟੱਪਿਆ

ਵੈਨਕੂਵਰ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਵਾਧਿਆਂ ਕਰਕੇ ਬਰਾਮਦ ਨੂੰ ਲੱਗੇ ਖੋਰੇ ਦੇ ਬਾਵਜੂਦ ਕੈਨੇਡੀਆਈ ਡਾਲਰ ਵਾਧੇ ਪੈ ਗਿਆ ਹੈ। ਕੈਨੇਡਾ ਵਿਚ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਕੈਨੇਡੀਆਈ ਡਾਲਰ 60 ਰੁਪਏ ਅਤੇ ਅਮਰੀਕਾ ਦੇ 67 ਸੈਂਟਾਂ ਦੇ ਬਰਾਬਰ ਸੀ। ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਟੈਰਿਫ ਮੁਸ਼ਕਲਾਂ ਦਾ ਮੁਕਾਬਲਾ ਕਰਦਿਆਂ ਅਪਣਾਈਆਂ ਖਰਚੇ ਘਟਾਊ ਵਿੱਤੀ ਨੀਤੀਆਂ ਅਤੇ ਕੁਝ ਦੇਸ਼ਾਂ ਨਾਲ ਵਿਗੜੇ ਸਬੰਧਾਂ ਨੂੰ ਸੁਧਾਰਨ ਦੇ ਯਤਨਾਂ ਨੇ ਜਿੱਥੇ ਕੌਮਾਂਤਰੀ ਮੰਡੀ ਵਿੱਚ ਕੈਨੇਡਾ ਦਾ ਭਰੋਸਾ ਮਜ਼ਬੂਤ ਕੀਤਾ, ਉੱਥੇ ਘਰੇਲੂ ਉਤਪਾਦਨ ਦੀ ਦੇਸ਼ ਵਿੱਚ ਖਪਤ ਨੂੰ ਸੁਖਦ ਭਵਿੱਖ ਵਜੋ ਵੇਖਿਆ ਜਾਣਾ ਲੱਗਾ ਹੈ। ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਡਾਲਰ ਦੀ ਮਜ਼ਬੂਤੀ ਬਣੀ ਰਹਿਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਭਵਿੱਖ ਦੇ ਚੰਗੇ ਸੰਕੇਤ ਵਜੋਂ ਵੇਖਿਆ ਜਾਣ ਲੱਗਾ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦਾ ਅਮਰੀਕਨ 67 ਸੈਂਟਾਂ ਦੇ ਹੇਠਲੇ ਪੱਧਰ ਤੋਂ ਉਭਰ ਕੇ 72.5 ਸੈਂਟ ਤੱਕ ਪਹੁੰਚਣਾ ਚੰਗੇ ਭਵਿੱਖ ਦਾ ਵੱਡਾ ਸੰਕੇਤ ਹੈ। ਕੌਮਾਂਤਰੀ ਪੱਧਰ ‘ਤੇ ਵੇਖਿਆ ਜਾਏ ਤਾਂ ਲੰਘੇ ਦੋ ਮਹੀਨਿਆਂ ਵਿੱਚ ਅਮਰੀਕੀ ਡਾਲਰ ਤਾਂ ਸਵਾ ਦੋ ਫੀਸਦ ਵਾਧੇ ਨਾਲ 88.5 ਤੋਂ ਟੱਪ ਕੇ 90.5 ਤੱਕ ਪਹੁੰਚ ਗਿਆ, ਜਦ ਕਿ ਕੈਨੇਡੀਅਨ ਡਾਲਰ ਨੇ ਕਰੀਬ 10 ਫੀਸਦ ਮਜ਼ਬੂਤੀ ਫੜੀ ਹੈ। ਕੁਝ ਲੋਕ ਅਗਲੇ ਦਿਨਾਂ ਵਿੱਚ ਹੋਰ ਮਜ਼ਬੂਤੀ ਦੀ ਉਮੀਦ ਲਾਈ ਬੈਠੇ ਹਨ, ਪਰ ਕੁਝ ਹੋਰਨਾਂ ਦੀ ਦਲੀਲ ਹੈ ਕਿ ਇਸ ਦਾ ਪਤਾ ਲਾਉਣ ਲਈ ਕੁਝ ਮਹੀਨੇ ਉਡੀਕ ਕਰਨੀ ਪਏਗੀ।

RELATED ARTICLES
POPULAR POSTS