Breaking News
Home / ਪੰਜਾਬ / ਅਕਾਲੀ ਸਰਪੰਚ ਅਤੇ ਉਸਦੇ ਗੈਂਗਸਟਰ ਮੁੰਡੇ ਨੇ ਹੌਲਦਾਰ ਨਾਲ ਕੀਤੀ ਕੁੱਟਮਾਰ

ਅਕਾਲੀ ਸਰਪੰਚ ਅਤੇ ਉਸਦੇ ਗੈਂਗਸਟਰ ਮੁੰਡੇ ਨੇ ਹੌਲਦਾਰ ਨਾਲ ਕੀਤੀ ਕੁੱਟਮਾਰ

logo-2-1-300x105-3-300x105ਨੰਗਾ ਕਰਕੇ ਪਿੰਡ ‘ਚ ਘੁਮਾਇਆ ਤੇ ਜੁੱਤੀ ਵੀ ਚਟਾਈ
ਵਿਰਕ ਕਲਾਂ/ਬਿਊਰੋ ਨਿਊਜ਼
ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਅਤੇ ਉਸਦੇ ਗੈਂਗਸਟਰ ਮੁੰਡੇ ਨੇ ਮਾਮੂਲੀ ਤਕਰਾਰ ਤੋਂ ਬਾਅਦ ਸ਼ਰਮਨਾਕ ਕਰਤੂਤ ਕਰਦਿਆਂ ਹੌਲਦਾਰ ਮਲਕੀਤ ਸਿੰਘ ਨੂੰ ਨੰਗਾ ਕਰਕੇ ਪਿੰਡ ਵਿਚ ਘੁਮਾਇਆ ਅਤੇ ਉਸ ਨੂੰ ਜੁੱਤੀ ਚੱਟਣ ਲਈ ਵੀ ਮਜਬੂਰ ਕੀਤਾ। ਜ਼ਿਕਰਯੋਗ ਹੈ ਕਿ ਵਿਰਕ ਕਲਾਂ-ਕੋਟਭਾਈ ਪਿੰਡ ਦੀ ਸੜਕ ‘ਤੇ ਮਲਕੀਤ ਦੀ ਨਿੱਜੀ ਕਾਰ ਨਾਲ ਟਰੈਕਟਰ ਟਰਾਲੀ ਖਹਿ ਗਈ ਸੀ ਜਿਸ ਤੋਂ ਬਾਅਦ ਇਹ ਤਕਰਾਰ ਹੋਇਆ। ਸਰਪੰਚ ਦੇ ਗੈਂਗਸਟਰ ਮੁੰਡੇ ‘ਤੇ ਪਹਿਲਾਂ ਵੀ ਛੇ ਕੇਸ ਚੱਲ ਰਹੇ ਹਨ।
ਬਠਿੰਡਾ ਪੁਲਿਸ ਨੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਜਗਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦਾ ਲੜਕਾ ਅਜੇ ਵੀ ਫਰਾਰ ਹੈ। ਇਸ ਸਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਜੇਕਰ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਗੈਂਗਸਟਰਾਂ ਤੋਂ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਕਿਸ ਤਰ੍ਹਾਂ ਸੁਰੱਖਿਅਤ ਹੋਵੇਗੀ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …