Breaking News
Home / ਹਫ਼ਤਾਵਾਰੀ ਫੇਰੀ / ਜਦੋਂ ਜਥੇਦਾਰ ਆਪਣੀ ਵਾਰੀ ਗੁਰ ਮਰਿਆਦਾ ਤੇ ਆਪਣਾ ਹੀ ਹੁਕਮਨਾਮਾ ਭੁੱਲੇ

ਜਦੋਂ ਜਥੇਦਾਰ ਆਪਣੀ ਵਾਰੀ ਗੁਰ ਮਰਿਆਦਾ ਤੇ ਆਪਣਾ ਹੀ ਹੁਕਮਨਾਮਾ ਭੁੱਲੇ

ਹੁਣ ਇਨ੍ਹਾਂ ਨੂੰ ਮਰਿਆਦਾ ਭੰਗ ਕਰਨ ਦੀ ਤਨਖਾਹ ਕੌਣ ਲਗਾਵੇਗਾ?
ਮੁੰਬਈ/ਬਿਊਰੋ ਨਿਊਜ਼ : ਜਥੇਦਾਰ ਸਹਿਬਾਨਾਂ ਦਾ ਅੱਜ ਕੱਲ੍ਹ ਵਿਵਾਦਾਂ ਨਾਲ ਨੇੜਲਾ ਨਾਤਾ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਕਮਨਾਮਾ ਜਾਰੀ ਕਰਦੇ ਹਨ ਕਿ ਸੰਗਤ ਪੋਹ ਸੁਦੀ ਸੱਤਵੀਂ ਜਾਣੀ ਕਿ 25 ਦਸੰਬਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਵੇ ਪਰ ਆਪਣਾ ਹੁਕਮਨਾਮਾ ਭੁੱਲ ਕੇ 5 ਜਨਵਰੀ ਨੂੰ ਅਧਾਰ ਬਣਾ ਕੇ ਮੁੰਬਈ ਦੀ ਫ਼ਿਲਮ ਇੰਡਸਟਰੀ ਵੱਲੋਂ ਕੀਤੇ ਗਏ ਪ੍ਰਕਾਸ਼ ਪੁਰਬ ਦੇ ਧਾਰਮਿਕ ਸਮਾਗਮ ‘ਚ ਜਥੇਦਾਰ ਸਹਿਬਾਨ ਬਤੌਰ ਮੁੱਖ ਮਹਿਮਾਨਾਂ ਵਾਂਗ ਸ਼ਾਮਲ ਹੋਏ। ਇੱਕ ਪਾਸੇ ਜਿੱਥੇ ਮੁੰਬਈ ਫ਼ਿਲਮ ਇੰਡਸਟਰੀ ਦੇ ਅਦਾਕਾਰ ਸ਼ਲਾਘਾ ਦੇ ਪਾਤਰ ਹਨ ਕਿ ਉਨ੍ਹਾਂ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਮਨਾ ਕੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਉੱਥੇ ਪੰਜਾਬੀ ਗਾਇਕ ਮੀਕਾ ਸਿੰਘ ਵੱਲੋਂ ਕੀਤੇ ਗਏ ਕੀਰਤਨ ਨੂੰ ਲੈ ਕੇ ਵੀ ਵਿਵਾਦ ਉੱਠਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਪਤਿਤ ਸਿੱਖ ਸੰਗਤ ‘ਚ ਕੀਰਤਨ ਨਹੀਂ ਕਰ ਸਕਦਾ। ਪਰ ਮੀਕਾ ਸਿੰਘ ਕਿਉਂ, ਰਹਿਤ ਮਰਿਆਦਾ ਤਾਂ ਸਾਡੇ ਜਥੇਦਾਰ ਸਾਹਿਬ ਵੀ ਭੁੱਲ ਗਏ। ਉਸ ਸਮਾਗਮ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਜਥੇਦਾਰ ਸਹਿਬਾਨ ਰਿਉੜੀਆਂ ਵਾਂਗ ਸ੍ਰੀ ਸਾਹਿਬ ਤੇ ਸਿਰੋਪਾਓ ਵੰਡ ਰਹੇ ਸਨ, ਉਹ ਇੱਥੇ ਹੀ ਨਹੀਂ ਰੁਕੇ ਪਾਵਨ ਗੁਰੂ ਦੀ ਹਾਜ਼ਰੀ ‘ਚ ਜਥੇਦਾਰ ਸਾਹਿਬ ਨੇ ਤਾਂ ਫ਼ਿਲਮੀ ਅਦਾਕਾਰਾਂ ਤੋਂ ਤੇ ਐਕਟਰਾਂ ਤੋਂ ਹੱਸ-ਹੱਸ ਕੇ ਪੈਰੀਂ ਹੱਥ ਲਗਵਾਏ। ਜਥੇਦਾਰ ਸਹਿਬਾਨ ਕੌਮ ਦੇ ਮੋਢੀ ਮੰਨੇ ਜਾਂਦੇ ਹਨ, ਜੇ ਮੋਢੀ ਹੀ ਮਰਿਆਦਾ ਭੰਗ ਕਰਨ ਲੱਗ ਜਾਣ ਫਿਰ ਰਾਹ ਦਸੇਰਾ ਕੌਣ ਬਣੇਗਾ। ਲੋੜ ਤਾਂ ਇਹ ਸੀ ਕਿ ਜਥੇਦਾਰ ਸਹਿਬਾਨ ਉਨ੍ਹਾਂ ਫ਼ਿਲਮੀ ਅਦਾਕਾਰਾਂ ਨੂੰ ਪੈਰੀਂ ਹੱਥ ਲਾਉਣੋ ਰੋਕਦਿਆਂ ਸਮਝਾਉਂਦੇ ਕਿ ਇਹ ਸਿੱਖ ਮਰਿਆਦਾ ਦੇ ਉੱਲਟ ਹੈ ਪਰ ਉਨ੍ਹਾਂ ਦੇ ਚਿਹਰੇ ‘ਤੇ ਝਲਕ ਰਹੀ ਖੁਸ਼ੀ ਦੱਸ ਰਹੀ ਸੀ ਕਿ ਉਹ ਤਾਂ ਪੈਰੀਂ ਹੱਥ ਲਗਵਾ ਕੇ ਬਾਗੋ-ਬਾਗ ਹੋ ਰਹੇ ਹਨ। ਹੁਣ ਇਨ੍ਹਾਂ ਨੂੰ ਮਰਿਆਦਾ ਭੰਗ ਕਰਨ ਦੀ ਤਨਖਾਹ ਕੌਣ ਲਗਾਵੇਗਾ?

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …